ਪੰਜਾਬੀ

ਪੰਜਾਬੀ ਸਾਹਿੱਤ ਦੇ ਪਰਸਾਰ ਲਈ ਪੰਜਾਬੀ ਸਾਹਿੱਤ ਅਕਾਡਮੀ ਵੱਲੋਂ ਪੁਸਤਕ ਵਿਕਰੀ ਕੇਂਦਰ ਖੋਲ੍ਹਿਆ

Published

on

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਕਾਰਜਕਾਰਨੀ ਦੇ ਫ਼ੈਸਲੇ ਅਨੁਸਾਰ ਲੁਧਿਆਣਾ ਵਿਖੇ “ਪੁਸਤਕ ਵਿਕਰੀ ਕੇਂਦਰ” 28 ਮਈ ਤੋਂ ਖੋਲ੍ਹ ਦਿਤਾ ਗਿਆ ਹੈ। ਇਸ ਨੂੰ ਚਾਲੂ ਕਰਨ ਲਈ ਜ਼ੁੰਮੇਵਾਰੀ ਪ੍ਰਕਾਸ਼ਨ ਕਮੇਟੀ ਦੇ ਚੇਅਰਮੈਨ ਤੇ ਸਾਬਕਾ ਪ੍ਰਧਾਨ ਪ੍ਰੋਃ ਗੁਰਭਜਨ ਗਿੱਲ ਨੂੰ ਸੌਂਪੀ ਗਈ ਸੀ। ਇਸਦੀ ਜਾਣਕਾਰੀ ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਦੇਂਦਿਆਂ ਦੱਸਿਆ ਕਿ ਇਸਦੀ ਜ਼ਿੰਮੇਵਾਰੀ ਸਃ ਅਜਮੇਰ ਸਿੰਘ ਨੂੰ ਸੌਂਪੀ ਗਈ ਹੈ।

ਅਕਾਡਮੀ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਕਾਰਜਕਾਰਨੀ ਵੱਲੋ ਨਿਸ਼ਚਤ ਕੀਤੇ ਨੇਮਾਂ ਅਨੁਸਾਰ ਇਸ ਵਿਕਰੀ ਕੇਂਦਰ ਲਈ ਅਕਾਡਮੀ ਦਾ ਮੈਂਬਰ ਲੇਖਕ ਇਕ ਸਿਰਲੇਖ ਦੀਆਂ ਵੱਧ ਤੋਂ ਵੱਧ ਪੰਜ ਕਿਤਾਬਾਂ ਅਕਾਡਮੀ ਦੇ ਦਫ਼ਤਰ ਵਿੱਚ ਜਮਾਂ ਕਰਵਾ ਸਕੇਗਾ, ਜੋ ਉਸ ਰਾਹੀਂ ਵਿਕਰੀ ਕੇਂਦਰ ਨੂੰ ਮਿਲ ਜਾਣਗੀਆਂ। ਸਬੰਧਿਤ ਲੇਖਕ ਨੂੰ ਕਿਤਾਬ ਤੇ ਛਪੀ ਹੋਈ ਕੀਮਤ ਦਾ ਚਾਲੀ ਪ੍ਰਤੀਸ਼ਤ ਹੀ ਵਾਪਸ ਮਿਲੇਗਾ ਜਦ ਕਿ ਖਰੀਦਣ ਵਾਲੇ ਨੂੰ ਚਾਲੀ ਪ੍ਰਤੀਸ਼ਤ ਰਿਆਇਤ ਮਿਲੇਗੀ।

ਉਨ੍ਹਾਂ ਦੱਸਿਆ ਕਿ ਕਿਤਾਬਾਂ ਵਾਲੇ ਨਿਯਮ ਹੀ ਰਸਾਲਿਆਂ ਉੱਤੇ ਵੀ ਲਾਗੂ ਹੋਣਗੇ। ਕਿਤਾਬਾਂ/ਰਸਾਲਿਆਂ ਦੀ ਚੋਣ ਅਕਾਡਮੀ ਦੀ ਤਿੰਨ ਮੈਂਬਰੀ ਕਮੇਟੀ ਕਰਿਆ ਕਰੇਗੀ। ਅਕਾਡਮੀ ਦੇ ਗੈਰ ਮੈਂਬਰ ਵੀ ਕਿਤਾਬਾਂ ਦੇ ਸਕਣਗੇ ਪਰ ਉਨ੍ਹਾਂ ਦੀ ਮਿਆਰੀ ਪਰਖ਼ ਪੁਸਤਕ ਕਮੇਟੀ ਹੀ ਕਰੇਗੀ। ਕਿਤਾਬਾਂ ਵਿਕਣ ਦੀ ਸੂਰਤ ਵਿੱਚ ਵਿਕਰੀ ਕੇਂਦਰ ਹੋਰ ਕਿਤਾਬਾਂ ਦੀ ਮੰਗ ਦੱਸ ਸਕੇਗੀ। ਸਾਲ ਬਾਅਦ ਨਾ ਵਿਕਣ ਵਾਲੀਆਂ ਕਿਤਾਬਾਂ ਵਾਪਸ ਲਿਜਾਣ ਦੀ ਜ਼ਿੰਮੇਵਾਰੀ ਲੇਖਕ ਦੀ ਆਪਣੀ ਹੋਵੇਗੀ।

Facebook Comments

Trending

Copyright © 2020 Ludhiana Live Media - All Rights Reserved.