Connect with us

ਖੇਤੀਬਾੜੀ

ਕਣਕ ਦੇ ਵੱਧ ਤੋਂ ਵੱਧ ਝਾੜ ਲਈ 15 ਨਵੰਬਰ ਤੱਕ ਕਣਕ ਦੀ ਬਿਜਾਈ ਦੀ ਸਿਫਾਰਸ਼

Published

on

Recommended sowing of wheat till November 15 for maximum yield of wheat

ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਪਿਛਲੇ ਸਾਲ ਮਾਰਚ ਵਿਚ ਘੱਟੋ-ਘੱਟ ਤਾਪਮਾਨ ਵਿੱਚ 2.1-6.6 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ 2.6-6.6 ਡਿਗਰੀ ਸੈਲਸੀਅਸ ਦਾ ਅਚਾਨਕ ਵਾਧਾ ਕਣਕ ਦੀ ਫਸਲ ਲਈ ਅਣਉਚਿੱਤ ਰਿਹਾ ਹੈ। ਇਸ ਤਾਪਮਾਨ ਨੇ ਫਸਲ ਨੂੰ ਜਲਦੀ ਪੱਕਣ ਲਈ ਮਜਬੂਰ ਕੀਤਾ ਜਿਸ ਨਾਲ ਅਨਾਜ ਸੁੰਗੜ ਜਾਂਦਾ ਹੈ ਅਤੇ ਝਾੜ ਵੀ ਘਟਦਾ ਹੈ।

ਡਾ ਗੋਸਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਫਰਵਰੀ ਅਤੇ ਮਾਰਚ ਦੌਰਾਨ ਕਣਕ ਦੀ ਫਸਲ ਨੂੰ ਵੱਧ ਤਾਪਮਾਨ ਤੋ ਬਚਾਉਣ ਅਤੇ ਵੱਧ ਤੇ ਵੱਧ ਝਾੜ ਲੈਣ ਲਈ 15 ਨਵੰਬਰ ਤੋਂ ਪਹਿਲਾਂ ਫਸਲ ਦੀ ਬੀਜਾਈ ਕਰਨ। ਉਹਨਾ ਕਿਹਾ ਕਿ ਕਣਕ ਦੀਆ ਕਿਸਮਾਂ ਜਿਵੇਂ ਕਿ PBW 826, PBW 824, PBW 766 (ਸੁਨੇਹਰੀ) ਅਤੇ PBW 725 ਜਲਵਾਯੂ ਅਨੁਕੂਲ ਕਿਸਮਾਂ ਹਨ। ਇਸ ਸੰਬੰਧੀ ਪ੍ਰਮੱਖ ਖੇਤੀ ਵਿਗਿਆਨੀ ਡਾ. ਹਰੀ ਰਾਮ ਨੇ ਕਿਸਾਨਾਂ ਨੂੰ ਜਾਗਰੂਕ ਕੀਤਾ ਕਿ ਨਵੰਬਰ ਦਾ ਪਹਿਲਾਂ ਪੰਦਰਵਾੜਾ ਕਣਕ ਦੀ ਬਿਜਾਈ ਦਾ ਸਰਵੋਤਮ ਸਮਾਂ ਹੈ।

ਯੂਨੀਵਰਸਿਟੀ ਦੇ ਪ੍ਰਮੱਖ ਫਸਲ ਵਿਗਿਆਨੀ ਡਾ. ਵੀ. ਐਸ. ਸੋਹੂ, ਨੇ PBW 826, PBW 869 (ਹੈਪੀ ਸੀਡਰ, ਅਤੇ ਸੁਪਰ ਸੀਡਰ ਬਿਜਾਈ ਲਈ), PBW 824, PBW 803, (ਪੰਜਾਬ ਦੇ ਦੱਖਣੀ ਜਿਲਿਆਂ ਲਈ) ਸੁਨਿਹਰੀ (PBW 766) PBW, ਚਪਾਤੀ, ਉੱਨਤPBW 550, PBW124, PBW 725, ਅਤੇ PBW 677 ਨੂੰ ਬੀਜਣ ਤੇ ਜ਼ੋਰ ਦਿੱਤਾ।ਉਹਨਾਂ ਅੱਗੇ ਕਿਹਾ ਕਿ ਕਣਕ ਦੀ ਕਿਸਮ PBW 766, (ਸੁਨਿਹਰੀ) PBW 824, ਤੇ PBW 725 ਨੇ ਪੰਜਾਬ ਦੇ 15 ਜ਼ਿਲਿਆਂ ਵਿੱਚ ਪਿਛਲੇ ਸਾਲ ਫਰਵਰੀ ਤੋਂ ਅਪ੍ਰੈਲ ਤੱਕ ਪ੍ਰਚਲਿਤ ਉੱਚ ਤਾਪਮਾਨ ਦੇ ਬਾਵਜੂਦ ਝਾੜ ਵਿੱਚ ਘੱਟ ਕਮੀ ਨਾਲ ਵਧੀਆ ਪ੍ਰਦਰਸ਼ਨ ਕੀਤਾ।

 

Facebook Comments

Trending