ਪੰਜਾਬੀ

ਪੰਜਾਬ ‘ਚ ਪ੍ਰੀਪੇਡ ਨਹੀਂ, ਸਮਾਰਟ ਮੀਟਰ ਲੱਗਣਗੇ : ਵਿਧਾਇਕ ਸੋਂਦ

Published

on

ਖੰਨਾ (ਲੁਧਿਆਣਾ) : ਕੇਂਦਰ ਸਰਕਾਰ ਕੁਝ ਵੀ ਕਹੇ ਪਰ ਪੰਜਾਬ ‘ਚ ਪ੍ਰੀਪੇਡ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ ਸਗੋਂ ਉਸ ਦੀ ਜਗ੍ਹਾ ਸਮਾਰਟ ਮੀਟਰ ਲੱਗਣਗੇ। ਉਕਤ ਪ੍ਰਗਟਾਵਾ ਮਾਰਕੀਟ ਕਮੇਟੀ ਖੰਨਾ ਵਿਖੇ ਹਲਕਾ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੋਂਦ ਨੇ ਕੀਤਾ। ਦੱਸਣਯੋਗ ਹੈ ਕਿ ਬੁੱਧਵਾਰ ਵਿਧਾਇਕ ਸੋਂਦ ਦਾ ਦਾਣਾ ਮੰਡੀ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ, ਅੰਮਿ੍ਤਪਾਲ ਸਿੰਘ, ਦਲਜੀਤ ਸਿੰਘ ਸਵੈਚ ਦੀ ਅਗਵਾਈ ‘ਚ ਕਿਸਾਨਾਂ ਵੱਲੋਂ ਸਨਮਾਨ ਕੀਤਾ ਗਿਆ।

ਉਨ੍ਹਾਂ ਕਿਹਾ ਮੰਡੀ ‘ਚ ਆੜ੍ਹਤੀਆਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਵੱਲੋਂ ਮੰਡੀ ਦੇ ਅਧਿਕਾਰੀਆਂ, ਕਰਮਚਾਰੀਆਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਹਨ ਕਿ ਮੰਡੀ ‘ਚ ਪਹੁੰਚਣ ਵਾਲੇ ਕਿਸਾਨਾਂ, ਜਿੰਮੀਦਾਰਾਂ, ਆੜ੍ਹਤੀਆਂ, ਪੱਲੇਦਾਰਾਂ ਮਜ਼ਦੂਰਾਂ, ਮੁਨੀਮਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ। ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ ‘ਤੇ ਕੀਤਾ ਜਾਵੇ।

ਉਨ੍ਹਾਂ ਕਿਹਾ ਖੰਨਾ ਦੀ ਟ੍ਰੈਫਿਕ ਸਮੱਸਿਆ ਹੱਲ ਕਰਨ ਲਈ ਜੀ ਟੀ ਰੋਡ ਦੀ, ਜੋ 7 ਮੀਟਰ ਚੌੜ੍ਹੀ ਲੁੱਕ ਦੀ ਸੜਕ ਹੈ, ਉਸ ‘ਤੇ 7, 8 ਫੁੱਟ ਦਾ ਫੁੱਟਪਾਥ ਬਣਾ ਕੇ ਜਿੰਨੇ ਵੀ ਸਰਕਾਰੀ ਬਿਜਲੀ ਬੋਰਡ ਜਾਂ ਹੋਰ ਪੋਲ ਹਨ। ਉਹ 22 ਮੀਟਰ ‘ਚ ਸਾਰੇ ਪੋਲ ਲਾਈਨ ‘ਚ ਲਗਵਾ ਦਿੱਤੇ ਜਾਣਗੇ, ਜਿਸ ਨਾਲ ਸ਼ਹਿਰ ਦੀ ਟ੍ਰੈਫਿਕ ਤੇ ਪਾਰਕਿੰਗ ਦੀ ਸਮੱਸਿਆ ਹੱਲ ਹੋਵੇਗੀ। ਇਹ ਪੋ੍ਜੈਕਟ ਕਰੀਬ ਦੋ ਸਾਲਾਂ ‘ਚ ਪੂਰਾ ਹੋ ਜਾਵੇਗਾ।

Facebook Comments

Trending

Copyright © 2020 Ludhiana Live Media - All Rights Reserved.