Connect with us

ਅਪਰਾਧ

ਰੰਜਿਸ਼ ਦੇ ਚਲਦੇ ਭਰਾ ਨੇ ਸਾਥੀਆਂ ਸਣੇ ਘਰ ‘ਚ ਵੜ ਕੇ ਕੀਤਾ ਹਮਲਾ, ਜ਼ਮੀਨੀ ਵਿਵਾਦ ਦੇ ਚੱਲਦੇ ਕੀਤੀ ਵਾਰਦਾਤ

Published

on

Ranjish's brother, along with his accomplices, broke into the house and attacked him, due to a land dispute.

ਲੁਧਿਆਣਾ: ਸਥਾਨਕ ਰਾਜੂ ਕਾਲੋਨੀ ਤਾਜਪੁਰ ਰਹਿਣ ਵਾਲੇ ਪਰਿਵਾਰ ਉੱਪਰ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਭਰਾ ਨੇ ਸਾਥੀਆਂ ਸਣੇ ਘਰ ਵਿਚ ਵੜ ਕੇ ਕਾਤਲਾਨਾ ਹਮਲਾ ਕਰ ਦਿੱਤਾ। ਉਕਤ ਮਾਮਲੇ ਵਿਚ ਥਾਣਾ ਜਮਾਲਪੁਰ ਪੁਲਿਸ ਨੇ ਵਾਰਦਾਤ ਦਾ ਸ਼ਿਕਾਰ ਹੋਏ ਸਮੇਂ ਸਿੰਘ ਦੇ ਬਿਆਨ ਉੱਪਰ ਲੋਕੇਸ਼ ਧੀਮਾਨ ,ਅਨੀਤਾ ,ਪੁਸ਼ਪਿੰਦਰ ,ਮਨਜੀਤ ,ਮੰਨਤ ,ਲੱਕੀ, ਕਾਜਲ, ਪਰੀ ਅਤੇ ਨੀਰਜ ਯਾਦਵ ਖ਼ਿਲਾਫ਼ ਵੱਖ ਵੱਖ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਹੈ।

ਸਮੇਂ ਸਿੰਘ ਮੁਤਾਬਕ ਆਰੋਪੀ ਲੁਕੇਸ਼ ਧੀਮਾਨ ਉਸ ਦੇ ਤਾਏ ਦਾ ਪੁੱਤਰ ਹੈ। ਰੰਜਿਸ਼ ਦੇ ਚਲਦਿਆਂ ਆਰੋਪੀ ਲੁਕੇਸ਼ ਧੀਮਾਨ ਨੇ ਬਾਕੀ ਆਰੋਪੀਆਂ ਸਣੇ ਹਥਿਆਰਬੰਦ ਹੋ ਕੇ ਮੁਦਈ ਦੇ ਘਰ ਜਬਰੀ ਦਾਖ਼ਲ ਹੋ ਕੇ ਕਾਤਲਾਨਾ ਹਮਲਾ ਕਰ ਦਿੱਤਾ। ਸਮੇਂ ਸਿੰਘ ਮੁਤਾਬਕ ਆਰੋਪੀਆਂ ਨੇ ਉਸ ਦੀ ਪਤਨੀ ਅਤੇ ਪਰਿਵਾਰਕ ਮੈਂਬਰਾਂ ਉੱਪਰ ਹਮਲਾ ਕਰ ਦਿੱਤਾ । ਜਦ ਪੀਡ਼ਤ ਪਰਿਵਾਰ ਨੇ ਜਾਨ ਬਚਾਉਣ ਲਈ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਸਾਰੇ ਆਰੋਪੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।

Facebook Comments

Trending