ਪੰਜਾਬੀ

ਨਸ਼ਿਆਂ ਲਈ ਬਦਨਾਮ ਪਿੰਡ ਤਲਵੰਡੀ ਕਲਾਂ ‘ਚ 100 ਪੁਲਿਸ ਮੁਲਾਜ਼ਮਾਂ ਦੀ ਛਾਪੇਮਾਰੀ, ਤਸਕਰ ਫਰਾਰ

Published

on

ਲੁਧਿਆਣਾ : ਨਸ਼ਾ ਤਸਕਰੀ ਲਈ ਬਦਨਾਮ ਪਿੰਡ ਤਲਵੰਡੀ ਕਲਾਂ ‘ਚ ਵੀਰਵਾਰ ਸਵੇਰੇ ਪੁਲਸ ਨੇ ਛਾਪੇਮਾਰੀ ਕੀਤੀ। ਇੱਥੇ 100 ਤੋਂ ਵੱਧ ਪੁਲਿਸ ਕਰਮਚਾਰੀਆਂ ਨੇ ਘਰਾਂ ਅਤੇ ਖੇਤਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ । ਘੰਟੇ ਭਰ ਚੱਲੀ ਇਸ ਕਾਰਵਾਈ ਦੌਰਾਨ ਕੁਝ ਵੀ ਹੱਥ ਨਹੀਂ ਲੱਗਾ ਤੇ ਪੁਲਿਸ ਖਾਲੀ ਹੱਥ ਪਰਤ ਆਈ ਹੈ।

ਪੁਲਸ ਮੁਤਾਬਕ ਪੁਲਸ ਦੀ ਟੀਮ ਰਾਤ ਕਰੀਬ 9 ਵਜੇ ਪਹੁੰਚੀ। ਪੁਲਿਸ ਨੇ ਇੱਥੋਂ ਦੇ ਪਿੰਡ ਨੂੰ ਜਾਣ ਵਾਲੀਆਂ ਸੜਕਾਂ ‘ਤੇ ਵੀ ਪੁਲਿਸ ਦੀ ਨਿਗਰਾਨੀ ਰੱਖੀ ਹੋਈ ਸੀ। ਪੁਲਿਸ ਨੇ ਇੱਥੇ ਲਗਭਗ ਸਾਰੇ ਘਰਾਂ ਦੀ ਜਾਂਚ ਕੀਤੀ। ਪੁਲਸ ਨੇ ਕਮਰਿਆਂ ਵਿਚ ਪਏ ਬੈੱਡ, ਬਕਸੇ, ਫਰਿੱਜ ਅਤੇ ਟਾਇਲਟ ਦੀ ਵੀ ਜਾਂਚ ਕੀਤੀ ਹੈ। ਪਰ ਪੁਲਿਸ ਦੇ ਹੱਥ ਕੁਝ ਵੀ ਹੱਥ ਨਹੀਂ ਲੱਗਾ ਅਤੇ ਪੁਲਿਸ ਦੇ ਉੱਚ ਅਧਿਕਾਰੀ ਉੱਥੋਂ ਵਾਪਸ ਆ ਗਏ।

ਸਰਪੰਚ ਮਨਜੀਤ ਸਿੰਘ ਲਵਲੀ ਨੇ ਦੱਸਿਆ ਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਸੂਚਨਾ ਇੱਥੇ ਪਹੁੰਚ ਗਈ ਸੀ । ਇਸ ਲਈ ਤਸਕਰ ਇੱਧਰ-ਉੱਧਰ ਹੋ ਗਏ ਜਿਸ ਕਾਰਣ ਪੁਲਸ ਦੇ ਹੱਥ ਕੁਝ ਵੀ ਨਹੀਂਲੱਗਾ । ਪੁਲਸ ਮੁਲਾਜ਼ਮ ਕਿਸੇ ਨੂੰ ਵੀ ਘਰ ਤੋਂ ਬਾਹਰ ਨਹੀਂ ਆਉਣ ਦੇ ਰਹੇ ਸਨ ਜਦਕਿ ਇੱਥੋਂ ਵੱਡੀ ਮਾਤਰਾ ‘ਚ ਨਸ਼ੇ ਦੀ ਸਮੱਗਲਿੰਗ

Facebook Comments

Trending

Copyright © 2020 Ludhiana Live Media - All Rights Reserved.