Connect with us

ਪੰਜਾਬ ਨਿਊਜ਼

8 ਜਨਵਰੀ ਤਕ ਪੰਜਾਬ ’ਚ ਹੋਵੇਗੀ ਬਾਰਿਸ਼, ਗੜੇਮਾਰੀ ਦੀ ਵੀ ਸੰਭਾਵਨਾ

Published

on

Rains and hailstorms are expected in Punjab till January 8

ਲੁਧਿਆਣਾ : ਦੋ ਮਹੀਨਿਆਂ ਦੀ ਉਡੀਕ ਪਿੱਛੋਂ ਮੰਗਲਵਾਰ ਨੂੰ ਗੜਬੜ ਵਾਲੀਆਂ ਪੱਛਮੀ ਪੌਣਾਂ ਸਰਗਰਮ ਹੋਣ ਕਾਰਨ ਪੰਜਾਬ ’ਚ ਕਈ ਥਾਈਂ ਰੁਕ-ਰੁਕ ਕੇ ਬਾਰਿਸ਼ ਹੋਈ। ਇਹ ਬਾਰਿਸ਼ ਕਣਕ, ਸਬਜ਼ੀਆਂ ਤੇ ਹੋਰ ਫ਼ਸਲਾਂ ਲਈ ਫ਼ਾਇਦੇਮੰਦ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਲੋਕਾਂ ਨਾਲ ਸੁੱਕੀ ਠੰਢ ਤੋਂ ਵੀ ਰਾਹਤ ਮਿਲੇਗੀ। ਬਾਰਿਸ਼ ਕਾਰਨ ਸੂਬੇ ’ਚ ਠੰਢ ਵੱਧ ਗਈ ਹੈ।

ਮੌਸਮ ਵਿਭਾਗ ਅਨੁਸਾਰ 8 ਜਨਵਰੀ ਤਕ ਸੂਬੇ ’ਚ ਕਿਤੇ ਸਾਧਾਰਨ ਬਾਰਿਸ਼ ਹੋਵੇਗੀ ਤੇ ਕਿਤੇ ਭਾਰੀ। ਕਿਤੇ-ਕਿਤੇ ਗੜੇ ਪੈਣ ਦੀ ਵੀ ਸੰਭਾਵਨਾ ਹੈ। ਧੁੰਦ ਕਾਰਨ ਫ਼ਸਲ ‘ਤੇ ਪੈਣ ਵਾਲੇ ਮਾੜੇ ਪ੍ਰਭਾਵ ਵੀ ਖ਼ਤਮ ਹੋ ਜਾਣਗੇ। ਜੇਕਰ ਭਾਰੀ ਮੀਂਹ ਪੈਂਦਾ ਹੈ ਅਤੇ ਗੜੇ ਪੈਂਦੇ ਹਨ ਤਾਂ ਫ਼ਸਲਾਂ ਨੂੰ ਨੁਕਸਾਨ ਹੋ ਸਕਦਾ ਹੈ।

ਅਜਿਹੀ ਸਥਿਤੀ ਵਿੱਚ ਕਿਸਾਨਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਉਹ ਬਿਲਕੁਲ ਵੀ ਸਿੰਚਾਈ ਅਤੇ ਸਪਰੇਅ ਨਾ ਕਰਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਬਰਸਾਤ ਵਾਤਾਵਰਨ ਲਈ ਬਹੁਤ ਲਾਹੇਵੰਦ ਹੈ। ਹਵਾ ‘ਚ ਪ੍ਰਦੂਸ਼ਿਤ ਕਣ ਮੀਂਹ ਕਾਰਨ ਜ਼ਮੀਨ ‘ਤੇ ਆ ਜਾਣਗੇ, ਜਿਸ ਨਾਲ ਧੂੰਆਂ ਖਤਮ ਹੋ ਜਾਵੇਗਾ।

Facebook Comments

Trending