ਕਰੋਨਾਵਾਇਰਸ

ਨਵੇਂ ਵਾਇਰਸ ਵੇਰੀਐਂਟ ਓਮੀਕ੍ਰੋਨ ਕਾਰਣ ਪੰਜਾਬ ‘ਚ ਰੇਲ ਵਿਭਾਗ ਵਲੋਂ ਦੋ ਦਰਜਨ ਦੇ ਕਰੀਬ ਰੱਦ ਕੀਤੀਆਂ ਟਰੇਨਾਂ

Published

on

ਲੁਧਿਆਣਾ : ਰੇਲਵੇ ਦੇ ਉਚ ਅਧਿਕਾਰੀਆਂ ਨੇ ਮੀਟਿੰਗ ਕਰ ਇਕ ਕੋਰ ਕਮੇਟੀ ਬਣਾਈ ਹੈ ਜੋ ਨਾਰਦਨ ਰੇਲਵੇ ਦੀਆਂ ਸਾਰੀਆਂ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਓਮੀਕ੍ਰੋਨ ਖਤਰਨਾਕ ਵਾਇਰਸ ਨਾਲ ਨਜਿੱਠਣ ਲਈ ਰੇਲਵੇ ਨੇ ਕਈ ਯੋਜਨਾਵਾਂ ਵੀ ਬਣਾ ਲਈਆਂ ਹਨ। ਇਨ੍ਹਾਂ ਯੋਜਨਾਵਾਂ ਤਹਿਤ ਰੇਲਵੇ ਵੱਲੋਂ ਕੋਵਿਡ-19 ਤੋਂ ਬਚਾਅ ਲਈ ਜੋ ਮਾਪਦੰਡ ਅਪਣਾਏ ਗਏ ਸੀ ਉਨ੍ਹਾਂ ’ਚ ਹੋਰ ਵਾਧਾ ਕਰਦੇ ਹੋਏ ਰੇਲ ਯਾਤਰੀਆਂ ਨੂੰ ਸੁਰੱਖਿਅਤ ਰੱਖਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।

Railway Department cancels nearly two dozen trains in Punjab due to new virus variant Omicron

ਇਸ ਬਿਮਾਰੀ ਤੋਂ ਬਚਾਅ ਲਈ ਰੇਲਵੇ ਨੇ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦੇ ਪਹੁੰਚਣ ’ਤੇ ਸਰੀਰਕ ਦੂਰੀ, ਸੈਨੇਟਾਈਜ਼ਰ ਸਿਸਟਮ, ਮਾਸਕ ਲਾਉਣ ਦਾ ਸਖਤ ਨਿਰਦੇਸ਼ ਤੇ ਲਾਪਰਵਾਹੀ ਕਰਨ ਵਾਲੇ ਯਾਤਰੀਆਂ ਨੂੰ 500 ਤੋਂ ਲੈ ਕੇ 3000 ਤਕ ਦੇ ਜੁਰਮਾਨੇ ਨਾਲ ਕੈਦ ਦੀ ਸਜ਼ਾ ਦੀ ਵੀ ਵਿਵਸਥਾ ਹੈ।

ਉਥੇ ਹੀ, ਰੇਲ ਸੂੁਤਰ ਦੱਸਦੇ ਹਨ ਕਿ ਮਹਾਮਾਰੀ ਓਮੀਕ੍ਰੋਨ ਨੂੰ ਲੈ ਕੇ ਤਕਰੀਬਨ ਸਾਰੀਆਂ ਟ੍ਰੇਨਾਂ ਨੂੰ ਰੱਦ ਕੀਤਾ ਜਾ ਰਿਹਾ ਹੈ। ਫਿਰੋਜ਼ਪੁਰ ਰੇਲ ਮੰਡਲ ਦੇ ਅਧੀਨ ਆਉਣ ਵਾਲੇ ਮੁੱਖ ਸਟੇਸ਼ਨਾਂ ਤੋਂ ਆਵਾਜਾਈ ਕਰਨ ਵਾਲੀਆਂ ਕਰੀਬ ਦੋ ਦਰਜਨ ਟ੍ਰੇਨਾਂ ਨੂੰ ਹੁਣ ਤਕ ਰੱਦ ਕੀਤਾ ਜਾ ਚੁੱਕਾ ਹੈ। ਟ੍ਰੇਨਾਂ ਨੂੰ 3 ਮਹੀਨਿਆਂ ਲਈ ਰੱਦ ਹੋਣ ਦਾ ਵੀ ਜ਼ੋਰਦਾਰ ਸੰਕੇਤ ਦੇ ਰਿਹਾ ਹੈ ਕਿ ਰੇਲਵੇ ਨੇ ਧੁੰਦ ਦੇ ਨਾਂ ’ਤੇ ਬਿਮਾਰੀ ਨਾਲ ਨਜਿੱਠਣ ਲਈ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ।

ਕੇਂਦਰ ਵੱਲੋਂ ਰੇਲ ਵਿਭਾਗ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਲੋਕਾਂ ਦੀ ਆਵਾਜਾਈ ਘੱਟ ਕੀਤੀ ਜਾਵੇ। ਇਸ ਸਬੰਧ ’ਚ ਫਿਰੋਜ਼ਪੁਰ ਰੇਲ ਮੰਡਲ ਦੇ ਜੀਆਰਐੱਮ ਸੀਮਾ ਸ਼ਰਮਾ ਅਨੁਸਾਰ ਰੇਲ ਤੇ ਯਾਤਰੀਆਂ ਦੀ ਸੁਰੱਖਿਆ ਕਰਨਾ ਸਾਡੀ ਜ਼ਿੰਮੇਦਾਰੀ ਹੈ। ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਦੀ ਕਾਰਵਾਈ ਹੋਵੇਗੀ ਤੇ ਸਾਰੇ ਨਿਯਮਾਂ ਦੀ ਪਾਲਣਾ ਸਖ਼ਤੀ ਨਾਲ ਕਰਵਾਈ ਜਾਵੇਗੀ।

Facebook Comments

Trending

Copyright © 2020 Ludhiana Live Media - All Rights Reserved.