ਪੰਜਾਬੀ

ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਗਾਂਧੀ ਨੇ ਕੀਤਾ ਸੰਬੋਧਨ, ਕਹੀਆਂ ਅਹਿਮ ਗੱਲਾਂ

Published

on

ਲੁਧਿਆਣਾ : ਪੰਜਾਬ ‘ਚ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਸਮਰਾਲਾ ਚੌਂਕ ਪੁੱਜੀ। ਇਸ ਮੌਕੇ ਸਮਰਾਲਾ ਚੌਂਕ ਤੋਂ ਰਾਹੁਲ ਗਾਂਧੀ ਨੇ ਯਾਤਰਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਅਸੀਂ ‘ਭਾਰਤ ਜੋੜੋ ਯਾਤਰਾ’ ਸ਼ੁਰੂ ਕੀਤੀ ਸੀ। ਯਾਤਰਾ ਦਾ ਟੀਚਾ ਹਿੰਦੁਸਤਾਨ ‘ਚ ਜੋ ਨਫ਼ਰਤ , ਹਿੰਸਾ ਤੇ ਡਰ ਫੈਲਾਇਆ ਜਾ ਰਿਹਾ ਹੈ, ਦੇ ਖ਼ਿਲਾਫ਼ ਖੜ੍ਹੇ ਹੋਣਾ ਤੇ ਦੇਸ਼ ਨੂੰ ਪਿਆਰ ਦਾ ਰਾਹ ਦਿਖਾਉਣਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਨਫ਼ਰਤ ਦੇ ਬਾਜ਼ਾਰ ‘ਚ ਪਿਆਰ ਦੀ ਦੁਕਾਨ ਖੋਲ੍ਹ ਰਹੇ ਹਾਂ।

ਰਾਹੁਲ ਨੇ ਕਿਹਾ ਕਿ ਇਹੀ ਹਿੰਦੁਸਤਾਨ ਦਾ ਇਤਿਹਾਸ ਹੈ ਤੇ ਪੰਜਾਬ ਦਾ ਸੱਭਿਆਚਾਰ ਵੀ। ਰਾਹੁਲ ਗਾਂਧੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਸਾਰੀ ਦੁਨੀਆ ਨੂੰ ਇਹੋ ਸੁਨੇਹਾ ਦਿੱਤਾ ਸੀ। ਇਸ ਦੇਸ਼ ‘ਚ ਹਿੰਸਾ ਤੇ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਭਾਈਚਾਰੇ, ਮੁਹੱਬਤ ਤੇ ਇੱਜ਼ਤ ਦਾ ਦੇਸ਼ ਹੈ।

ਰਾਹੁਲ ਗਾਂਧੀ ਨੇ ਦਿੱਲੀ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਦਿੱਲੀ ਦੀ ਸਰਕਾਰ ਡਰ ਫੈਲਾਉਂਦੀ ਹੈ। ਉਨ੍ਹਾਂ ਦੱਸਿਆ ਕਿ ਕਿਸੇ ਨੇ ਯਾਤਰਾ ਦੌਰਾਨ ਮੈਨੂੰ ਕਿਸੇ ਵਿਅਕਤੀ ਨੇ ਕਿਹਾ ਕਿ ਲੁਧਿਆਣਾ ‘ਮਾਨਚੈਸਟਰ’ ਵਾਂਗ ਹੈ ਪਰ ਫਿਰ ਮੈਂ ਸੋਚਿਆ ਕਿ ਇਹ ਗੱਲ ਗ਼ਲਤ ਹੈ ਕਿਉਂਕਿ ਲੁਧਿਆਣਾ ‘ਮਾਨਚੈਸਟਰ ਵਰਗਾ ਨਹੀਂ ਸਗੋਂ ਮਾਨਚੈਸਟਰ ਲੁਧਿਆਣਾ ਵਰਗਾ ਹੈ। ਰਾਹੁਲ ਨੇ ਆਖਿਆ ਕਿ ਮਾਨਚੈਸਟਰ ਦਾ ਭਵਿੱਖ ਨਹੀਂ ਹੈ ਪਰ ਲੁਧਿਆਣਾ ਦਾ ਭਵਿੱਖ ਹੈ।

ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਕੀਤੀ, ਗ਼ਲਤ GST ਲਾਗੂ ਕੀਤਾ ਤੇ ਉੱਥੇ ਹੀ ਦਿੱਲੀ ਦੀ ਸਰਕਾਰ ਸਾਰਾ ਕੰਮ 2-3 ਵੱਡੇ ਉਦਯੋਗਪਤੀਆਂ ਲਈ ਕਰਦੀ ਹੈ। ਜੋ ਮਦਦ ਛੋਟੇ ਵਪਾਰੀਆਂ , ਲੋਕਾਂ ਨੂੰ ਮਿਲਣਾ ਚਾਹੀਦੀ ਹੈ ਤੇ ਬੈਂਕਾਂ ਦਾ ਸਹਾਰਾ ਮਿਲਣਾ ਚਾਹੀਦਾ ਹੈ, ਉਹ ਜਨਤਾ ਨੂੰ ਨਹੀਂ ਮਿਲ ਰਿਹਾ ਸਗੋਂ ਤੁਹਾਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ। ਨੋਟਬੰਦੀ ਤੇ GST ਕੋਈ ਪਾਲਿਸੀ ਨਹੀਂ ਸਗੋਂ ਇਹ ਛੋਟੇ ਵਪਾਰੀਆਂ ਦੇ ਕੰਮ ਨੂੰ ਤਬਾਅ ਕਰਦੀ ਹੈ।

ਇਸ ਤੋਂ ਇਲਾਵਾ ਦੇਸ਼ ਦੇ ਅਰਬਪਤੀ ਦੇਸ਼ ਨੂੰ ਰੋਜ਼ਗਾਰ ਨਹੀਂ ਦੇ ਸਕਦੇ ਜਦਕਿ ਲੁਧਿਆਣਾ ਦੇ ਛੋਟੇ ਉਦਯੋਗਪਤੀ ਦੇਸ਼ ਨੂੰ ਰੋਜ਼ਗਾਰ ਦੇ ਸਕਦੇ ਹਨ ਜੇਕਰ ਇਨ੍ਹਾਂ ਨੂੰ ਮਜ਼ਬੂਤ ਕੀਤਾ ਜਾਵੇ ਤੇ ਜੇਕਰ ਇਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਲੁਧਿਆਣਾ ਚੀਨ ਨੂੰ ਮੁਕਾਬਲਾ ਦੇ ਸਕਦਾ ਹੈ। ਲੁਧਿਆਣਾ ਦੀ ਮਦਦ ਨਾ ਤਾਂ ਪੰਜਾਬ ਸਰਕਾਰ ਕਰ ਰਹੀ ਹੈ ਤੇ ਨਾ ਹੀ ਕੇਂਦਰ ਸਰਕਾਰ। ਰਾਹੁਲ ਗਾਂਧੀ ਨੇ ਸਮਰਥਨ ਦੇਣ ਲਈ ਸਭ ਦਾ ਧੰਨਵਾਦ ਕੀਤਾ ਤੇ ਲੋਹੜੀ ਦੀਆਂ ਵਧਾਈਆਂ ਦਿੱਤੀਆਂ।

Facebook Comments

Trending

Copyright © 2020 Ludhiana Live Media - All Rights Reserved.