Connect with us

ਇੰਡੀਆ ਨਿਊਜ਼

ਰਾਹੁਲ ਗਾਂਧੀ ਨੇ ਰੰਧਾਵਾ, ਸਿੱਧੂ, ਸੋਢੀ, ਅਰੋੜਾ ਤੇ ਧਰਮਸੋਤ ਨਾਲ ਕੀਤੀ ਮੀਟਿੰਗ

Published

on

Rahul Gandhi held meetings with Randhawa, Sidhu, Sodhi, Arora and Dharamsot

ਚੰਡੀਗੜ੍ਹ : ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ’ਚੋਂ ਹਟਾਏ ਗਏ ਚਾਰ ਮੰਤਰੀਆਂ ਬਲਵੀਰ ਸਿੰਘ ਸਿੱਧੂ, ਸੁੰਦਰ ਸ਼ਾਮ ਅਰੋਡ਼ਾ, ਰਾਣਾ ਗੁਰਮੀਤ ਸਿੰਘ ਸੋਢੀ ਤੇ ਸਾਧੂ ਸਿੰਘ ਧਰਮਸੋਤ ਨੂੰ ਦਿੱਲੀ ਬੁਲਾ ਕੇ ਇਕੱਲੇ-ਇਕੱਲੇ ਨਾਲ ਮੀਟਿੰਗ ਕੀਤੀ ਹੈ।

ਦੱਸਿਆ ਜਾਂਦਾ ਹੈ ਕਿ ਕੈਪਟਨ ਧਡ਼ੇ ਨਾਲ ਮੰਨੇ ਜਾਂਦੇ ਇਨ੍ਹਾਂ ਆਗੂਆਂ ਨੇ ਵਜ਼ਾਰਤ ਵਿਚ ਛੁੱਟੀ ਕੀਤੇ ਜਾਣ ’ਤੇ ਰਾਹੁਲ ਗਾਂਧੀ ਅੱਗੇ ਆਪਣਾ ਕਸੂਰ ਪੁੱਛਿਆ। ਰਾਹੁਲ ਨੇ ਨਵੇਂ ਆਗੂਆਂ ਨੂੰ ਮੌਕਾ ਦੇਣ ਦੀ ਗੱਲ ਕਹਿੰਦੇ ਹੋਏ ਉਨ੍ਹਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ ਹੈ।

ਇਨ੍ਹਾਂ ਸਾਰੇ ਆਗੂਆਂ ਨਾਲ ਬਦਲਦੇ ਸਿਆਸੀ ਸਮੀਕਰਨ ਬਾਰੇ ਜਾਣਕਾਰੀ ਲੈਣ ਤੋ ਬਾਅਦ ਰਾਹੁਲ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਦਿੱਲੀ ਬਲਾਉਣ ਦੀ ਜਾਣਕਾਰੀ ਮਿਲੀ ਹੈ। ਪਰ ਮੁੱਖ ਮੰਤਰੀ ਦੇ ਦਿੱਲੀ ਜਾਣ ਤੇ ਰਾਹੁਲ ਗਾਂਧੀ ਨਾਲ ਮੀਟਿੰਗ ਬਾਰੇ ਪੁਸ਼ਟੀ ਨਹੀਂ ਹੋ ਸਕੀ।

ਜਦਕਿ ਸੁਖਜਿੰਦਰ ਸਿੰਘ ਰੰਧਾਵਾ ਤੇ ਰਾਣਾ ਸੋਢੀ ਨੇ ਮੀਟਿੰਗ ਹੋਣ ਬਾਰੇ ਟਵੀਟ ਕੀਤਾ ਹੈ। ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ ਨੇ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨਾਲ ਮੀਟਿੰਗ ਹੋਣ ਦੀ ਪੁਸ਼ਟੀ ਕੀਤੀ ਹੈ।

Facebook Comments

Trending