Connect with us

ਪੰਜਾਬ ਨਿਊਜ਼

ਵੱਡਾ ਫੈਸਲਾ, ਰੇਲ ਮੰਤਰਾਲੇ ਨੇ ਪੰਜਾਬ ‘ਚ ਮਾਲ ਗੱਡੀਆਂ ਬੰਦ ਕਰਨ ਦਾ ਕੀਤਾ ਐਲਾਨ

Published

on

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਬਿੱਲਾਂ ਖਿਲਾਫ ਕਿਸਾਨਾਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਨ੍ਹਾਂ ਬਿੱਲਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਪਿਛਲੇ 21 ਦਿਨਾਂ ਤੋਂ ਰੇਲ ਦੀਆਂ ਪਟੜੀਆਂ ਤੇ ਬੈਠੇ ਹੋਏ ਹਨ ਤੇ ਇਹ ਸੰਘਰਸ਼ ਅਜੇ ਵੀ ਜਾਰੀ ਹੈ ਪਰ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਕਿਸਾਨਾਂ ਨੇ ਰੇਲ ਪਟੜੀਆਂ ਤੋਂ ਆਪਣਾ ਧਰਨਾ ਚੁੱਕ ਦਿੱਤਾ ਹੈ। ਹੁਣ ਇਸ ਮਾਮਲੇ ਵਿੱਚ ਸੂਚਨਾ ਮਿਲੀ ਹੈ ਰੇਲ ਮੰਤਰਾਲੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਵਿੱਚ ਮਾਲ ਗੱਡੀਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਰੇਲਵੇ ਵੱਲੋਂ ਪੰਜਾਬ ਵਿੱਚ ਮਾਲ ਗੱਡੀਆਂ ਸਣੇ ਸਵਾਰੀ ਟ੍ਰੇਨਾਂ ਨੂੰ ਵੀ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।

ਦੱਸਣਯੋਗ ਹੈ ਕਿ ਦੇਸ਼ ਵਿੱਚ ਫੈਲੀ ਕੋਰੋਨਾ ਕਾਰਨ ਪੰਜਾਬ ਵਿੱਚ ਟ੍ਰੇਨਾਂ ਪਹਿਲਾਂ ਤੋਂ ਹੀ ਬੰਦ ਹਨ ਪਰ ਹੁਣ ਕਿਸਾਨਾਂ ਦੇ ਸੰਘਰਸ਼ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਮੰਤਰਾਲੇ ਵੱਲੋਂ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ ਕਿਉਂਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਿਆ ਨਹੀਂ ਜਾ ਰਿਹਾ ਜਿਸ ਕਾਰਨ ਕਿਸਾਨਾਂ ਵੱਲੋਂ ਰੇਲ ਪਟੜੀਆਂ ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਇਸ ਸਭ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਜਿਸ ਕਾਰਨ ਕੇਂਦਰ ਵੱਲੋਂ ਇਸ ਫੈਸਲੇ ਨੂੰ ਲਾਗੂ ਕੀਤਾ ਜਾ ਸਕਦਾ ਹੈ। ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਦੇ ਲੋਕਾਂ ਤੇ ਵਪਾਰੀਆਂ ਨੂੰ ਬਹੁਤ ਵੱਡਾ ਘਾਟਾ ਪਵੇਗਾ। ਜਿਸ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋਵੇਗਾ। ਕੇਂਦਰ ਸਰਕਾਰ ਵੱਲੋਂ ਕਿਸੇ ਵੀ ਸਪਲਾਈ ਦੀ ਘਾਟ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਪਰ ਇੱਥੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨਾਲ ਗੱਲ ਕਰ ਕੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰੇ। ਜੇਕਰ ਕੇਂਦਰ ਵੱਲੋਂ ਕਿਸਾਨਾਂ ਨਾਲ ਗੱਲ ਨਾ ਕੀਤੀ ਗਈ ਤਾਂ ਇਹ ਸੰਘਰਸ਼ ਹੋਰ ਵੀ ਜ਼ਿਆਦਾ ਵੱਡਾ ਹੋ ਸਕਦਾ ਹੈ।

Source: dailypost

Facebook Comments

Advertisement

Advertisement

ਤਾਜ਼ਾ

ਪੰਜਾਬ ਨਿਊਜ਼4 hours ago

ਵੱਡਾ ਉਪਰਾਲਾ: ਪੈਟਰੋਲ ਪੰਪ ਮਾਲਕ ਵੱਲੋਂ ਕਿਸਾਨਾਂ ਲਈ ਫਰੀ ਤੇਲ ਦਾ ਐਲਾਨ

ਕਿਸਾਨਾਂ ਵੱਲੋਂ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਇਸ ਦੌਰਾਨ ਕਿਸਾਨਾਂ ਦੇ ਨਾਲ ਕਈ ਕਲਾਕਾਰ ਵੀ ਨਾਲ ਖੜੇ ਹੋਏ ਹਨ। ਦੂਜੇ...

