ਪੰਜਾਬੀ
ਰਵੀਨਾ ਟੰਡਨ ਦੀ ਇਹ ਦਮਦਾਰ ਫ਼ਿਲਮ ਨਾਲ ਕਰੇਗੀ ਵਾਪਸੀ, ਅਰਬਾਜ਼ ਖ਼ਾਨ ਪ੍ਰੋਡਕਸ਼ਨ ਬੈਨਰ ਹੇਠ ਬਣੇਗੀ ਫ਼ਿਲਮ
Published
3 years agoon

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਰਵੀਨਾ ਟੰਡਨ ਖੂਬਸੂਰਤ ਅਦਾਕਾਰਾ ’ਚੋਂ ਇਹ ਹੈ। ਅਦਾਕਾਰਾ ਦੀ ਦਮਦਾਰ ਅਦਾਕਾਰੀ ਨੂੰ ਹਰ ਕੋਈ ਬੇਹੱਦ ਪਸੰਦ ਕਰਦਾ ਹੈ। ਕਾਫ਼ੀ ਲੰਮੇ ਸਮੇਂ ਤੋਂ ਫ਼ਿਲਮਾਂ ਤੋਂ ਦੂਰ ਰਹੀ ਰਵੀਨਾ ਟੰਡਨ ਜਦੋਂ ‘ਕੇ.ਜੀ.ਐੱਫ਼ ਚੈਪਟਰ 2’ ’ਚ ਪ੍ਰਧਾਨ ਮੰਤਰੀ ਦੀ ਭੂਮਿਕਾ ’ਚ ਨਜ਼ਰ ਆਈ ਤਾਂ ਲੋਕਾਂ ਨੇ ਉਸ ਨੂੰ ਪ੍ਰਧਾਨ ਮੰਤਰੀ ਦੇ ਕਿਰਦਾਰ ’ਚ ਕਾਫੀ ਪਸੰਦ ਕੀਤਾ। ਇਸ ਤੋਂ ਬਾਅਦ ਉਸ ਨੇ ਨੈੱਟਫਲਿਕਸ ਦੀ ਵੈੱਬ ਸੀਰੀਜ਼ ‘ਆਰਣਯਕ’ ’ਚ ਪੁਲਸ ਅਫ਼ਸਰ ਦੀ ਭੂਮਿਕਾ ’ਚ ਵੀ ਆਪਣਾ ਪ੍ਰਭਾਵ ਛੱਡਿਆ। ਹੁਣ ਹਿੰਦੀ ਸਿਨੇਮਾ ’ਚ ਵੱਡੇ ਪਰਦੇ ’ਤੇ ਉਸ ਦੀ ਜ਼ਬਰਦਸਤ ਵਾਪਸੀ ਫ਼ਿਲਮ ‘ਪਟਨਾ ਸ਼ੁਕਲਾ’ ਨਾਲ ਹੋਣ ਜਾ ਰਹੀ ਹੈ
ਦੱਸ ਦੇਈਏ ਕਿ ਅਰਬਾਜ਼ ਖ਼ਾਨ ਆਪਣੀ ਪ੍ਰੋਡਕਸ਼ਨ ਕੰਪਨੀ ਅਰਬਾਜ਼ ਖ਼ਾਨ ਪ੍ਰੋਡਕਸ਼ਨ ਦੇ ਬੈਨਰ ਹੇਠ ‘ਪਟਨਾ ਸ਼ੁਕਲਾ’ ਬਣਾਉਣ ਜਾ ਰਹੇ ਹਨ। ‘ਪਟਨਾ ਸ਼ੁਕਲਾ’ ਨੂੰ ਵਿਵੇਕ ਬੁਡਾਕੋਟੀ ਡਾਇਰੈਕਟ ਕਰਨ ਜਾ ਰਹੇ ਹਨ।
ਅਰਬਾਜ਼ ਖ਼ਾਨ ਦਾ ਕਹਿਣਾ ਹੈ ਕਿ ‘ਜਦੋਂ ਵਿਵੇਕ ਬੁਡਾਕੋਟੀ ਸਾਡੇ ਲਈ ‘ਪਟਨਾ ਸ਼ੁਕਲਾ’ ਦੀ ਸਕ੍ਰਿਪਟ ਲੈ ਕੇ ਆਏ ਤਾਂ ਮੈਨੂੰ ਫ਼ਿਲਮ ਦੀ ਕਹਾਣੀ ਬਹੁਤ ਪਸੰਦ ਆਈ। ਇਸ ਫ਼ਿਲਮ ਦਾ ਵਿਸ਼ਾ ਸਮਾਜਿਕ ਮੁੱਦੇ ’ਤੇ ਹੈ। ਇਸ ਫ਼ਿਲਮ ’ਚ ਰਵੀਨਾ ਟੰਡਨ ਮੁੱਖ ਭੂਮਿਕਾ ਨਿਭਾਉਦੀ ਨਜ਼ਰ ਆਵੇਗੀ।
