Connect with us

ਇੰਡੀਆ ਨਿਊਜ਼

RBI ਨੇ ਬਦਲਿਆ ਚੈੱਕ ਨਾਲ ਪੈਸੇ ਲੈਣ-ਦੇਣ ਦਾ ਸਿਸਟਮ, ਹੁਣ ਲਾਗੂ ਹੋਣਗੇ ਨਵੇਂ ਨਿਯਮ

Published

on

ਰਿਜ਼ਰਵ ਬੈਂਕ ਆਫ ਇੰਡੀਆ ਨੇ ਉੱਚ ਕੀਮਤ ਵਾਲੇ ਚੈੱਕ ਕਲੀਅਰਿੰਗ ਦੇ ਨਿਯਮਾਂ ‘ਚ ਤਬਦੀਲੀ ਕੀਤੀ ਹੈ। RBI ਨੇ ਚੈੱਕ ਅਦਾਇਗੀ ‘ਚ ਗ੍ਰਾਹਕਾਂ ਦੀ ਸੁਰੱਖਿਆ ਵਧਾਉਣ ਅਤੇ ਚੈੱਕ ਲੀਫ਼ ਛੇੜਛਾੜ ਕਾਰਨ ਹੋਣ ਵਾਲੀਆਂ ਧੋਖਾਧੜੀ ਦੀਆਂ ਘਟਨਾਵਾਂ ਨੂੰ ਘਟਾਉਣ ਲਈ ਇੱਕ ਨਵਾਂ ਸਿਸਟਮ ਪੇਸ਼ ਕੀਤਾ ਹੈ। RBI ਨੇ 50 ਹਜ਼ਾਰ ਰੁਪਏ ਜਾਂ ਇਸ ਤੋਂ ਵੱਧ ਦੇ ਸਾਰੇ ਚੈੱਕਾਂ ਲਈ Positive Pay System ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਸਿਸਟਮ ਦੇ ਤਹਿਤ ਚੈੱਕ ਜਾਰੀ ਕਰਨ ਸਮੇਂ ਉਸਦੇ ਗ੍ਰਾਹਕ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਧਾਰ ਤੇ ਚੈੱਕ ਦਾ ਭੁਗਤਾਨ ਕਰਨ ਲਈ ਬੈਂਕ ਨਾਲ ਸੰਪਰਕ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਇਹ ਸਿਸਟਮ ਦੇਸ਼ ‘ਚ ਜਾਰੀ ਕੀਤੇ ਗਏ ਕੁੱਲ ਚੈੱਕ ਦੀ ਵੋਲੀਅਮ ਅਤੇ ਵੈਲਿਊ ਦੇ ਅਧਾਰ ਤੇ ਕ੍ਰਮਵਾਰ ਲਗਭਗ 20% ਅਤੇ 80% ਨੂੰ ਕਵਰ ਕਰੇਗਾ। RBI ਨੇ ਕਿਹਾ ਕਿ ਇਸ ਮੰਤਵ ਲਈ ਕਾਰਜਸ਼ੀਲ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ। Positive Pay System ਦੇ ਤਹਿਤ ਲਾਭਪਾਤਰੀ ਨੂੰ ਚੈੱਕ ਸੌਂਪਣ ਤੋਂ ਪਹਿਲਾਂ ਖਾਤਾਧਾਰਕ ਵੱਲੋਂ ਜਾਰੀ ਕੀਤੇ ਗਏ ਚੈੱਕ ਦਾ ਵੇਰਵਾ ਜਿਵੇਂ ਚੈੱਕ ਨੰਬਰ, ਚੈੱਕ ਮਿਤੀ, ਭੁਗਤਾਨ ਕਰਨ ਵਾਲੇ ਦਾ ਨਾਮ, ਖਾਤਾ ਨੰਬਰ, ਰਕਮ ਅਤੇ ਨਾਲ ਹੀ ਚੈੱਕ ਦੇ ਅਗਲੇ ਅਤੇ ਉਲਟ ਪਾਸੇ ਦੀ ਫੋਟੋ ਸਾਂਝੀ ਕਰਨੀ ਪਵੇਗੀ। ਜਦੋਂ ਲਾਭਪਾਤਰੀ ਚੈੱਕ ਨੂੰ ਇਨਕੈਸ਼ ਕਰਨ ਲਈ ਜਮ੍ਹਾ ਕਰੇਗਾ ਤਾਂ ਬੈਂਕ Positive Pay System ਰਾਹੀਂ ਪ੍ਰਦਾਨ ਕੀਤੇ ਚੈੱਕ ਵੇਰਵਿਆਂ ਦੀ ਤੁਲਨਾ ਕੀਤੀ ਜਾਵੇਗੀ ਤੇ ਜੇ ਵੇਰਵੇ ਮੇਲ ਖਾਣਗੇ ਤਾਂ ਚੈੱਕ ਕਲੀਅਰ ਹੋ ਜਾਵੇਗਾ।

