Connect with us

ਪੰਜਾਬੀ

ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਉੱਘੇ ਸਿੱਖਿਆ ਸ਼ਾਸਤਰੀ ਪ੍ਰਿੰਸੀਪਲ ਸੁਰਜੀਤ ਸਿੰਘ ਬੈਂਸ ਨੂੰ ਸ਼ਰਧਾਜਲੀਆਂ

Published

on

Punjabi Lok Virasat Academy pays tribute to eminent educationist Principal Surjit Singh Bains

ਲੁਧਿਆਣਾ : ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਉੱਘੇ ਸਿੱਖਿਆ ਸ਼ਾਸਤਰੀ ਪ੍ਰਿੰਸੀਪਲ ਸੁਰਜੀਤ ਸਿੰਘ ਬੈਂਸ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਪੁਰਾਣੇ ਵਿਦਿਆਰਥੀ ਅਤੇ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਉਹ ਸਰਬਪੱਖੀ ਅਧਿਆਪਕ ਸਨ ਜੋ ਸਿੱਖਿਆ , ਖੇਡਾਂ, ਸਮਾਜਿਕ ਚੇਤਨਾ ਤੇ ਸੂਝ ਬੂਝ ਵਿਦਿਆਰਥੀਆਂ ਵਿੱਚ ਵੰਡਣ ਲਈ ਹਰ ਪਲ ਤਿਆਰ ਬਰ ਤਿਆਰ ਰਹਿੰਦੇ ਸਨ।

ਪ੍ਰਿੰਸੀਪਲ ਬੈਂਸ ਨੇ ਆਪਣੇ ਪਿੰਡ ਕੋਟਲਾ ਨੌਧ ਸਿੰਘ ਨੇੜੇ ਪੈਂਦੇ ਖਾਲਸਾ ਕਾਲਿਜ ਮਾਹਿਲਪੁਰ ਤੋਂ ਬੀ ਏ ਕਰਕੇ ਗੌਰਮਿੰਟ ਕਾਲਿਜ ਹੋਸ਼ਿਆਰਪੁਰ ਸਥਿਤ ਪੰਜਾਬ ਯੂਨੀਵਰਸਿਟੀ ਕੈਂਪਸ ਤੋਂ ਐੱਮ ਏ ਪੁਲਿਟੀਕਲ ਸਾਇੰਸ ਪਾਸ ਕੀਤੀ। ਇਥੇ ਹੀ ਉਹ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਃ ਮਨਮੋਹਨ ਸਿੰਘ ਦੇ ਸਹਿਪਾਠੀ ਬਣੇ। ਪ੍ਰਿੰਸੀਪਲ ਬੈਂਸ ਹਾਕੀ ਤੇ ਫੁੱਟਬਾਲ ਦੇ ਚੰਗੇ ਖਿਡਾਰੀ ਸਨ। ਉਹ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਵਿੱਚ ਪੜ੍ਹਾਉਣ ਲੱਗ ਪਏ ਅਤੇ ਇਥੋਂ ਹੀ ਪ੍ਰਿੰਸੀਪਲ ਵਜੋਂ ਸੇਵਾਮੁਕਤ ਹੋਏ।

Facebook Comments

Advertisement

Trending