Connect with us

Uncategorized

ਰਾਮਗੜ੍ਹੀਆ ਗਰਲਜ਼ ਕਾਲਜ ਨੇ ‘ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲਾ’ ਵਿੱਚ ਜਿੱਤੀ ਫਸਟ ਰਨਰਅਪ ਟਰਾਫ਼ੀ

Published

on

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜ਼ੋਨ ਬੀ ਦਾ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲਾ ਖਾਲਸਾ ਕਾਲਜ ਫ਼ਾਰ ਵਿਮੈਨ ਸਿਵਲ ਲਾਈਨ ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ। ਰਾਮਗੜ੍ਹੀਆ ਗਰਲਜ਼ ਕਾਲਜ ਦੇ ਲਈ ਇਹ ਉਤਸ਼ਾਹ ਅਤੇ ਮਾਣ ਵਾਲੀ ਗੱਲ ਹੈ ਕਿ ਕਾਲਜ ਨੇ ਇਸ ਯੂਥ ਮੇਲੇ ਵਿੱਚ ਫਸਟ ਰਨਰਅਪ ਓਵਰ ਆਲ ਟਰਾਫ਼ੀ ਜਿੱਤੀ। ਇਸ ਜ਼ੋਨਲ ਯੁਵਕ ਮੇਲੇ ਵਿੱਚ 9 ਕਾਲਜਾਂ ਦੇ ਵਿਦਿਆਰਥੀਆਂ ਨੇ ਅਲੱਗ ਅਲੱਗ ਪ੍ਰਤੀਯੋਗਤਾਵਾਂ ਵਿਚ ਹਿੱਸਾ ਲਿਆ ਜਿਸ ਵਿੱਚ ਸਟੇਜ ਤੇ ਔਫ ਸਟੇਜ ਮੁਕਾਬਲਿਆਂ ਵਿਚ ਕਾਲਜ ਨੇ 19 ਪਹਿਲੇ ਦਰਜੇ ਦੇ ਇਨਾਮ 12 ਦੂਜੇ ਅਤੇ 9 ਤੀਜੇ ਦਰਜੇ ਦੇ ਇਨਾਮ ਪ੍ਰਾਪਤ ਕਰਕੇ ਫਸਟ ਰਨਰਅਪ ਦਾ ਇਨਾਮ ਹਾਸਲ ਕੀਤਾ,ਨਾਲ ਹੀ 13 ਵਿਦਿਆਰਥਣਾਂ ਨੇ ਵਿਅਕਤੀਗਤ ਇਨਾਮ ਵੀ ਜਿੱਤੇ। ਰਾਮਗੜ੍ਹੀਆ ਐਜੁਕੇਸ਼ਨਲ ਕੌਂਸਿਲ ਦੇ ਪ੍ਰਧਾਨ ਸ. ਰਣਜੋਧ ਸਿੰਘ ਅਤੇ ਕਾਲਜ ਪ੍ਰਿੰ. ਡਾ. ਰਾਜੇਸ਼ਵਰਪਾਲ ਕੌਰ ਨੇ ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਹਾਰਦਿਕ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਾਡੀਆਂ ਵਿਦਿਆਰਥਣਾਂ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੈ ਕੀ ਅਸੀਂ ਇਸ ਟਰਾਫੀ ਨੂੰ ਜਿੱਤਿਆ ਹੈ। ਜੇਤੂ ਵਿਦਿਆਰਥੀਆਂ ਨੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਇਸ ਵੱਡੀ ਪ੍ਰਾਪਤੀ ਪ੍ਰਤੀ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਾਲਜ ਦੇ ਕਾਰਜਕਾਰੀ ਪ੍ਰਿੰ. ਡਾ. ਰਾਜੇਸ਼ਵਰਪਾਲ ਕੌਰ ਜੀ ਨੇ ਫਸਟ ਰਨਰ ਅਪ ਦੀ ਓਵਰ ਆਲ ਟਰਾਫੀ ਜਿੱਤਣ ਤੇ ਕਾਲਜ ਦੇ ਸਾਰੇ ਸਟਾਫ਼, ਵਿਦਿਆਰਥਣਾਂ ਅਤੇ ਮੈਨੇਜਮੈਂਟ ਨੂੰ ਵਧਾਈ ਦਿੰਦੇ ਹੋਏ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਨਾਲ ਹੀ ਵਿਦਿਆਰਥਣਾਂ ਨੂੰ ਅੱਗੇ ਆਉਣ ਵਾਲੇ ਇੰਟਰ ਜ਼ੋਨਲ ਯੁਵਕ ਫੈਸਟੀਵਲ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ, ਉਨ੍ਹਾਂ ਨੇ ਯੂਥ ਫੈਸਟੀਵਲ ਪ੍ਬੰਧਕ ਸੈਕਟਰੀ ਸ਼੍ਰੀਮਤੀ ਜਸਪਾਲ ਕੌਰ ਅਤੇ ਸ਼੍ਰੀਮਤੀ ਤਜਿੰਦਰ ਕੌਰ ਜੀ ਨੂੰ ਵੀ ਚੰਗੇ ਪ੍ਰਬੰਧ ਦੇ ਲਈ ਬਹੁਤ ਬਹੁਤ ਵਧਾਈ ਦਿੱਤੀ।

Facebook Comments

Advertisement

Trending