Connect with us

ਪੰਜਾਬ ਨਿਊਜ਼

ਰਾਹੁਲ ਗਾਂਧੀ ਦੀ 3 ਜਨਵਰੀ ਦੀ ਰੈਲੀ ਮੁਲਤਵੀ

Published

on

Rahul Gandhi's January 3 rally postponed

ਜਗਰਾਉਂ / ਲੁਧਿਆਣਾ : ਮੋਗਾ ਜ਼ਿਲ੍ਹੇ ਦੇ ਆਖ਼ਰੀ ਪਿੰਡ ਕਿੱਲੀ ਚਾਹਲਾਂ ਵਿਖੇ ਕਾਂਗਰਸ ਦੀ ਨਵੇਂ ਵਰ੍ਹੇ ‘ਤੇ 3 ਜਨਵਰੀ ਨੂੰ ਹੋਣ ਵਾਲੀ ਰੈਲੀ ਮੁਲਤਵੀ ਹੋ ਗਈ ਹੈ। ਇਸ ਰੈਲੀ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਸਮੇਤ ਦਿੱਲੀ ਅਤੇ ਪੰਜਾਬ ਦੀ ਲੀਡਰਸ਼ਿਪ ਵੱਲੋਂ ਸੰਬੋਧਨ ਕੀਤਾ ਜਾਣਾ ਸੀ, ਪਰ 5 ਜਨਵਰੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ਿਰੋਜ਼ਪੁਰ ਰੈਲੀ ਕੀਤੇ ਜਾਣ ‘ਤੇ ਕਾਂਗਰਸ ਵੱਲੋਂ ਇਹ ਰੈਲੀ ਮੁਲਤਵੀ ਕਰ ਦਿੱਤੀ ਗਈ ਹੈ।

ਕਾਂਗਰਸ ਵੱਲੋਂ ਵੀ 20 ਦਿਨ ਪਹਿਲਾਂ ਕਿੱਲੀ ਬੀਤੀ 14 ਦਸੰਬਰ ਕਿੱਲੀ ਚਾਹਲਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਰੈਲੀ ਵਾਲੀ ਥਾਂ ਤੇ ਹੀ 3 ਜਨਵਰੀ ਨੂੰ ਰੈਲੀ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਇਸ ਲਈ ਹਾਈ ਕਮਾਂਡ ਤੋਂ ਹਰੀ ਝੰਡੀ ਮਿਲਦਿਆਂ ਹੀ ਬਕਾਇਦਾ ਪੰਜਾਬ ਕਾਂਗਰਸ ਵੱਲੋਂ ਜੰਗੀ ਪੱਧਰ ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ, ਪਰ ਅੱਜ ਸਵੇਰੇ ਪ੍ਰਧਾਨ ਮੰਤਰੀ ਦੀ 5 ਜਨਵਰੀ ਫਿਰੋਜ਼ਪੁਰ ਰੈਲੀ ਨੂੰ ਲੈ ਕੇ ਕਾਂਗਰਸ ਵੱਲੋਂ 3 ਜਨਵਰੀ ਦੀ ਰੈਲੀ ਮੁਲਤਵੀ ਕਰ ਦਿੱਤੀ ਗਈ ਹੈ।

ਕਾਂਗਰਸ ਦੀ ਰੈਲੀ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਨੇ ਰੈਲੀ ਮੁਲਤਵੀ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੀ 5 ਜਨਵਰੀ ਦੀ ਰੈਲੀ ਨੂੰ ਲੈ ਕੇ ਅਜਿਹਾ ਫੈਸਲਾ ਕੀਤਾ ਗਿਆ ਹੈ। ਹਾਈ ਕਮਾਂਡ ਵੱਲੋਂ ਅੱਜ ਕੱਲ੍ਹ ਵਿਚ ਹੀ ਨਵੀਂ ਤਰੀਕ ਐਲਾਨੀ ਜਾਵੇਗੀ।

ਓਧਰ ਦੂਸਰੇ ਪਾਸੇ ਰੈਲੀ ਦੇ ਦੂਜੇ ਇੰਚਾਰਜ ਜ਼ਿਲ੍ਹਾ ਕਾਂਗਰਸ ਮੋਗਾ ਦੇ ਪ੍ਰਧਾਨ ਕਮਲਜੀਤ ਸਿੰਘ ਬਰਾੜ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਪ੍ਰਧਾਨ ਮੰਤਰੀ ਦੀ ਰੈਲੀ ਨੂੰ ਲੈ ਕੇ ਤਰੀਕਾਂ ਦਾ ਮੇਲ ਖਾਂਦਿਆਂ ਦੇਖ ਇਹ ਰੈਲੀ ਮੁਲਤਵੀ ਕੀਤੀ ਗਈ ਸੀ ,ਪਰ ਹੁਣ ਜਦੋਂ ਪ੍ਰਧਾਨ ਮੰਤਰੀ ਦੀ ਰੈਲੀ 5 ਜਨਵਰੀ ਦੀ ਤੈਅ ਹੋ ਗਈ ਹੈ ਤਾਂ ਹੋ ਸਕਦਾ ਹੈ ਕਾਂਗਰਸ ਹਾਈ ਕਮਾਂਡ ਵੱਲੋਂ 3 ਜਨਵਰੀ ਨੂੰ ਹੀ ਕਿੱਲੀ ਚਾਹਲਾਂ ਵਿਖੇ ਰੈਲੀ ਕੀਤੀ ਜਾ ਸਕਦੀ ਹੈ।

Facebook Comments

Trending