ਖੇਡਾਂ

ਰਾਮਗੜ੍ਹੀਆ ਕਾਲਜ ਦੀ ਸਾਈਕਲਿੰਗ ਟੀਮ ਨੇ ਪ੍ਰਾਪਤ ਕੀਤਾ ਦੂਜਾ ਸਥਾਨ

Published

on

ਲੁਧਿਆਣਾ : ਰਾਮਗੜ੍ਹੀਆ ਗਰਲਜ਼ ਕਾਲਜ ਦੀ ਸਾਇਕਲਿੰਗ ਟੀਮ ਨੇ ਪੰਜਾਬ ਯੂਨੀਵਰਸਿਟੀ ਇੰਟਰ ਕਾਲਜ ਰੋਡ ਸਾਇਕਲਿੰਗ ਚੈਪੀਂਅਨਸ਼ਿਪ ਲੁਧਿਆਣਾ ਵਿਖੇ ਖਾਲਸਾ ਕਾਲਜ ਦੇ ਸਹਿਯੋਗ ਨਾਲ ਸਾਊਥ ਸਿਟੀ ਵਿਖੇ ਕਰਵਾਈ ਗਈ। ਇਸ ਵਿੱਚ ਕਾਲਜ ਦੀਆਂ 3 ਖਿਡਾਰਣਾਂ ਨੇ ਹਿੱਸਾ ਲਿਆ ਤੇ ਵਿਅਕਤੀਗਤ ਟਾਇਮ ਟਰੈਲ ਵਿੱਚ ਜੋਤੀ ਨੇ ਸਿਲਵਰ ਅਤੇ ਪੂਜਾ ਨੇ ਕਾਂਸੀ ਦਾ ਤਮਗਾ ਪ੍ਰਾਪਤ ਕੀਤਾ । ਇਸ ਦੇ ਨਾਲ ਹੀ ਹੋਈ ਰੋਡ ਰੇਸ ਵਿੱਚ ਪੂਜਾ ਨੇ ਸਿਲਵਰ ਮੈਡਲ ਜਿੱਤਿਆ ਤੇ ਯਜੋਤੀ ਨੇ ਚੌਥਾ ਸਥਾਨ ਹਾਸਲ ਕੀਤਾ।

ਕਾਲਜ ਪ੍ਰਿੰਸੀ ਪਲ ਡਾ .ਰਾਜੇਸ਼ਵਰਪਾਲ ਕੌਰ ਨੇ ਸਰੀਰਕ ਸਿੱਖਿਆ ਵਿਭਾਗ ਦੇ ਪ੍ਰੋ. ਰਾਣੀ ਕੌਰ ਨੂੰ ਵਧਾਈ ਦਿੱਤੀ ਤੇ ਜੇਤੂ ਪ੍ਰਤੀਯੋਗੀਆਂ ਦੀ ਪ੍ਰਸ਼ੰਸਾ ਕੀਤੀ ਤੇ ਓਹਨਾਂ ਨੂੰ ਮੁਬਾਰਕਾਂ ਦਿੱਤੀਆਂ। ਪ੍ਰਿੰਸੀਪਲ ਨੇ ਦੱਸਿਆ ਕਿ ਸਾਡੀਆਂ ਇਹ ਖਿਡਾਰਨਾਂ ਹਰ ਸਾਲ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਦੀਆਂ ਹਨ। ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਸ.ਰਣਜੋਧ ਸਿੰਘ ਜੀ ਨੇ ਜੇਤੂਆਂ ਨੂੰ ਵਧਾਈ ਦਿੱਤੀ ਤੇ ਓਹਨਾਂ ਨੂੰ ਹੋਰ ਅੱਗੇ ਵਧਣ ਲਈ ਵਧੇਰੇ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ।

ਇਸ ਮੌਕੇ ਸਰੀਰਕ ਸਿਖਿਆ ਵਿਭਾਗ ਦੇ ਪ੍ਰੋ. ਰਾਣੀ ਕੌਰ ਨੇ ਵਿਜੇਤਾ ਪ੍ਰਤੀਯੋਗੀਆਂ ਨੂੰ ਵਧਾਈ ਦਿੱਤੀ ਤੇ ਓਹਨਾਂ ਨੂੰ ਹੋਰ ਅੱਗੇ ਵਧਣ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਤੁਹਾਡੀ ਮਿਹਨਤ ਅਤੇ ਲਗਨ ਤੇ ਪੂਰਾ ਭਰੋਸਾ ਹੈ ਤੇ ਤੁਸੀਂ ਆਓਣ ਵਾਲੇ ਸਮੇਂ ਚ ਸਾਇਕਲਿੰਗ ਦੇ ਖੇਤਰ ਵਿੱਚ ਭਹੁਤ ਅੱਗੇ ਤੱਕ ਜਾਵੋਗੀਆਂ। ਪ੍ਰੋ.ਰਾਣੀ ਕੌਰ ਨੇ ਟੀਮ ਦੇ ਕੋਚ ਸੁਖਵੀਰ ਸਿੰਘ ਦਾ ਵੀ ਧੰਨਵਾਦ ਕੀਤਾ।

Facebook Comments

Trending

Copyright © 2020 Ludhiana Live Media - All Rights Reserved.