ਪੰਜਾਬੀ

ਰਵਨੀਤ ਬਿੱਟੂ ਵੱਲੋਂ ਸੈਂਟਰਲ ਜੇਲ੍ਹ ’ਚ ਕੈਦੀ ਨਾਲ ਮੁਲਾਕਾਤ, ਜੇਲ੍ਹ ਸਟਾਫ਼ ਨੇ ਕੀਤਾ ਸਵਾਗਤ

Published

on

ਲੁਧਿਆਣਾ : ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਬੀਤੇ ਦਿਨ ਅਚਾਨਕ ਤਾਜਪੁਰ ਰੋਡ ਦੀ ਸੈਂਟਰਲ ਜੇਲ੍ਹ ’ਚ ਪੁੱਜੇ, ਜਿੱਥੇ ਉਨ੍ਹਾਂ ਨੇ ਕਿਸੇ ਕੈਦੀ ਨਾਲ ਮੁਲਾਕਾਤ ਕੀਤੀ। ਐੱਮ. ਪੀ. ਬਿੱਟੂ ਦੇ ਪੁੱਜਣ ਤੋਂ ਬਾਅਦ ਜਲਦਬਾਜ਼ੀ ’ਚ ਜੇਲ੍ਹ ਸਟਾਫ਼ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਜੇਲ੍ਹ ਸੁਪਰਡੈਂਟ ਦੇ ਕਮਰੇ ’ਚ ਐੱਮ. ਪੀ. ਬਿੱਟੂ ਨੇ ਕਰੀਬ 1 ਘੰਟਾ ਵੀ ਬਿਤਾਇਆ।

ਦੱਸਿਆ ਜਾਂਦਾ ਹੈ ਕਿ ਐੱਮ. ਪੀ. ਬਿੱਟੂ ਕਿਸੇ ਕੈਦੀ ਨਾਲ ਖ਼ਾਸ ਤੌਰ ’ਤੇ ਮੁਲਾਕਾਤ ਕਰਨ ਪੁੱਜੇ ਸਨ ਪਰ ਜੇਲ੍ਹ ਪ੍ਰਸ਼ਾਸਨ ਨੇ ਕੈਦੀ ਦੀ ਪਛਾਣ ਮੀਡੀਆ ਨੂੰ ਨਹੀਂ ਦੱਸੀ। ਦੂਜੇ ਪਾਸੇ ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੇ ਐੱਮ. ਪੀ. ਰਵਨੀਤ ਬਿੱਟੂ ਦੇ ਜੇਲ੍ਹ ਦੌਰੇ ਬਾਰੇ ਤਾਂ ਪੁਸ਼ਟੀ ਕੀਤੀ ਪਰ ਉਹ ਕਿਸ ਕੈਦੀ ਨੂੰ ਮਿਲੇ, ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ।

ਦੱਸ ਦੇਈਏ ਕਿ ਐੱਮ. ਪੀ. ਬਿੱਟੂ ਦੇ ਜੇਲ੍ਹ ਕੰਪਲੈਕਸ ਪੁੱਜਦੇ ਹੀ ਖੁਫ਼ੀਆ ਏਜੰਸੀਆਂ ਦੇ ਹੱਥ-ਪੈਰ ਫੁੱਲ ਗਏ ਕਿਉਂਕਿ ਬਿੱਟੂ ਦਾ ਇਹ ਅਚਾਨਕ ਦੌਰਾ ਸੀ, ਜਿਸ ਦੀ ਜੇਲ੍ਹ ਪ੍ਰਸ਼ਾਸਨ ਨੂੰ ਭਿਣਕ ਤੱਕ ਨਹੀਂ ਸੀ।

Facebook Comments

Trending

Copyright © 2020 Ludhiana Live Media - All Rights Reserved.