ਦੂਜੇ ਪਾਸੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਾਲੀ 6 ਮੈਂਬਰੀ ਮੁਦਰਾ ਨੀਤੀ ਕਮੇਟੀ ਨੇ ਵਿਆਜ ਦਰਾਂ ਬਾਰੇ ਫੈਸਲਾ ਦਿੱਤਾ ਹੈ। ਵਿਆਜ ਦਰਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਹਾਲਾਂਕਿ ਇਸ ਸਾਲ ਦੀ ਗੱਲ ਕਰੀਏ ਤਾਂ ਤਾਲਾਬੰਦੀ ਦੇ ਮੱਦੇਨਜ਼ਰ ਰਿਜ਼ਰਵ ਬੈਂਕ ਨੇ 2 ਵਾਰ ਵਿਆਜ ਦਰਾਂ ‘ਚ 1.15 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ।

Source: dailypost

Facebook Comments

Advertisement

Advertisement

ਤਾਜ਼ਾ

ਸਿਹਤ11 hours ago

ਸੌਂਫ ਦਾ ਪਾਣੀ ਪੀਣ ਨਾਲ ਮਿਲਦਾ ਹੈ ਇਨ੍ਹਾਂ ਗੰਭੀਰ ਸਮੱਸਿਆ ਤੋਂ ਛੁਟਕਾਰਾ

ਸੌਂਫ ਦੀ ਵਰਤੋਂ ਵਿਸ਼ੇਸ਼ ਤੌਰ ਤੇ ਖਾਣੇ ਦਾ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ ਅਤੇ ਕੁੱਝ ਲੋਕ ਇਸ ਦੀ ਵਰਤੋਂ...

ਸਿਹਤ11 hours ago

ਗਰਭਵਤੀ ਔਰਤ ਨਹੀਂ ਕਰ ਸਕਦੀ ਪਲਾਜ਼ਮਾ ਡੋਨੇਟ, ਜਾਣੋਂ ਕਾਰਨ

ਦੇਸ਼ ‘ਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਨੂੰ ਠੀਕ ਕਰਨ ਲਈ ਕਈ ਦੇਸ਼ਾਂ ‘ਚ...

ਪੰਜਾਬ ਨਿਊਜ਼11 hours ago

ਜਿੰਮ ਜਾਣ ਦੇ ਸ਼ੌਕੀਨਾਂ ਲਈ ਇਹ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਕਰਨੇ ਪੈਣਗੇ ਹੁਣ ਇਹ ਕੰਮ

ਕੋਰੋਨਾ ਕਾਲ ਦੌਰਾਨ ਖੁੱਲੇ ਜਿਮ ‘ਚ ਨਵੇਂ ਬਦਲਾ ਲਿਆਉਣ ਦੇ ਨਾਲ-ਨਾਲ ਫਿਟਨੈਸ ਦੇ ਸ਼ੌਕੀਨਾਂ ਦੀ ਐਂਟਰੀ ਹੋ ਰਹੀ ਹੈ। ਸਰਕਾਰ...

ਵਿਸ਼ਵ ਖ਼ਬਰਾਂ11 hours ago

ਰੂਸ ਨੇ ਕੋਰੋਨਾ ਵਾਇਰਸ ਦੀ ਪਹਿਲੀ ਦਵਾਈ ਵੇਚਣ ਦੀ ਦਿੱਤੀ ਮਨਜ਼ੂਰੀ

ਰੂਸ ਨੇ ਹਲਕੇ ਤੋਂ ਦਰਮਿਆਨੀ ਕੋਰੋਨਾ ਸੰਕ੍ਰਮਣਾਂ ਲਈ ਆਰ-ਫਾਰਮ ਕੰਪਨੀ ਦੇ ਕੋਰੋਨਾਵੀਰ ਇਲਾਜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੰਪਨੀ ਨੇ...

ਵਿਸ਼ਵ ਖ਼ਬਰਾਂ12 hours ago

ਕੋਰੋਨਾ ਦੀ ਦੂਜੀ ਲਹਿਰ ਦੀ ਚਪੇਟ ‘ਚ ਕਈ ਦੇਸ਼, ਇਸ ਦੇਸ਼ ‘ਚ ਲੱਗਿਆ ਮੁੜ ਲਾਕਡਾਊਨ

ਦੇਸ਼ ‘ਚ ਕੋਰੋਨਾ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ ਅਤੇ ਰੋਜਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ।...

ਬਾਲੀਵੁੱਡ12 hours ago

ਫੇਸ ਸ਼ੀਲਡ ਪਾ ਕੇ ਅਮਿਤਾਭ ਬੱਚਨ ਨੇ ਕੀਤੀ ਸ਼ੂਟਿੰਗ, ਲੋਕਾਂ ਨੂੰ ਕੀਤੀ ਇਹ ਖਾਸ ਅਪੀਲ

ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਹਾਲ ਹੀ ‘ਚ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋਏ ਹਨ ਅਤੇ ਵਾਪਸ ਕੰਮ ਤੇ ਪਰਤ...