ਇਸ ਦੇ ਨਾਲ ਉਨ੍ਹਾਂ ਕਿਹਾ ਕਿ ‘ਰਵੀਨਾ ਟੰਡਨ ਨੇ ਆਪਣੇ ਕਰੀਅਰ ’ਚ ਇਕ ਤੋਂ ਵਧ ਕੇ ਇਕ ਸ਼ਾਨਦਾਰ ਫ਼ਿਲਮਾਂ ’ਚ ਕੰਮ ਕੀਤਾ ਹੈ। ਇਹ ਫ਼ਿਲਮ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਵਧੀਆ ਫ਼ਿਲਮ ਵੀ ਸਾਬਤ ਹੋਵੇਗੀ। ਇਸ ਦੇ ਨਾਲ ਦੱਸ ਦੇਈਏ ਕਿ ਰਵੀਨਾ ਟੰਡਨ ਤੋਂ ਇਲਾਵਾ ‘ਪਟਨਾ ਸ਼ੁਕਲਾ’ ’ਚ ਸਤੀਸ਼ ਕੌਸ਼ਿਕ, ਮਾਨਵ ਵਿੱਜ, ਚੰਦਨ ਰਾਏ ਸਾਨਿਆਲ, ਜਤਿਨ ਗੋਸਵਾਮੀ ਅਤੇ ਅਨੁਸ਼ਕਾ ਕੌਸ਼ਿਕ ਵੀ ਮੁੱਖ ਭੂਮਿਕਾਵਾਂ ’ਚ ਹਨ।
You may like
-
ਪੰਜਾਬ ‘ਚ ਫਿਲਮੀ ਅੰਦਾਜ਼ ‘ਚ ਬੱਸ ਨੂੰ ਘੇਰ ਕੇ ਲੁੱਟਿਆ, ਸੀਸੀਟੀਵੀ ‘ਚ ਕੈਦ
-
ਜਦ ਪੰਜਾਬੀ ਗਾਇਕ ਚਮਕੀਲਾ ਨੇ ਸ਼੍ਰੀਦੇਵੀ ਨਾਲ ਫਿਲਮ ਨੂੰ ਕੀਤਾ ਸੀ ਨਾ , ਕਿਹਾ- ਮੇਰਾ ’10 ਲੱਖ ਦਾ ਨੁਕਸਾਨ ਹੋਵੇਗਾ
-
ਫ਼ਿਲਮ ‘ਉੱਚਾਈ’ ਦੀ ਸਕ੍ਰੀਨਿੰਗ ’ਤੇ ਪਹੁੰਚੀ ਜਯਾ ਬੱਚਨ ਨੇ ਕੰਗਨਾ ਰਣੌਤ ਨੂੰ ਕੀਤਾ ਨਜ਼ਰਅੰਦਾਜ਼
-
ਫ਼ਿਲਮੀ ਪਰਦੇ ’ਤੇ ਆਉਣ ਤੋਂ ਪਹਿਲਾਂ ਜਾਹਨਵੀ ਕਪੂਰ ਨੇ ਭੈਣ ਖੁਸ਼ੀ ਨੂੰ ਦਿੱਤੀ ਅਜਿਹੀ ਸਲਾਹ, ਕਿਹਾ- ‘ਕਦੇ ਕਿਸੇ…’
-
ਫ਼ਿਲਮ ਦੇ ਕੰਮ ’ਚ ਰੁੱਝੀ ਮਾਨੁਸ਼ੀ ਛਿੱਲਰ, 15 ਰਾਤਾਂ ਦੀ ਨੀਂਦ ਛੱਡ ਕੇ ਕਰ ਰਹੀ ‘ਤਹਿਰਾਨ’ ਦੀ ਸ਼ੂਟਿੰਗ
-
ਰਵੀਨਾ ਟੰਡਨ ਨੇ ਦਿਖਾਏ ਖੂਬਸੂਰਤੀ ਦੇ ਜਲਵੇ, ਗਲੈਮਰਸ ਤਸਵੀਰਾਂ ਕੀਤੀਆਂ ਸਾਂਝੀਆਂ