Connect with us

ਇੰਡੀਆ ਨਿਊਜ਼

ਪੰਜਾਬ ਯੂਨੀਵਰਸਿਟੀ ਨੇ ਐਫਿਲਿਏਟਿਡ ਕਾਲਜਾਂ ’ਚ ਦਾਖ਼ਲੇ ਲਈ ਤਰੀਕ ਵਧਾਈ

Published

on

Punjab University extends date for admission in affiliated colleges

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਨੇ ਐਫਲਿਏਟਿਡ ਸਾਰੇ 195 ਕਾਲਜਾਂ ਵਿਚ 2021-22 ਸੈਸ਼ਨ ਦੇ ਅੰਡਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਪਹਿਲੇ ਸਾਲ ਕੋਰਸ ਵਿਚ ਦਾਖਲੇ ਲਈ ਅੰਤਿਮ ਤਰੀਕ ਵਧਾ ਦਿੱਤੀ ਹੈ। ਪੀਯੂ ਵੱਲੋਂ ਸਾਰੇ ਕਾਲਜਾਂ ਨੂੰ ਜਾਰੀ ਪੱਤਰ ਵਿਚ ਅੰਡਰ ਗਰੈਜੂਏਟ ਪਹਿਲੇ ਸਾਲ ਲਈ 14 ਸਤੰਬਰ ਅਤੇ ਪੋਸਟ ਗਰੈਜੂਏਟ ਪਹਿਲੇ ਸਾਲ ਲਈ 24 ਸਤੰਬਰ ਤਕ ਦਾਖ਼ਲਾ ਦਿੱਤਾ ਜਾ ਸਕੇਗਾ।

ਪੀਯੂ ਕੁਲਪਤੀ ਦੀ ਮਨਜ਼ੂਰੀ ਤੋਂ ਬਾਅਦ ਇਹ ਵੀ ਆਦੇਸ਼ ਦਿੱਤਾ ਗਿਆ ਹੈ ਕਿ ਨਿਰਧਾਰਤ ਤਰੀਕ ਤਕ ਦਾਖਲੇ ਲਈ ਕਿਸੇ ਤਰ੍ਹਾਂ ਦੀ ਕੋਈ ਲੇਟ ਫੀਸ ਵੀ ਵਿਦਿਆਰਥੀਆਂ ਤੋਂ ਨਹੀਂ ਵਸੂਲੀ ਜਾਵੇਗੀ। ਇਹ ਨਿਯਮ ਪੰਜਾਬ ਸਥਿਤ ਪੀਯੂ ਤੋਂ ਐਫਲਿਏਟਿਡ ਸਾਰੇ ਕਾਲਜਾਂ ਵਿਚ ਵੀ ਲਾਗੂ ਹੋਵੇਗਾ। ਇਹ ਲਾਭ ਉਨ੍ਹਾਂ ਵਿਦਿਆਰਥੀਆਂ ਨੂੰ ਮਿਲੇਗਾ ਜਿਨ੍ਹਾਂ ਨੇ ਦਾਖ਼ਲੇ ਲਈ ਆਨਲਾਈਨ ਪੋਰਟਲ ਜ਼ਰੀਏ ਅਪਲਾਈ ਕੀਤਾ ਹੋਵੇਗਾ।

ਪੀਯੂ ਨੇ ਐੱਮਐੱਸਸੀ (ਕੰਪਿਊਟਰ ਸਾਇੰਸ) ਆਨਰਸ ਸਕੂਲ ਅਤੇ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਵਿਭਾਗ ਦੇ ਐੱਮਸੀਏ ਕੋਰਸ ਵਿਚ ਦਾਖਲੇ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਪੀਯੂ ਦੇ ਨਾਲ ਹੀ ਮੁਕਤਸਰ ਅਤੇ ਹੁਸ਼ਿਆਰਪੁਰ ਰੀਜਨਲ ਸੈਂਟਰਾਂ ਵਿਚ ਵੀ 2011-22 ਸੈਸ਼ਨ ਲਈ ਦਾਖਲਾ ਹੋਵੇਗਾ।

ਐੱਮਐੱਸਸੀ ਪਹਿਲੇ ਸਾਲ ਲਈ 14 ਸਤੰਬਰ ਅਤੇ ਐੱਮਸੀਏ ਕੋਰਸ ਲਈ 15 ਸਤੰਬਰ ਸਵੇਰੇ ਤੋਂ ਕੌਂਸਲਿੰਗ ਸ਼ੁਰੂ ਹੋਵੇਗੀ ਅਤੇ 15 ਤੇ 16 ਸਤੰਬਰ ਨੂੰ ਜਨਰਲ ਕੈਟਾਗਰੀ ਅਤੇ 17 ਸਤੰਬਰ ਨੂੰ ਰਿਜ਼ਰਵ ਕੈਟਾਗਰੀ ਵਿਚ ਦਾਖਲਾ ਦਿੱਤਾ ਜਾਵੇਗਾ।

Facebook Comments

Trending