ਲੁਧਿਆਣਾ ਨਿਊਜ਼12 hours ago

ਲੁਧਿਆਣਾ ‘ਚ ਰੇਲਵੇ ਦੀ ਜ਼ਮੀਨ ਤੋਂ ਕਬਜੇ ਨਾ ਹਟਾਏ ਗਏ ਤਾਂ ਰੇਲਾਂ ਹੋਣਗੀਆਂ ਠੱਪ

ਲੁਧਿਆਣਾ ‘ਚ ਰੇਲਵੇ ਜ਼ਮੀਨਾਂ ਤੇ ਹੋਏ ਕਬਜ਼ਿਆਂ ਨਾਲ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਜਿਸ ਨਾਲ ਆਉਣ ਵਾਲੇ ਦਿਨਾਂ ‘ਚ...

ਸਿਹਤ13 hours ago

ਮੋਟਾਪੇ ਦੇ ਨਾਲ-ਨਾਲ ਇਨ੍ਹਾਂ ਬਿਮਾਰੀਆਂ ਨੂੰ ਵੀ ਦੂਰ ਕਰਦਾ ਹੈ ਐਲੋਵੀਰਾ ਜੂਸ !

ਐਲੋਵੀਰਾ ਇੱਕ ਅਜਿਹੀ ਚੀਜ਼ ਹੈ ਜਿਸ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਹੁੰਦੇ ਹਨ। ਇਹ ਤੁਹਾਡੀ ਚਮੜੀ ਅਤੇ ਸਿਹਤ...

ਲੁਧਿਆਣਾ ਨਿਊਜ਼13 hours ago

ਲੁਧਿਆਣਾ ‘ਚ ਅੱਤ ਦੀ ਗਰਮੀ ਤੋਂ ਲੋਕ ਪਰੇਸ਼ਾਨ, 10 ਸਾਲਾਂ ‘ਚ ਪਹਿਲੀ ਵਾਰ ਤਾਪਮਾਨ 37 ਡਿਗਰੀ ਤੋਂ ਪਾਰ

ਪਿਛਲੇ ਕੁੱਝ ਦਿਨਾਂ ਤੋਂ ਗਰਮੀ ਦੀ ਤੇਜ਼ ਧੁੱਪ ਕਾਰਨ ਲੋਕ ਬਹੁਤ ਪਰੇਸ਼ਾਨ ਹਨ। ਸੂਬੇ ‘ਚ ਮਾਨਸੂਨ ਦੇ ਜਾਣ ਵਾਲੇ ਦਿਨ...

ਪੰਜਾਬ ਨਿਊਜ਼13 hours ago

ਪੰਜਾਬ ਸਰਕਾਰ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਸੂਬੇ ‘ਚ ਨਹੀਂ ਖੁੱਲ੍ਹਣਗੇ ਸਕੂਲ

ਕੋਰੋਨਾ ਮਹਾਂਮਾਰੀ ਦੇ ਚਲਦੇ 21 ਸਤੰਬਰ ਤੋਂ ਲੈ ਕੇ 30 ਸਤੰਬਰ ਲੱਗਣ ਵਾਲੇ ਅਨਲਾਕ-4 ਲੈ ਕੇ ਅੱਜ ਪੰਜਾਬ ਸਰਕਾਰ ਵੱਲੋਂ...

ਪੰਜਾਬ ਨਿਊਜ਼13 hours ago

ਜਬਰ ਜਨਾਹ ਦੀ ਸ਼ਿਕਾਰ ਹੋਈ ਲੜਕੀ ਨੂੰ ਨਾ ਮਿਲਿਆ ਇਨਸਾਫ, ਚੁੱਕਿਆ ਖੌਫਨਾਕ ਕਦਮ

ਲਾਹੌਰ ਨੇੜੇ ਇੱਕ ਵਿਦੇਸ਼ੀ ਮੁਸਲਿਮ ਔਰਤ ਨਾਲ ਸਮੂਹਿਕ ਜਬਰ ਜ਼ਨਾਹ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਕਿ ਜਬਰ ਜਨਾਹ ਦੀ...

ਪੰਜਾਬ ਨਿਊਜ਼14 hours ago

ਲੋਕਾਂ ਨੂੰ ਬੁਖਾਰ ਜਾਂ ਫਲੂ ਦੇ ਲੱਛਣ ਹੋਣ ਤੇ ਤੁਰੰਤ ਕੋਰੋਨਾ ਟੈਸਟ ਕਰਵਾਉਣਾ ਚਾਹੀਦਾ: ਏ. ਡੀ. ਸੀ.

ਵਧੀਕ ਡਿਪਟੀ ਕਮਿਸ਼ਨਰ ਵਿਜੇਸ਼ ਸਾਰੰਗਲ ਜੋ ਕਿ 1 ਸਤੰਬਰ ਨੂੰ ਫਰੰਟ ਲਾਈਨ ਕੋਰੋਨਾ ਯੋਧਾ ਵਜੋਂ ਲਾਈਨ ਡਿਊਟੀ ਦੌਰਾਨ ਨਾਵਲ ਕੋਰੋਨਾਵਾਇਰਸ...

Trending