ਪੰਜਾਬੀ

ਮਿਆਰੀ ਸਿੱਖਿਆਂ ਦੇ ਨਾਲ ਨਾਲ ਸਮਾਜ ਸੇਵਾ ਭਾਵਨਾ ਵੀ ਜ਼ਰੂਰੀ- ਗੁਰਕੀਰਤ ਸਿੰਘ

Published

on

ਲੁਧਿਆਣਾ : ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸਨਜ ਅਤੇ ਐਨ ਸੀ ਸੀ ਯੂਨਿਟ ਅਧੀਨ 19 ਪੀ ਬੀ ਬੀ ਐਨ ਐਨ ਸੀ ਸੀ, ਲੁਧਿਆਣਾ ਵੱਲੋਂ ਆਪਣੀ ਸਮਾਜ ਸੇਵਾ ਦੀ ਜ਼ਿੰਮੇਵਾਰੀ ਹੇਠ ਦੋਰਾਹਾ ਨਹਿਰ ਦੇ ਕਿਨਾਰਿਆਂ ਤੋਂ ਕੂੜਾ ਕਰਕਟ ਇਕਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ। ਕੇਂਦਰ ਸਰਕਾਰ ਵੱਲੋਂ ਵਿੱਢੀ ਗਈ ‘ਪੁਨੀਤ ਸਾਗਰ ਅਭਿਆਨ ਨਾਮਕ ਮੁਹਿੰਮ ਦੇ ਤਹਿਤ ਨੈਸ਼ਨਲ ਕੈਡਟ ਕੋਰ ਯਾਨੀ ਐਨ ਸੀ ਸੀ ਵੱਲੋਂ ਆਪਣੇ ਆਸ ਪਾਸ ਦੀਆਂ ਨਦੀਆਂ,ਨਹਿਰਾਂ ਆਦਿ ਦੇ ਆਸ ਪਾਸ ਪਲਾਸਟਿਕ ਅਤੇ ਹੋਰ ਰਹਿੰਦ-ਖੂੰਹਦ ਸਮਗਰੀ ਤੋਂ ਜਲ ਸਰੋਤਾਂ ਨੂੰ ਸਾਫ਼ ਕੀਤਾ ਜਾਂਦਾ ਹੈ।

ਇਸੇ ਮੁਹਿੰਮ ਤਹਿਤ 19 ਪੀ ਬੀ ਬੀ ਐਨ ਐਨ ਸੀ ਸੀ ਲੁਧਿਆਣਾ ਦੇ ਕਮਾਂਡਿੰਗ ਅਫ਼ਸਰ ਕਰਨਲ ਡੀ ਕੇ ਸਿੰਘ ਅਤੇ ਐਡਮਿਸ਼ਨ ਅਫ਼ਸਰ ਕਰਨਲ ਕੇ ਐੱਸ ਕੋਂਡਲ ਦੀ ਅਗਵਾਈ ਹੇਠ ਗੁਲਜ਼ਾਰ ਗਰੁੱਪ ਦੇ ਪੰਤਾਲ਼ੀ ਦੇ ਕਰੀਬ ਐਨ ਸੀ ਸੀ ਕੈਡਿਟਸ ਵੱਲੋਂ ਦੋਰਾਹਾ ਨਹਿਰ ਦੇ ਆਸ ਪਾਸ ਰਹਿੰਦ-ਖੂੰਹਦ ਇਕੱਠੀ ਕਰਨ ਦਾ ਉਪਰਾਲਾ ਕੀਤਾ ਗਿਆ। ਇਸ ਦੌਰਾਨ ਨੌਜਵਾਨਾ ਕੈਡਿਟਸ ਵੱਲੋਂ ਇਸ ਜਲ ਸਰੋਤ ਦੇ ਆਸਪਾਸ ਵੱਡੇ ਪੱਧਰ ਤੇ ਬਹੁਤ ਸਾਰਾ ਪਲਾਸਟਿਕ ਅਤੇ ਹੋਰ ਕੂੜਾ-ਕਰਕਟ ਹਟਾਇਆ ਗਿਆ।

ਇਸ ਦੌਰਾਨ ਏ.ਐਨ.ਓ., ਲੈਫ਼ਟੀਨੈਂਟ ਕੇ.ਜੇ.ਐੱਸ. ਗਿੱਲ ਦੀ ਅਗਵਾਈ ਵਿਚ ਕੈਡਿਟਸ ਵੱਲੋਂ ਇਲਾਕਾ ਨਿਵਾਸੀਆਂ ਨੂੰ ਵੀ ਨਹਿਰ ਦੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਦੀ ਅਪੀਲ ਕੀਤੀ ਗਈ । ਇਸ ਮੌਕੇ ਤੇ ਗੁਲਜ਼ਾਰ ਗਰੁੱਪ ਦੇ ਐਕਜ਼ਿਕਿਊਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਵਿੱਦਿਅਕ ਅਦਾਰਿਆਂ ਦੀ ਵੀ ਇਹੀ ਜ਼ਿੰਮੇਵਾਰੀ ਬਣਦੀ ਹੈ ਕਿ ਮਿਆਰੀ ਸਿੱਖਿਆਂ ਦੀ ਭਵਿੱਖ ਦੇ ਨਾਗਰਿਕਾਂ ਅੰਦਰ ਦੇਸ਼ ਅਤੇ ਸਮਾਜ ਪ੍ਰਤੀ ਸੇਵਾ ਦੀ ਭਾਵਨਾ ਵੀ ਪੈਦਾ ਕੀਤੀ ਜਾਵੇ।

ਗੁਲਜ਼ਾਰ ਗਰੁੱਪ ਦੀ ਸਦਾ ਇਹੀ ਕੋਸ਼ਿਸ਼ ਰਹੀ ਹੈ ਕਿ ਸਾਡੇ ਵਿਦਿਆਰਥੀ ਪ੍ਰੋਫੈਸ਼ਨਲ ਜ਼ਿੰਦਗੀ ਦੇ ਨਾਲ ਨਾਲ ਚੰਗੇ ਨਾਗਰਿਕ ਵੀ ਬਣਨ। ਇਸ ਤਰਾਂ ਦੇ ਉਪਰਾਲੇ ਨੌਜਵਾਨਾਂ ਅੰਦਰ ਸਮਾਜ ਵਿਚ ਉਨ੍ਹਾਂ ਦੀ ਜ਼ਿੰਮੇਵਾਰੀ ਪ੍ਰਤੀ ਉਨ੍ਹਾਂ ਨੂੰ ਜਾਗਰੂਕ ਕਰਦੇ ਹਨ।

 

Facebook Comments

Trending

Copyright © 2020 Ludhiana Live Media - All Rights Reserved.