ਲੁਧਿਆਣਾ : ਜਨਕਪੁਰੀ ਖੇਤਰ ‘ਚ ਥਾਣਾ ਡਵੀਜ਼ਨ ਨੰਬਰ 2 ਦੀ ਪੁਲਸ ਨੇ ਜਾਅਲੀ ਕੰਪਨੀ ਦੇ ਨਿਸ਼ਾਨ ਵਾਲੀਆਂ ਟੀ-ਸ਼ਰਟਾਂ ਬਣਾਉਣ ਵਾਲੀ ਫੈਕਟਰੀ ‘ਤੇ ਛਾਪਾ ਮਾਰ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਮੁਲਜ਼ਮ ਢੋਲੇਵਾਲ ਮਿਲਰਗੰਜ ਦਾ ਰਹਿਣ ਵਾਲਾ ਹਰੀ ਲਾਲ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸ਼ਿਕਾਇਤਕਰਤਾ ਹਰਮਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਇੱਕ ਮੀਡੀਆ ਸਾਫਟਵੇਅਰ ਸਲਿਊਸ਼ਨ ਕੰਪਨੀ ਵਿੱਚ ਸੀਨੀਅਰ ਮੈਨੇਜਰ ਵਜੋਂ ਕੰਮ ਕਰਦਾ ਹੈ। ਉਸ ਨੂੰ ਪਤਾ ਲੱਗਾ ਕਿ ਹਰੀ ਲਾਲ ਆਪਣੀ ਕੰਪਨੀ ਦੇ ਫਰਜ਼ੀ ਬ੍ਰਾਂਡ ਦੀ ਵਰਤੋਂ ਕਰਕੇ ਟੀ-ਸ਼ਰਟਾਂ ਬਣਾ ਰਿਹਾ ਸੀ।ਸ਼ਿਕਾਇਤਕਰਤਾ ਹਰਮਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਇੱਕ ਮੀਡੀਆ ਸਾਫਟਵੇਅਰ ਸੋਲਿਊਸ਼ਨ ਕੰਪਨੀ ਵਿੱਚ ਸੀਨੀਅਰ ਮੈਨੇਜਰ ਵਜੋਂ ਕੰਮ ਕਰਦਾ ਹੈ। ਉਸ ਨੂੰ ਪਤਾ ਲੱਗਾ ਕਿ ਹਰੀ ਲਾਲ ਆਪਣੀ ਕੰਪਨੀ ਦੇ ਫਰਜ਼ੀ ਬ੍ਰਾਂਡ ਦੀ ਵਰਤੋਂ ਕਰਕੇ ਟੀ-ਸ਼ਰਟਾਂ ਬਣਾ ਰਿਹਾ ਸੀ।