ਪੰਜਾਬੀ

ਰਾਣੀ ਮੁਖਰਜੀ ਕਰੇਗੀ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਦਾ ਉਦਘਾਟਨ

Published

on

ਰਾਣੀ ਮੁਖਰਜੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਕੋਲਕਾਤਾ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਦਾ ਉਦਘਾਟਨ ਕਰਨ ਲਈ ਕੋਲਕਾਤਾ ਜਾਵੇਗੀ। ਇਸ ਦੇ 28ਵੇਂ ਸੰਸਕਰਣ ’ਚ ਫੈਸਟੀਵਲ ਰਾਣੀ ਨੂੰ ਪਿਛਲੇ 25 ਸਾਲਾਂ ’ਚ ਉਸ ਦੇ ਸ਼ਾਨਦਾਰ ਕਰੀਅਰ ਤੇ ਭਾਰਤੀ ਫ਼ਿਲਮ ਉਦਯੋਗ ‘ਚ ਉਸ ਦੇ ਅਟੱਲ ਯੋਗਦਾਨ ਲਈ ਸਨਮਾਨਿਤ ਮਹਿਮਾਨ ਵਜੋਂ ਸੱਦਾ ਦਿੱਤਾ ਹੈ। ਉਸ ਨੂੰ ਉਦਘਾਟਨੀ ਸਮਾਰੋਹ ’ਚ ਵਿਸ਼ਵ ਸਿਨੇਮਾ, ਭਾਰਤੀ ਸਿਨੇਮਾ ਤੇ ਪੱਛਮੀ ਬੰਗਾਲ ਦੇ ਪਤਵੰਤਿਆਂ ’ਚ ਸਨਮਾਨਿਤ ਕੀਤਾ ਜਾਵੇਗਾ।

ਰਾਣੀ ਮੁਖਰਜੀ ਨੇ ਕਿਹਾ, ”ਕੋਲਕਾਤਾ ਜਾਣਾ ਮੇਰੇ ਲਈ ਹਮੇਸ਼ਾ ਖ਼ਾਸ ਹੁੰਦਾ ਹੈ ਕਿਉਂਕਿ ਇਹ ਮੇਰੇ ਬਚਪਨ ਦੀਆਂ ਯਾਦਾਂ ਨੂੰ ਵਾਪਸ ਲਿਆਉਂਦਾ ਹੈ ਤੇ ਸਿਨੇਮਾ ਲਈ ਮੇਰੇ ਪਿਆਰ ਦੀ ਯਾਦ ਦਿਵਾਉਂਦਾ ਹੈ, ਜੋ ਬਚਪਨ ਤੋਂ ਹੀ ਮੇਰੇ ਦਿਲ ‘ਚ ਵੱਸਿਆ ਹੈ।

ਕੋਲਕਾਤਾ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਨੇ ਸੱਤਿਆਜੀਤ-ਰੇ, ਰਿਤਵਿਕ ਘਟਕ, ਮ੍ਰਿਣਾਲ ਸੇਨ ਵਰਗੇ ਫ਼ਿਲਮ ਨਿਰਮਾਤਾਵਾਂ ਤੇ ਬਹੁਤ ਸਾਰੇ ਬੰਗਾਲੀ ਕਲਾਕਾਰਾਂ ਤੇ ਤਕਨੀਸ਼ੀਅਨਾਂ ਦੀ ਵਿਰਾਸਤ ਦਾ ਜਸ਼ਨ ਮਨਾਇਆ ਹੈ, ਜਿਨ੍ਹਾਂ ਨੇ ਇਸ ਜੀਵੰਤ ਭਾਰਤੀ ਫ਼ਿਲਮ ਉਦਯੋਗ ਨੂੰ ਬਣਾਉਣ ‘ਚ ਯੋਗਦਾਨ ਪਾਇਆ ਹੈ।

ਮੈਂ ਸਨਮਾਨਿਤ ਮਹਿਸੂਸ ਕਰ ਰਹੀਂ ਹਾਂ ਕਿ ਇਸ ਵਾਰ ਉਨ੍ਹਾਂ ਨੇ ਮੇਰੇ ਕਰੀਅਰ ਦਾ ਜਸ਼ਨ ਮਨਾਉਣ ਦਾ ਫ਼ੈਸਲਾ ਕੀਤਾ ਹੈ ਤੇ ਹੋਰ ਪ੍ਰਾਪਤੀਆਂ ਨਾਲ ਮੈਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਲਿਆ ਹੈ।”

 

 

Facebook Comments

Trending

Copyright © 2020 Ludhiana Live Media - All Rights Reserved.