ਲੁਧਿਆਣਾ ਨਿਊਜ਼5 hours ago

ਲੁਧਿਆਣਾ ‘ਚੋਂ ਢਾਈ ਸਾਲ ਦੇ ਬੱਚੇ ਨੂੰ ਅਗਵਾ ਕਰਨ ਵਾਲੇ ਕਾਬੂ, ਹੋਇਆ ਵੱਡਾ ਖ਼ੁਲਾਸਾ

ਮੋਗਾ ਪੁਲਿਸ ਨੂੰ ਫ਼ਿਰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਜਾਣਕਾਰੀ ਮੁਤਾਬਕ ਥੋੜ੍ਹੇ ਦਿਨ ਪਹਿਲਾਂ ਲੁਧਿਆਣਾ ਦੇ ਕਾਰੋਬਾਰੀ ਦੇ ਬੱਚੇ ਨੂੰ...

ਲੁਧਿਆਣਾ ਨਿਊਜ਼5 hours ago

ਰਵਨੀਤ ਬਿੱਟੂ ਨੇ ਕੰਗਨਾ ਰਣੌਤ ਨੂੰ ਦਿੱਤਾ ਠੋਕਵਾਂ ਜਵਾਬ, ਦਿਲਜੀਤ ਦੇ ਹੱਕ ‘ਚ ਡਟੇ

ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਵੱਡੀ ਗਿਣਤੀ ‘ਚ ਕਿਸਾਨ ਦਿੱਲੀ ਪਹੁੰਚ ਰਹੇ ਹਨ। ਹੁਣ ਰਵਨੀਤ...

ਇੰਡੀਆ ਨਿਊਜ਼6 hours ago

ਇਸ ਅੰਗੂਠੀ ‘ਚ ਜੜੇ ਹਨ 12,638 ਹੀਰੇ, ਗਿਨੀਜ਼ ਬੁੱਕ ‘ਚ ਦਰਜ ਹੋਇਆ ਨਾਮ

ਹੀਰਿਆਂ ਨਾਲ ਭਾਰੀ ਅੰਗੂਠੀ ਨੂੰ ਦੇਖ ਕੇ ਹਰ ਕੋਈ ਇਸ ਨੂੰ ਹਾਸਲ ਕਰਨ ਦੀ ਕੋਸ਼ਿਸ ਕਰੇਗਾ। ਦੱਸਣਯੋਗ ਹੈ ਕਿ ਉੱਤਰ...

ਲੁਧਿਆਣਾ ਨਿਊਜ਼6 hours ago

ਬਾਦਲ ਪਰਿਵਾਰ ਨੇ ਸਾਬਤ ਕੀਤਾ ਕਿ ਅਕਾਲੀ ਦਲ ਕਿਸਾਨਾਂ ਲਈ ਕਿਸੇ ਵੀ ਕੁਰਬਾਨੀ ਲਈ ਤਿਆਰ: ਸ਼ਰਨਜੀਤ ਢਿਲੋਂ

ਸਾਬਕਾ ਮੰਤਰੀ ਅਤੇ ਵਿਧਾਨ ਸਭਾ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਪ੍ਰਕਾਸ਼ ਸਿੰਘ...

ਪੰਜਾਬ ਨਿਊਜ਼7 hours ago

ਵੱਡੀ ਖ਼ਬਰ: ਧਰਨੇ ਤੇ ਬੈਠੇ ਕਿਸਾਨ ਨੇਤਾ ਬਲਬੀਰ ਰਾਜੇਵਾਲ ਦੀ ਸਿਹਤ ਵਿਗੜੀ, ਦਿੱਲੀ ਦੇ ਹਸਪਤਾਲ ‘ਚ ਭਰਤੀ

ਕਿਸਾਨਾਂ ਵੱਲੋਂ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਇਸ ਦੌਰਾਨ ਕਿਸਾਨਾਂ ਦੇ ਨਾਲ ਕਈ ਕਲਾਕਾਰ ਵੀ ਨਾਲ ਖੜੇ ਹੋਏ ਹਨ। ਇਸ...

