ਪੰਜਾਬੀ

ਰਾਹੁਲ ਗਾਂਧੀ ਨੇ ਲੁਧਿਆਣਾ ਤੋਂ ਸ਼ੁਰੂ ਕੀਤੀ ਭਾਰਤ ਜੋੜੋ ਯਾਤਰਾ

Published

on

ਲੁਧਿਆਣਾ : ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੂਜੇ ਦਿਨ ਪੰਜਾਬ ਵਿੱਚ ਸ਼ੁਰੂ ਹੋ ਗਈ ਹੈ। ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਨਜ਼ਰ ਆ ਰਹੇ ਹਨ। ਰਾਹੁਲ ਆਪਣੇ ਇਸ ਦੌਰੇ ਤੋਂ ਬਾਅਦ ਵਾਪਸ ਦਿੱਲੀ ਪਰਤਣਗੇ। ਕਿਉਂਕਿ ਕੱਲ੍ਹ ਲੋਹੜੀ ਕਾਰਨ ਕੋਈ ਯਾਤਰਾ ਨਹੀਂ ਹੋਵੇਗੀ।

ਪੰਜਾਬ ਵਿੱਚ ਯਾਤਰਾ ਦੇ ਦੂਜੇ ਦਿਨ ਸੁਰੱਖਿਆ ਕਾਰਨਾਂ ਕਰਕੇ ਬਦਲਾਅ ਕੀਤੇ ਗਏ। ਸੁਰੱਖਿਆ ਕਾਰਨਾਂ ਕਰਕੇ ਸਵੇਰ ਦੇ ਸ਼ੁਰੂਆਤੀ ਸਥਾਨ ਨੂੰ ਜਸਪਾਲੋਂ ਤੋਂ 1 ਕਿਲੋਮੀਟਰ ਦੂਰ ਕੱਦੋ ਚੌਂਕ ਤੇ ਤਬਦੀਲ ਕਰ ਦਿੱਤਾ ਗਿਆ ਸੀ ਅਤੇ ਯਾਤਰਾ ਦਾ ਸਮਾਂ 7 ਵਜੇ ਕਰ ਦਿੱਤਾ ਗਿਆ ਸੀ। ਦੂਜੇ ਪਾਸੇ ਰਾਹੁਲ ਗਾਂਧੀ ਅੱਜ ਟੀ-ਸ਼ਰਟ ‘ਚ ਹਨ ਅਤੇ ਉਹ ਬਿਨਾਂ ਪੱਗ ਦੇ ਨਜ਼ਰ ਆਏ। 9 ਵਜੇ ਰਾਹੁਲ ਗਾਂਧੀ ਨੇ ਪਹਿਲਾ ਟੀ-ਬ੍ਰੇਕ ਸਾਹਲੇਵਾਲ ਵਿਖੇ ਕਿਸਾਨ ਧਰਮ ਸਿੰਘ ਦੇ ਘਰ ‘ਚ ਲਿਆ।

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਅਣਪਛਾਤੇ ਵਿਅਕਤੀਆਂ ਵਲੋਂ ਕਾਂਗਰਸ ਦਫਤਰ ਬਾਹਰ ਇਮਾਰਤਾਂ ਤੇ ਰੌਸ ਵਜੋਂ ਪੋਸਟਰ ਚਿਪਕਾ ਦਿੱਤੇ ਸਨ ਜਿਸ ਕਾਰਨ ਪੁਲਿਸ ਪ੍ਰਸ਼ਾਸਨ ਵਲੋਂ 1984 ਦੇ ਦੰਗਾ ਪੀੜਤਾਂ ਨੂੰ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੁਧਿਆਣਾ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਦੰਗਾ ਪੀੜਤਾਂ ਨੂੰ ਸੀਆਰਪੀ ਕਲੌਨੀ ਦੁੱਗਰੀ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ।

Facebook Comments

Trending

Copyright © 2020 Ludhiana Live Media - All Rights Reserved.