ਅਪਰਾਧ

ਗੱਗੀ ਗਰੁੱਪ ਦਾ ਗੈਂਗਸਟਰ ਦੱਸ ਕੇ ਕਾਰੋਬਾਰੀ ਤੋਂ ਮੰਗੀ 20 ਲੱਖ ਦੀ ਫਿਰੌਤੀ

Published

on

ਲੁਧਿਆਣਾ : ਸਿਲਾਈ ਮਸ਼ੀਨ ਦੇ ਕਾਰੋਬਾਰੀ ਦੇ ਬੇਟੇ ਨੂੰ ਗੋਲੀ ਮਾਰ ਦੇਣ ਦੀ ਧਮਕੀ ਦੇ ਕੇ 20 ਲੱਖ ਰੁਪਏ ਦੀ ਫਿਰੌਤੀ ਮੰਗਣ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਫੋਨ ‘ਤੇ ਧਮਕੀ ਦੇਣ ਵਾਲਾ ਵਿਅਕਤੀ ਖ਼ੁਦ ਨੂੰ ਗੱਗੀ ਗਰੁੱਪ ਦਾ ਗੈਂਗਸਟਰ ਦੱਸ ਰਿਹਾ ਸੀ। ਇਸ ਮਾਮਲੇ ਵਿਚ ਥਾਣਾ ਡਾਬਾ ਦੀ ਪੁਲਿਸ ਨੇ ਸਤਿਗੁਰੂ ਨਗਰ ਗਲੀ ਨੰਬਰ 10 ਦੇ ਰਹਿਣ ਵਾਲੇ ਸਿਲਾਈ ਮਸ਼ੀਨ ਦੇ ਕਾਰੋਬਾਰੀ ਜੱਸਾ ਸਿੰਘ ਦੇ ਬਿਆਨ ਉੱਪਰ ਅਣਪਛਾਤੇ ਬਦਮਾਸ਼ਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਸ ਮਾਮਲੇ ਸਬੰਧੀ ਥਾਣਾ ਡਾਬਾ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਜੱਸਾ ਸਿੰਘ ਨੇ ਦਸਿਆ ਕਿ ਕਾਲਰ ਖੁਦ ਨੂੰ ਗੱਗੀ ਗਰੁੱਪ ਦਾ ਗੈਂਗਸਟਰ ਦੱਸ ਰਿਹਾ ਸੀ। ਜੱਸਾ ਸਿੰਘ ਨੇ ਦੱਸਿਆ ਕਿ ਕਾਲਰ ਨੇ ਧਮਕੀ ਦਿੰਦੇ ਹੋਏ ਆਖਿਆ ਕਿ ਕੱਲ੍ਹ ਤੱਕ ਉਹ 20 ਲੱਖ ਰੁਪਏ ਦਾ ਇੰਤਜ਼ਾਮ ਕਰ ਲਵੇ ਨਹੀਂ ਤਾਂ ਉਸਦੇ ਬੇਟੇ ਨੂੰ ਗੋਲੀ ਮਾਰ ਦਿੱਤੀ ਜਾਵੇਗੀ। ਬੁਰੀ ਤਰ੍ਹਾਂ ਘਬਰਾਏ ਕਾਰੋਬਾਰੀ ਨੇ ਇਸ ਮਾਮਲੇ ਸਬੰਧੀ ਥਾਣਾ ਡਾਬਾ ਦੀ ਪੁਲਿਸ ਨੂੰ ਸੂਚਨਾ ਦਿੱਤੀ।

Facebook Comments

Trending

Copyright © 2020 Ludhiana Live Media - All Rights Reserved.