Connect with us

ਪੰਜਾਬ ਨਿਊਜ਼

ਆਸਟ੍ਰੇਲੀਆ ‘ਚ ਭਾਰਤੀ ਵਿਦਿਆਰਥੀਆਂ ਦੀ ਦੇਖਭਾਲ ਦਾ ਮੁੱਦਾ ਚੁੱਕਣ ਪੀਐੱਮ ਮੋਦੀ: ਸੁਖਬੀਰ ਬਾਦਲ

Published

on

ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆਂ ਪਰੇਸ਼ਾਨ ਹੋ ਰਹੀ ਹੈ ਅਤੇ ਦੇਸ਼ ਚ ਇਸ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਆਪਣੇ ਭਵਿੱਖ ਲਈ ਬੱਚੇ ਕੈਨੇਡਾ, ਅਮਰੀਕਾ ਅਤੇ ਆਸਟ੍ਰੇਲੀਆ ਚ ਪੜ੍ਹਨ ਲਈ ਗਏ ਹਨ। ਹੁਣ ਬੱਚਿਆਂ ਨੂੰ ਲਾਕਡਾਊਨ ਦੌਰਾਨ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਸੁਖਬੀਰ ਬਾਦਲ ਨੇ ਪੀਐੱਮ ਨੂੰ ਬੇਨਤੀ ਕੀਤੀ ਹੈ ਕਿ ਉਹ ਭਾਰਤੀ ਵਿਦਿਆਰਥੀਆਂ ਦੀ ਦੇਖਭਾਲ ਦਾ ਮੁੱਦਾ ਆਸਟ੍ਰੇਲੀਆ ਦੇ ਪੀਐੱਮ ਕੋਲ ਚੁੱਕਣ ਜਿਨ੍ਹਾਂ ਨੂੰ ਆਸਟ੍ਰੇਲੀਆ ‘ਚ ਲਾਕਡਾਊਨ ਦੌਰਾਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਜਦੋਂ ਬੱਚਿਆਂ ਨੂੰ ਸਹਾਇਤਾ ਦੀ ਲੋੜ ਹੈ ਤਾਂ ਆਸਟ੍ਰੇਲੀਆ ਪੀਐੱਮ ਉਨ੍ਹਾਂ ਨੂੰ ਵਾਪਿਸ ਘਰ ਜਾਣ ਲਈ ਕਹਿ ਰਹੇ ਹਨ। ਬੱਚੇ ਆਪਣੇ ਕੁੱਝ ਸੁਪਨੇ ਲੈ ਕੇ ਬਾਹਰ ਪੜ੍ਹਨ ਲਈ ਗਏ ਹਨ ਅਤੇ ਕੁੱਝ ਉਹ ਲੋਕ ਵੀ ਹਨ ਜੋ ਆਪਣਾ ਸਭ ਕੁੱਝ ਵੇਚ ਕੇ ਆਸਟ੍ਰੇਲੀਆ ਪੜਨ ਗਏ ਹਨ।

Facebook Comments

Trending