ਪੰਜਾਬ ਨਿਊਜ਼

ਸੂਬੇ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਹੋ ਸਕਦੀ ਹੈ ਗਰਜ ਨਾਲ ਬਾਰਿਸ਼, ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ

Published

on

ਲੁਧਿਆਣਾ : ਸ਼ੁੱਕਰਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਬੱਦਲਵਾਈ ਦੇ ਨਾਲ-ਨਾਲ ਹਲਕੀ ਬੂੰਦਾਬਾਦੀ ਹੋਈ। ਮੌਸਮ ਵਿਭਾਗ ਪੀਏਯੂ ਲੁਧਿਆਣਾ ਦੇ ਮੁਖੀ ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ 29 ਤੇ 30 ਅਪ੍ਰੈਲ ਨੂੰ ਵੀ ਹਲਕੀ ਤੋਂ ਦਰਮਿਆਨੀ ਤੇ ਪਹਿਲੀ ਤੇ 2 ਮਈ ਨੂੰ ਸੂਬੇ ਦੇ ਕਈ ਹਿੱਸਿਆਂ ’ਚ ਚਮਕ, ਗਰਜ ਨਾਲ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾ ਵੀ ਚੱਲ ਸਕਦੀ ਹੈ।

ਉਨ੍ਹਾਂ ਕੁਝ ਇਲਾਕਿਆਂ ’ਚ ਤੇਜ਼ ਬਾਰਿਸ਼ ਦੇ ਨਾਲ ਹੀ ਗੜੇਮਾਰੀ ਦੀ ਵੀ ਸੰਭਾਵਨਾ ਪ੍ਰਗਟਾਈ ਹੈ। ਡਾ. ਕਿੰਗਰਾ ਨੇ ਦੱਸਿਆ ਕਿ ਪਿਛਲੇ ਸਾਲ ਜਨਵਰੀ ਫਰਵਰੀ ’ਚ ਬਾਰਿਸ਼ ਹੋਈ ਸੀ ਜਦਕਿ ਮਾਰਚ ਤੇ ਅਪ੍ਰੈਲ ’ਚ ਬਿਲਕੁਲ ਵੀ ਬਾਰਿਸ਼ ਨਹੀਂ ਸੀ ਹੋਈ। ਓਧਰ ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਸ਼ੁੱਕਰਵਾਰ ਨੂੰ ਫ਼ਰੀਦਕੋਟ ’ਚ ਵੱਧ ਤੋਂ ਵੱਧ ਤਾਪਮਾਨ 39.6 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਰਿਹਾ।

Facebook Comments

Trending

Copyright © 2020 Ludhiana Live Media - All Rights Reserved.