Connect with us

ਇੰਡੀਆ ਨਿਊਜ਼

ਟੀਮ ਇੰਡੀਆ ਦੇ ਕੋਚ ਦਾ ਅਹੁਦਾ ਜਲਦ ਹੀ ਸੰਭਾਲਣਗੇ ਰਾਹੁਲ ਦ੍ਰਾਵਿੜ

Published

on

Rahul Dravid will soon take over as the coach of Team India

ਤੁਹਾਨੂੰ ਦੱਸ ਦਿੰਦੇ ਹਾਂ ਕਿ ਭਾਰਤ ਦੇ ਸਾਬਕਾ ਦਿੱਗਜ ਖਿਡਾਰੀ ਰਾਹੁਲ ਦ੍ਰਾਵਿੜ ਹੁਣ ਭਾਰਤੀ ਕ੍ਰਿਕਟ ਟੀਮ ਦੇ ਕੋਚ ਹੋਣਗੇ। ਉਹ ਟੀ -20 ਵਿਸ਼ਵ ਕੱਪ ਤੋਂ ਬਾਅਦ ਟੀਮ ਨਾਲ ਜੜਣਗੇ। ਦ੍ਰਾਵਿੜ ਸ਼ੁੱਕਰਵਾਰ ਨੂੰ ਆਈਪੀਐਲ ਫਾਈਨਲ ਦੇ ਦੌਰਾਨ ਕੋਚ ਬਣਨ ਲਈ ਸਹਿਮਤ ਹੋਏ ਸਨ। ਦੁਬਈ ਵਿਚ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਅਤੇ ਸਕੱਤਰ ਜੈ ਸ਼ਾਹ ਨੇ ਦ੍ਰਾਵਿੜ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਟੀ -20 ਵਿਸ਼ਵ ਕੱਪ ਤੋਂ ਬਾਅਦ ਟੀਮ ਵਿਚ ਸ਼ਾਮਲ ਹੋਣ ਲਈ ਕਿਹਾ। ਦ੍ਰਾਵਿੜ 2023 ਵਿਸ਼ਵ ਕੱਪ ਤੱਕ ਟੀਮ ਦੇ ਕੋਚ ਬਣੇ ਰਹਿਣਗੇ। ਦ੍ਰਾਵਿੜ ਤੋਂ ਇਲਾਵਾ ਪਾਰਸ ਮਹਿੰਬਰੇ ਨੂੰ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਗਿਆ ਹੈ।

ਉਨ੍ਹਾਂ ਦਾ ਕਾਰਜਕਾਲ ਵੀ 2023 ਵਿਸ਼ਵ ਕੱਪ ਤੱਕ ਰਹੇਗਾ। ਰਾਹੁਲ ਦ੍ਰਾਵਿੜ ਇਸ ਸਮੇਂ ਰਾਸ਼ਟਰੀ ਕ੍ਰਿਕਟ ਅਕੈਡਮੀ (ਐਨਸੀਏ) ਦੇ ਪ੍ਰਧਾਨ ਹਨ। ਸ਼ੁੱਕਰਵਾਰ ਰਾਤ ਨੂੰ ਆਈਪੀਐਲ ਫਾਈਨਲ ਦੇ ਦੌਰਾਨ ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰਾਹੁਲ ਦ੍ਰਾਵਿੜ ਭਾਰਤੀ ਟੀਮ ਦੇ ਮੁੱਖ ਕੋਚ ਬਣਨਗੇ। ਉਹ ਜਲਦੀ ਹੀ ਐਨਸੀਏ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ।ਇਸ ਦੇ ਨਾਲ ਹੀ ਪਾਰਸ ਮਹਿੰਬਰੇ ਜੋ ਕਈ ਸਾਲਾਂ ਤੋਂ ਦ੍ਰਾਵਿੜ ਨਾਲ ਕੰਮ ਕਰ ਰਹੇ ਹਨ, ਉਹਨਾਂ ਨੂੰ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਗਿਆ ਹੈ। ਉਹ ਟੀਮ ਦੇ ਹਿੱਸੇ ਵਜੋਂ ਭਰਤ ਅਰੁਣ ਦੀ ਥਾਂ ਲੈਣਗੇ। ਫੀਲਡਿੰਗ ਕੋਚ ਆਰ. ਸ੍ਰੀਧਰ ਦੀ ਬਦਲੀ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।

ਉੱਥੇ ਹੀ ਇਸ ਦੇ ਨਾਲ ਹੀ ਵਿਕਰਮ ਰਾਠੌਰ ਟੀਮ ਦੇ ਬੱਲੇਬਾਜ਼ੀ ਕੋਚ ਬਣੇ ਰਹਿਣਗੇ। ਦ੍ਰਾਵਿੜ ਕੁਝ ਦਿਨ ਪਹਿਲਾਂ ਸ਼੍ਰੀਲੰਕਾ ਦੌਰੇ ‘ਤੇ ਟੀਮ ਇੰਡੀਆ ਦੇ ਕੋਚ ਸਨ। ਦੱਸ ਦਈਏ ਕਿ ਟੀ -20 ਵਿਸ਼ਵ ਕੱਪ ਤੋਂ ਬਾਅਦ ਸ਼ਾਸ਼ਤਰੀ ਦੇ ਨਾਲ ਗੇਂਗਬਾਜ਼ੀ ਕੋਚ ਭਰਤ ਅਰੁਣ ਅਤੇ ਫੀਲਡਿੰਗ ਕੋਚ ਆਰ.ਸ਼੍ਰਧਰ ਦਾ ਕਾਰਜਬਾਰ ਖ਼ਤਮ ਹੋ ਰਿਹਾ ਹੈ। ਰਵੀ ਸ਼ਾਸਤਰੀ 2017 ਤੋਂ ਟੀਮ ਇੰਡੀਆ ਦੇ ਕੋਚ ਹਨ। ਉਹਨਾਂ ਦੇ ਇਕਰਾਰਨਾਮੇ ਨੂੰ 2019 ਵਿਚ ਵਧਾ ਦਿੱਤਾ ਗਿਆ ਸੀ। ਰਵੀ ਸ਼ਾਸਤਰੀ ਅਤੇ ਵਿਰਾਟ ਦੇ ਵਿਚ, ਟੀਮ ਇੰਡੀਆ ਨੇ ਟੈਸਟਾਂ ਵਿਚ ਵਿਦੇਸ਼ੀ ਧਰਤੀ ਉੱਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਆਸਟਰੇਲੀਆ ਦੌਰੇ ‘ਤੇ ਟੀਮ ਨੇ ਆਸਟਰੇਲੀਆ ਨੂੰ ਹਰਾ ਕੇ ਸੀਰੀਜ਼ ਜਿੱਤੀ। ਇਸ ਦੇ ਨਾਲ ਹੀ ਇੰਗਲੈਂਡ ਦੌਰੇ ‘ਤੇ ਪੰਜ ਟੈਸਟ ਮੈਚਾਂ ਦੀ ਲੜੀ ‘ਚ 2-1 ਨਾਲ ਅੱਗੇ ਰਹੀ। ਟੀਮ ਪਹਿਲੀ ਵਾਰ ਆਯੋਜਿਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਵੀ ਪਹੁੰਚੀ। ਹਾਲਾਂਕਿ ਟੀਮ ਨੂੰ ਨਿਊਜ਼ੀਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

 

 

 

Facebook Comments

Trending