ਪੰਜਾਬੀ

ਰਾਮਗੜ੍ਹੀਆ ਫਾਊਂਡੇਸ਼ਨ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਮਨਾਇਆ 299ਵਾਂ ਜਨਮ ਦਿਹਾੜਾ

Published

on

ਲੁਧਿਆਣਾ : ਰਾਮਗੜ੍ਹੀਆ ਫਾਊਂਡੇਸ਼ਨ ਵੱਲੋਂ ਸ.ਰਘਬੀਰ ਸਿੰਘ ਸੋਹਲ ਪ੍ਰਧਾਨ ਅਤੇ ਸ.ਗੁਰਮੀਤ ਸਿੰਘ ਕੁਲਾਰ ਪ੍ਰਧਾਨ ਸਕੱਤਰ ਦੀ ਅਗਵਾਈ ਹੇਠ ਮਹਾਨ ਜਰਨੈਲ ਸਿੰਘ ਮਹਾਰਾਜਾ ਜੱਸਾ ਸਿੰਘ ਜੀ ਰਾਮਗੜ੍ਹੀਆ ਦਾ 299ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਰਾਮਗੜ੍ਹੀਆ ਫਾਊਂਡੇਸ਼ਨ ਵੱਲੋਂ ਕ੍ਰਿਸਟਲ ਇਲੈਕਟ੍ਰਿਕ ਕੰਪਨੀ ਦੇ ਸ: ਸੁਰਜੀਤ ਸਿੰਘ ਚੱਗਰ ਨੂੰ ਉਦਯੋਗ ਅਤੇ ਸਮਾਜ ਪ੍ਰਤੀ ਉੱਤਮ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।

ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜੀਆ ਦਾ ਜਨਮ 5 ਮਈ 1723 ਉਸ ਸਮੇਂ ਹੋਇਆ ਜਦੋਂ ਪੰਜਾਬ ਵਿਚ ਮੁਗਲ ਹਕੂਮਤ ਨੇ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਉਣ ਲਈ ਤਹੱਈਆ ਕੀਤਾ ਹੋਇਆ ਸੀ। ਉਹਨਾਂ ਦੇ ਜੀਵਨ ‘ਤੇ ਸੰਖੇਪ ਜਿਹੀ ਝਾਤ ਮਾਰਨ ਤੋਂ ਹੀ ਪਤਾ ਚੱਲ ਜਾਂਦਾ ਹੈ ਕਿ ‘ਪੰਜਾਬ ਦੇ ਜੰਮਿਆ ਨੂੰ ਨਿੱਤ ਮੁਹਿੰਮਾਂ’ ਦੇ ਅਖਾਣ ਨੂੰ ਉਹਨਾਂ ਨੇ ਆਪਣੀ ਜਿੰਦਗੀ ਦਾ ਅੰਗ ਬਣਾਇਆ ਹੋਇਆ ਸੀ।

ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਭਾਈ ਬਘੇਲ ਸਿੰਘ ਨਾਲ ਰੱਲ ਕੇ ਦਿੱਲੀ ਲਾਲ ਕਿਲ੍ਹਾ ਫ਼ਤਿਹ ਕੀਤਾ ਤੇ ਜਿਸ ਤਖ਼ਤ ਤੇ ਔਰੰਗਜ਼ੇਬ ਬੈਠਦਾ ਸੀ ਉਸ ਤਖ਼ਤ ਭਾਵ ਤਖ਼ਤ-ਏ ਤਾਉਸ (ਦਿੱਲੀ ਦੇ ਤਖਤ ਦੀ ਸਿਲ੍ਹ) ਨੂੰ ਤੇ 44 ਥੰਮਾਂ ਨੂੰ ਪੁੱਟਕੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿਖੇ ਲਿਆਂਦਾ ਅਤੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਪਣ ਕੀਤੀ, ਜੋ ਅੱਜ ਵੀ ਮੌਜੂਦ ਹੈ | ਉਨ੍ਹਾਂ ਨੇ ਰਾਮਗੜ੍ਹੀਆਂ ਬੁੰਗਿਆਂ ਦੀ ਉਸਾਰੀ ਕਰਕੇ ਸ੍ਰੀ ਹਰਿਮੰਦਿਰ ਸਾਹਿਬ ਦੀ ਰੱਖਿਆ ਲਈ ਕਦਮ ਚੁੱਕੇ |

ਇਸ ਮੌਕੇ ਸੁਖਦਿਆਲ ਸਿੰਘ ਬਸੰਤ ਚੇਅਰਮੈਨ, ਸ: ਰਘਬੀਰ ਸਿੰਘ ਸੋਹਲ ਪ੍ਰਧਾਨ, ਸ: ਗੁਰਮੀਤ ਸਿੰਘ ਕੁਲਾਰ ਜਨਰਲ ਸਕੱਤਰ, ਸ: ਦਿਨੇਸ਼ ਸਿੰਘ ਭੋਗਲ ਸਕੱਤਰ, ਸ: ਭੁਪਿੰਦਰ ਸਿੰਘ ਸੋਹਲ, ਅਮਰੀਕ ਸਿੰਘ ਕਰਮਸਰ, ਸ: ਯਾਦਵਿੰਦਰ ਸਿੰਘ ਮਾਣਕੂ, ਸ: ਸਵਰਨ ਸਿੰਘ ਮਹੋਲੀ, ਸ: ਸੁਖਦੇਵ ਸਿੰਘ, ਸ: ਰਣਜੀਤ ਸਿੰਘ ਕਲਸੀ, ਸ: ਤਜਿੰਦਰ ਸਿੰਘ ਸਾਹਿਬ ਮਸ਼ੀਨ ਟੂਲਜ਼, ਸ: ਸੁਰਜੀਤ ਸਿੰਘ ਲੋਟੇ, ਸ: ਗੁਰਮੁਖ ਸਿੰਘ ਰੁਪਾਲ, ਸ: ਨਿਰਭੈ ਸਿੰਘ ਗਹਿਰ, ਸ: ਬਲਜਿੰਦਰ ਸਿੰਘ ਪਨੇਸਰ, ਸ: ਸੁਖਵਿੰਦਰ ਸਿੰਘ ਬਿਰਦੀ, ਸ: ਸਰੂਪ ਸਿੰਘ ਮਠਾੜੂ ਆਦਿ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.