ਪਾਲੀਵੁੱਡ7 hours ago

ਦੋਸਾਂਝਾਵਾਲਾ ਛਾ ਰਿਹਾ ਸੋਸ਼ਲ ਮੀਡੀਆ ਤੇ, ਇੱਕ ਗਾਣੇ ਦੀ ਕਮਾਈ ਕਰ ਦੇਵੇਗੀ ਹੈਰਾਨ

ਪੰਜਾਬੀ ਗਾਇਕ ਤੇ ਐਕਟਰ ਦਿਲਜੀਤ ਦੁਸਾਂਝ ਕਿਸਾਨ ਅੰਦੋਲਨ ਦਾ ਸਮਰਥਨ ਕਰਕੇ ਤੇ ਐਕਟਰਸ ਕੰਗਣਾ ਰਣੌਤ ਨੂੰ ਕਰਾਰੇ ਜਵਾਬ ਦੇਣ ਕਰਕੇ...

ਪੰਜਾਬ ਨਿਊਜ਼7 hours ago

ਪੁਲਿਸ ਮੁਲਾਜ਼ਮ ਗਲੇ ‘ਚ ਹੀ ਮਾਸਕ ਪਾ ਕੇ ਕੱਟ ਰਹੇ ਚਲਾਨ, ਲੋਕਾਂ ‘ਚ ਰੋਸ

ਪੰਜਾਬ ‘ਚ ਕੋਰੋਨਾ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ ਜਿਸ ਕਾਰਨ ਹੁਣ ਪੰਜਾਬ ਸਰਕਾਰ ਤੇ ਸਿਹਤ ਵਿਭਾਗ...

ਬਾਲੀਵੁੱਡ8 hours ago

ਸੋਨੂੰ ਸੂਦ ਨੇ ਸਿਰਫ 3 ਸ਼ਬਦਾਂ ‘ਚ ਸਮਝਾਈ ਕਿਸਾਨ ਅੰਦੋਲਨ ਦੀ ਤਾਕਤ, ਸੋਸ਼ਲ ਮੀਡੀਆ ਤੇ ਛਾਏ

ਅਦਾਕਾਰ ਸੋਨੂੰ ਸੂਦ ਲਾਕਡਾਊਨ ਦੌਰਾਨ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ ਅਤੇ ਅਤੇ ਇਸ ਕਾਰਨ ਸੁਰਖੀਆਂ ‘ਚ ਰਹੇ। ਇਸ...

ਪੰਜਾਬ ਨਿਊਜ਼8 hours ago

ਹੁਣ ਪੰਜਾਬ ਦੇ ਹਸਪਤਾਲ ਹੋ ਸਕਦੇ ਖਾਲੀ, ਕਿਸਾਨਾਂ ਨਾਲ ਡਟਣ ਲਈ ਦਿੱਲੀ ਰਵਾਨਾ ਹੋਏ ਡਾਕਟਰ

ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਭੱਖਦਾ ਜਾ ਰਿਹਾ ਹੈ। ਹੁਣ ਕਿਸਾਨਾਂ ਨੇ ਨਾਲ ਆਮ ਜਨਤਾ ਦੇ ਨਾਲ ਕਈ...

ਪੰਜਾਬ ਨਿਊਜ਼9 hours ago

ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪੰਜਾਬ ਦੇ 27 ਖਿਡਾਰੀ ਵਾਪਸ ਕਰਨਗੇ ਪੁਰਸਕਾਰ, ਜਾਣੋਂ ਖਿਡਾਰੀਆਂ ਦੇ ਨਾਂ

ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਭੱਖਦਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ...

ਲੁਧਿਆਣਾ ਨਿਊਜ਼9 hours ago

ਲੁਧਿਆਣਾ ‘ਚ ਸ਼ਰੇਆਮ ਹੋਈ ਰਾਤ ਦੇ ਕਰਫਿਊ ਦੀ ਉਲੰਘਣਾ, 2 ਗ੍ਰਿਫਤਾਰ

ਪੰਜਾਬ ‘ਚ ਕੋਰੋਨਾ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ ਅਤੇ ਰੋਜਾਨਾ ਸੈਂਕੜੇ ਕੇਸ ਸਾਹਮਣੇ ਆ ਰਹੇ ਹਨ...

Trending