Connect with us

ਅਪਰਾਧ

ਵਿਦਿਆਰਥਣ ਦਾ ਜਿਣਸੀ ਸੋਸ਼ਣ ਕਰਨ ਦੇ ਮਾਮਲੇ ਚ ਬੀਜੇਪੀ ਦਾ ਸਾਬਕਾ ਕੇਂਦਰੀ ਮੰਤਰੀ ਚਿੰਮਯਾਨੰਦ ਹੋਇਆ ਗਿਰਫਤਾਰ

Published

on

ਐਸਆਈਟੀ ਤੇ ਯੂਪੀ ਪੁਲਿਸ ਨੇ ਵਿਦਿਆਰਥਣ ਦਾ ਰੇਪ ਕਰਨ ਦੇ ਮਾਮਲੇ ਚ ਬੀਜੇਪੀ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਸਵਾਮੀ ਚਿੰਮਯਾਨੰਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ | ਇਸ ਮਾਮਲੇ ਚ ਸੁਪਰੀਮ ਕਕੋਰਟ ਦੇ ਹੁਕਮਾਂ ਤੇ ਐਸਆਈਟੀ ਦਾ ਗਠਨ ਕੀਤਾ ਗਿਆ ਸੀ ਜੋ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ| ਸਾਬਕਾ ਕੇਂਦਰੀ ਮੰਤਰੀ ਨੂੰ ਗਿਰਫਤਾਰ ਕਰਨ ਤੋਂ ਪਹਿਲਾਂ ਐਸਆਈਟੀ ਚੀਫ ਨਵੀਨ ਅਰੋੜਾ ਨੇ ਕਿਹਾ ਸੀ ਕਿ ਚਿੰਮਯਾਨੰਦ ਮਾਮਲੇ ਚ ਨਿਰਪੱਖ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਟੀਮ ਤੇ ਕਿਤੇ ਕੋਈ ਦਬਾਅ ਨਹੀਂ। ਉਨ੍ਹਾਂ ਨੇ ਕਿਹਾ ਕਿ ਲੋਕ ਇਸ ਕੇਸ ਨਾਲ ਜੁੜੇ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਨਾ ਕਰਨ।

Rape Case Accused Swami-Chinmayanand Arrested by SIT in Uttar Pradesh

ਹਾਲ ਹੀ ਚ ਚਿੰਮਯਾਨੰਦ ਤੇ ਬਲਾਤਕਾਰ ਦੇ ਇਲਜ਼ਾਮ ਲਾਉਣ ਵਾਲੀ ਵਿਦਿਆਰਥਣ ਨੇ ਕਿਹਾ ਸੀ ਕਿ ਜੇਕਰ ਜਲਦੀ ਹੀ ਆਰੋਪੀ ਮੰਤਰੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤਾਂ ਉਹ ਖੁਦਕੁਸ਼ੀ ਕਰ ਲਵੇਗੀ। ਦੱਸ ਦਈਏ ਕਿ ਸ਼ਾਹਜਹਾਂਪੁਰ ਦੇ ਇੱਕ ਕਾਲਜ ਤੋਂ ਲਾਅ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਨੇ ਦਾਅਵਾ ਕੀਤਾ ਸੀ ਕਿ ਸਵਾਮੀ ਚਿੰਮਯਾਨੰਦ ਨੇ ਉਸ ਦਾ ਸ਼ੋਸ਼ਣ ਕੀਤਾ ਹੈ।

Rape Case Accused Swami-Chinmayanand Arrested by SIT in Uttar Pradesh

Facebook Comments

Trending