Connect with us

ਅਪਰਾਧ

ਰਾਜਸਥਾਨ ‘ਚ ਬੱਚੀ ਨਾਲ ਜਬਰ ਜਨਾਹ ਮਾਮਲੇ ‘ਚ ਅਦਾਲਤ ਨੇ ਦੋਸ਼ੀ ਨੂੰ ਸੁਣਾਈ 20 ਸਾਲ ਦੀ ਕੈਦ

Published

on

ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਜਸਥਾਨ ਵਿਚ ਇੱਕ ਨੌ ਸਾਲ ਦੀ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। 9 ਸਾਲਾਂ ਦੀ ਬੱਚੀ ਨਾਲ ਬਲਾਤਕਾਰ ਦੇ ਇਸ ਮਾਮਲੇ ਵਿਚ ਜੈਪੁਰ ਦੀ ਇੱਕ ਅਦਾਲਤ ਨੇ ਸਿਰਫ਼ ਨੌ ਦਿਨਾਂ ਵਿਚ ਸਜ਼ਾ ਸੁਣਾਈ ਹੈ। ਅਦਾਲਤ ਨੇ ਬਲਾਤਕਾਰ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 25 ਸਾਲਾ ਆਰੋਪੀ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਪੋਕਸੋ ਅਦਾਲਤ ਨੇ ਸਿਰਫ਼ ਪੰਜ ਕਾਰਜਕਾਰੀ ਦਿਨਾਂ ਵਿਚ ਫੈਸਲਾ ਸੁਣਾਇਆ ਹੈ। ਨਿਊਜ਼ ਏਜੰਸੀ ਦੇ ਅਨੁਸਾਰ, ਰਾਜਸਥਾਨ ਦੀ ਰਾਜਧਾਨੀ ਜੈਪੁਰ ਦੀ ਵਿਸ਼ੇਸ਼ ਪੋਕਸੋ ਅਦਾਲਤ ਦੇ ਵਿਸ਼ੇਸ਼ ਜੱਜ ਵਿਕਾਸ ਕੁਮਾਰ ਖੰਡੇਲਵਾਲ ਨੇ ਇੱਕ ਨੌ ਸਾਲ ਦੀ ਮਾਸੂਮ ਨਾਲ ਬਲਾਤਕਾਰ ਦੇ ਮਾਮਲੇ ਦੀ ਸੁਣਵਾਈ ਕੀਤੀ। ਸੁਣਵਾਈ ਦੌਰਾਨ ਵਿਸ਼ੇਸ਼ ਜੱਜ ਨੇ ਦੋਸ਼ੀ ਕਮਲੇਸ਼ ਮੀਨਾ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਪੰਜ ਕਾਰਜਕਾਰੀ ਦਿਨਾਂ ਦੇ ਅੰਦਰ ਫੈਸਲਾ ਸੁਣਾਇਆ ਹੈ ਅਤੇ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ।

ਉੱਥੇ ਹੀ ਵਿਸ਼ੇਸ਼ ਪੋਕਸੋ ਅਦਾਲਤ ਨੇ ਕਮਲੇਸ਼ ਮੀਨਾ ‘ਤੇ 2 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਇੰਨੀ ਤੇਜ਼ੀ ਨਾਲ ਫੈਸਲਾ ਸੁਣਾਉਣ ਲਈ ਅਦਾਲਤ ਦੀ ਪ੍ਰਸ਼ੰਸਾ ਕੀਤੀ ਹੈ। ਜਾਣਕਾਰੀ ਅਨੁਸਾਰ ਘਟਨਾ 26 ਸਤੰਬਰ ਸ਼ਾਮ ਦੀ ਹੈ। ਉਸੇ ਰਾਤ, ਕੋਟਖਵਾੜਾ ਥਾਣੇ ਦੀ ਪੁਲਿਸ ਨੇ IPC ਅਤੇ ਪੋਕਸੋ ਐਕਟ ਦੀਆਂ ਸੰਬੰਧਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ। ਦੋਸ਼ੀ ਨੂੰ ਅਗਲੇ ਹੀ ਦਿਨ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।

 

 

Facebook Comments

Trending