Connect with us

ਅਪਰਾਧ

ਰਾਏਕੋਟ ਪੁਲਿਸ ਵੱਲੋਂ ਖੇਤ ਵਿੱਚ ਬੀਜੀ ਡੋਡਿਆਂ ਦੀ 1 ਕੁਇੰਟਲ 80 ਕਿੱਲੋ ਫਸਲ ਬਰਾਮਦ

Published

on

Raikot police recovered 1 quintal of 80 kg of wheat crop planted in the field

ਰਾਏਕੋਟ (ਲੁਧਿਆਣਾ) : ਰਾਏਕੋਟ ਸਦਰ ਪੁਲਿਸ ਅਧੀਨ ਪੈਂਦੀ ਚੌੰਕੀ ਲੋਹਟਬੱਦੀ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਅਧਾਰ ‘ਤੇ ਕੀਤੀ ਕਾਰਵਾਈ ਤਹਿਤ ਪਿੰਡ ਮਹੇਰਨਾ ਕਲਾਂ ਵਿਖੇ ਇੱਕ ਵਿਅਕਤੀ ਨੂੰ ਇੱਕ ਕੁਇੰਟਲ 80 ਕਿਲੋ ਡੋਡਿਆਂ ਦੀ ਫਸਲ ਸਮੇਤ ਕਾਬੂ ਕੀਤਾ। ਉਕਤ ਵਿਅਕਤੀ ਨੇ ਆਪਣੇ ਘਰ ਦੇ ਪਿਛੇ ਸਥਿਤ ਖੇਤ ਵਿੱਚ ਇਹ ਫਸਲ ਬੀਜੀ ਹੋਈ ਸੀ।

ਡੀਐਸਪੀ ਰਛਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਗੁਪਤ ਸੂਚਨਾ ‘ਤੇ ਰਾਏਕੋਟ ਥਾਣਾ ਸਦਰ ਦੇ ਐਸਐਚਓ ਹਰਦੀਪ ਸਿੰਘ ਅਤੇ ਪੁਲਿਸ ਚੌਕੀ ਲੋਹਟਬੱਦੀ ਦੇ ਇੰਚਾਰਜ ਸੁਖਵਿੰਦਰ ਸਿੰਘ ਦਿਓਲ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਲਖਵੀਰ ਸਿੰਘ ਉਰਫ ਲੱਖਾ ਪੁੱਤਰ ਜਗਦੀਸ਼ ਸਿੰਘ ਵਾਸੀ ਮਹੇਰਨਾ ਕਲਾਂ ਦੇ ਘਰ ਮਾਰੇ ਛਾਪੇ ਦੌਰਾਨ ਡੋਡਿਆਂ ਦੀ ਫਸਲ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕਰਨ ਉਪਰੰਤ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ।

Facebook Comments

Trending