ਲੁਧਿਆਣਾ : ਦੋਰਾਹਾ ਦੇ ਟ੍ਰੈਵਲ ਏਜੰਟਾਂ, ਆਈਲੈਟਸ ਤੇ ਇਮੀਗ੍ਰੇਸ਼ਨ ਸੈਂਟਰਾਂ ‘ਤੇ ਛਾਪੇਮਾਰੀ ਕੀਤੀ ਗਈ। ਤਹਿਸੀਲਦਾਰ ਗੁਰਪ੍ਰਰੀਤ ਸਿੰਘ ਨੇ ਦੱਸਿਆ ਨਾਜਾਇਜ਼ ਰੂਪ ‘ਚ ਕੰਮ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਉਨ੍ਹਾਂ ਕੋਲ 12 ਟ੍ਰੈਵਲ ਏਜੰਟਾਂ ਦੀ ਲਿਸਟ ਹੈ। ਜੇਕਰ ਕੋਈ ਵੀ ਨਾਜਾਇਜ਼ ਕੰਮ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਡੀਸੀ ਲੁਧਿਆਣਾ ਨੂੰ ਕਾਰਵਾਈ ਲਈ ਲਿਖਿਆ ਜਾਵੇਗਾ।
ਇਸ ਮੌਕੇ ਲਾਇਸੰਸ ਤੇ ਉਸ ਦੀ ਮਿਆਦ, ਸੰਚਾਲਕ, ਪਿਛਲੇ ਸਮੇਂ ਦੇ ਕੰਮ ਤੇ ਉਸ ਦੇ ਇੰਦਰਾਜ, ਕੰਮ ਕਰਨ ਵਾਲਾ ਸਟਾਫ, ਵਿਦਿਆਰਥੀਆਂ ਨੂੰ ਪੜ੍ਹਾਉਣ, ਟਿਕਟਾਂ ਬਣਾਉਣ ਆਦਿ ਸਮੇਤ ਹੋਰ ਤਕਨੀਕੀ ਕਾਗਜ਼ਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਕਿੳਂਕਿ ਪਿਛਲੇ ਦਿਨਾਂ ‘ਚ ਵਿਦੇਸ਼ ਗਏ ਕੁਝ ਵਿਦਿਆਰਥੀਆਂ ਤੇ ਆਮ ਵੀਜਾ ਧਾਰਕਾਂ ਨੂੰ ਜਾਅਲੀ ਜਾਂ ਗਲਤ ਸਬੂਤ ਬਣਾ ਕੇ ਉਨ੍ਹਾਂ ਨਾਲ ਧੋਖਾ ਕਰਨ ਦੇ ਕੇਸ ਸਾਹਮਣੇ ਆਏ ਹਨ।