Connect with us

ਅਪਰਾਧ

ਨਸ਼ੇ ਦੀ ਲੋਰ ਵਿੱਚ 6 ਸਾਲਾਂ ਬੱਚੀ ਨੂੰ ਘਰੋਂ ਚੁੱਕ ਕੇ ਕੀਤਾ ਬਲਤਕਾਰ ਪੁਲਸ ਨੇ ਕੀਤਾ ਕਾਬੂ

Published

on

ਮਾਤਾਰਾਣੀ ਕਾਲੋਨੀ ਨੇੜੇ ਨਸ਼ੇ ਦੀ ਹਾਲਤ ਵਿੱਚ 6 ਸਾਲ ਦੀ ਬੱਚੀ ਨੂੰ ਘਰੋਂ ਚੁੱਕ ਕੇ ਕੀਤਾ ਬਲਤਕਾਰ ਪੁਲਸ  ਨੇ 24 ਘੰਟਿਆਂ ਅੰਦਰ ਕੀਤਾ ਕਾਬੂ, ਉੱਥੇ ਹੀ ਇਸ ਮਾਮਲੇ ਦੀ ਪੈਰਵੀ ਫਾਸਟ ਟਰੈਕ ਅਦਾਲਤ ‘ਚ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਪਰਿਵਾਰ ਨੇ ਦੱਸਿਆ ਕਿ ਰਾਤ ਨੂੰ ਜਦੋਂ ਉਹ ਸੁੱਤੇ ਹੋਏ ਸੀ ਤਾਂ ਇਕ ਵਿਅਕਤੀ ਉਨ੍ਹਾਂ ਦੀ ਬੇਟੀ ਨੂੰ ਚੁੱਕ ਕੈ ਲੈ ਗਿਆ। ਜਦੋਂ ਉਨ੍ਹਾਂ ਦੀ ਅੱਖ ਖੁੱਲ੍ਹੀ ਤਾਂ ਆਸ-ਪਾਸ ਲੱਭਣ ‘ਤੇ ਬੱਚੀ ਨੇੜੇ ਹੀ ਝਾੜੀਆਂ ‘ਚੋਂ ਮਿਲੀ।

ਬੱਚੀ ਲਹੂ-ਲੁਹਾਨ ਹਾਲਤ ‘ਚ ਤੜਫ ਰਹੀ ਸੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ ਅਤੇ ਪੁਲਸ ਨੂੰ ਇਸ ਬਾਰੇ ਇਤਲਾਹ ਦਿੱਤੀ ਗਈ। ਫਿਲਹਾਲ ਪੁਲਸ ਅਧਿਕਾਰੀਆਂ ਨੇ ਸੈਸ਼ਨ ਜੱਜ ਤੋਂ ਇਸ ਮਾਮਲੇ ਦੀ ਸੁਣਵਾਈ ਫਾਸਟ ਟਰੈਕ ਕੋਰਟ ‘ਚ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਦੋਸ਼ੀ ਨੂੰ ਜਲਦ ਤੋਂ ਜਲਦ ਉਸ ਦੀ ਘਿਨਾਉਣੀ ਕਰਤੂਤ ਦੀ ਸਜ਼ਾ ਮਿਲ ਸਕੇ।

Facebook Comments

Trending