Connect with us

Uncategorized

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਕਰਕੇ ਰੇਲਵੇ ਨੇ ਕੀਤਾ ਵੱਡਾ ਐਲਾਨ

Published

on

ਸਿੱਖਾਂ ਦੀ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਲੈ ਕੇ ਰੇਲਵੇ ਵਿਭਾਗ ਨੇ ਵੱਡਾ ਐਲਾਨ ਕੀਤਾ ਹੈ। ਰੇਲਵੇ ਵਲੋਂ ਸੁਲਤਾਨਪੁਰ ਲੋਧੀ ਸਣੇ ਸਿੱਖਾਂ ਦੇ ਧਾਰਮਿਕ ਅਸਥਾਨਾਂ ਦੇ ਲਈ 17 ਟ੍ਰੈਨਾਂ ਚਲਾਈਆਂ ਜਾਣਗੀਆਂ। ਇਹੀ ਨਹੀਂ ਇਨ੍ਹਾਂ ਟ੍ਰੇਨਾਂ ‘ਚ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਬਾਰੇ ਤਸਵੀਰਾਂ ਅਤੇ ਖਾਸ ਜਾਣਕਾਰੀ ਦਿੱਤੀ ਜਾਵੇਗੀ। ਕੁਝ ਰੇਲਾਂ ‘ਚ ਹੋਰ ਕੋਚ ਲਗਾਏ ਜਾ ਰਹੇ ਹਨ। ਨਾਲ ਹੀ ਅੰਮ੍ਰਿਤਸਰ, ਜਲੰਧਰ ਤੋਂ ਵੀ ਐਕਸਟ੍ਰਾ ਟ੍ਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ। ਜਲਦ ਹੀ ਇਨ੍ਹਾਂ ਦਾ ਟਾਈਮ ਟੇਬਲ ਵੀ ਤਿਆਰ ਕਰ ਲਿਆ ਜਾਵੇਗਾ।

Railway Department Annoucement Regarding 550th Parkash Purab

ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ੍ਰੀ ਕਰਤਾਰਪੁਰ ਸਾਹਿਬ ਦਾ ਉਦਘਾਟਨ 8 ਨਵੰਬਰ ਨੂੰ ਕਰਨਗੇ। ਇਸਦੀ ਜਾਣਕਾਰੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦਿੱਤੀ ਹੈ, ਉਨ੍ਹਾਂ ਨੇ ਟਵੀਟ ਕਰਕੇ ਇਸ ਬਾਰੇ ਦੱਸਿਆ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਗੁਰੂਦੁਆਰੇ ਦੇ ਦਰਸ਼ਨਾਂ ਲਈ 20 ਅਕਤੂਬਰ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋ ਰਹੀ ਹੈ। ਸ਼ਰਧਾਲੂ ਔਨਲਾਈਨ ਅਪਲਾਈ ਕਰਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

Facebook Comments

Advertisement

Trending