ਪੰਜਾਬ ਨਿਊਜ਼

ਸੁਰੱਖਿਆ ਦੇ ਚੱਲਦਿਆਂ ਰਾਹੁਲ ਗਾਂਧੀ ਨੂੰ ਬੁਲੇਟਪਰੂਫ ਸ਼ੀਲਡ ਨਾਲ ਕੀਤਾ ਗਿਆ ਕਵਰ

Published

on

ਲੁਧਿਆਣਾ: ਰਾਹੁਲ ਗਾਂਧੀ ਅਗਲੇ 8 ਦਿਨਾਂ ਲਈ ਪੰਜਾਬ ‘ਚ ਹਨ। ਪੰਜਾਬ ‘ਚ ਰਾਹੁਲ ਗਾਂਧੀ 350 ਕਿਲੋਮੀਟਰ ਯਾਤਰਾ ਕਰਨਗੇ ਪਰ ਰਾਹੁਲ ਦੀ ਅੱਧੀ ਤੋਂ ਵੱਧ ਯਾਤਰਾ ਕਾਰ ਵਿੱਚ ਹੋਵੇਗੀ। ਇਸ ਪਿੱਛੇ ਮੁੱਖ ਕਾਰਨ ਸੁਰੱਖਿਆ ਏਜੰਸੀਆਂ ਨੂੰ ਪੰਜਾਬ ਦੀਆਂ ਖਾਲਿਸਤਾਨੀ ਜਥੇਬੰਦੀਆਂ ਤੋਂ ਮਿਲ ਰਹੇ ਇਨਪੁਟ ਹਨ। ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਵਾਰ-ਵਾਰ ਰਾਹੁਲ ਦਾ ਵਿਰੋਧ ਕਰ ਰਹੇ ਹਨ।

ਦੂਜੇ ਪਾਸੇ ਪਿਛਲੇ ਦਿਨੀਂ ਕਿਸੇ ਅਣਪਛਾਤੇ ਵਿਅਕਤੀ ਨੇ ਕਾਂਗਰਸ ਭਵਨ ਦੇ ਬਾਹਰ ਪੋਸਟਰ ਲਗਾ ਦਿੱਤੇ ਸਨ। ਜਿਸ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਵਿਰੋਧ ਕੀਤਾ ਗਿਆ। ਇਨ੍ਹਾਂ ਕਾਰਨਾ ਕਾਰਨ ਅੱਜ ਰਾਹੁਲ ਗਾਂਧੀ ਨੂੰ ਬੁਲੇਟਪਰੂਫ ਸ਼ੀਲਡ ਨਾਲ ਕਵਰ ਕੀਤਾ ਗਿਆ ਹੈ।

Facebook Comments

Trending

Copyright © 2020 Ludhiana Live Media - All Rights Reserved.