ਲੁਧਿਆਣਾ ਨਿਊਜ਼

ਪੰਜਾਬ: ਰੇਲਵੇ ਵਿਭਾਗ ਨੇ ਚੁੱਕਿਆ ਅਹਿਮ ਕਦਮ, ਇਨ੍ਹਾਂ 3 ਟਰੇਨਾਂ ਦੇ ਸਟਾਪੇਜ ‘ਚ ਬਦਲਾਅ

Published

on

ਲੁਧਿਆਣਾ : ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਚੱਲ ਰਹੇ ਅਪਗ੍ਰੇਡ ਦੇ ਕੰਮ ਕਾਰਨ ਭੀੜ ਨੂੰ ਘੱਟ ਕਰਨ ਲਈ ਵਿਭਾਗ ਵਲੋਂ ਕਦਮ ਚੁੱਕੇ ਜਾ ਰਹੇ ਹਨ। ਜਿਸ ਕਾਰਨ ਅੰਮ੍ਰਿਤਸਰ ਤੋਂ ਆਉਣ ਵਾਲੀਆਂ 3 ਟਰੇਨਾਂ ਦਾ ਸਟਾਪੇਜ ਬਦਲ ਦਿੱਤਾ ਗਿਆ ਹੈ ਅਤੇ ਪਲੇਟਫਾਰਮ ਟਿਕਟਾਂ ਦੀ ਵਿਕਰੀ ‘ਤੇ ਰੋਕ ਲਗਾ ਦਿੱਤੀ ਗਈ ਹੈ। ਵਿਭਾਗੀ ਜਾਣਕਾਰੀ ਅਨੁਸਾਰ ਇਹ ਰੇਲ ਗੱਡੀਆਂ ਲੁਧਿਆਣਾ ਰੇਲਵੇ ਸਟੇਸ਼ਨ ਦੀ ਬਜਾਏ ਢੰਡਾਰੀ ਕਲਾਂ ਰੇਲਵੇ ਸਟੇਸ਼ਨ ‘ਤੇ ਰੁਕਣਗੀਆਂ।

ਇਨ੍ਹਾਂ ਟਰੇਨਾਂ ਵਿੱਚ 28 ਅਪ੍ਰੈਲ ਤੋਂ 14 ਜੁਲਾਈ ਤੱਕ ਅੰਮ੍ਰਿਤਸਰ ਤੋਂ ਗੋਰਖਪੁਰ ਜਾਣ ਵਾਲੀ ਹਫਤਾਵਾਰੀ ਟਰੇਨ ਨੰਬਰ 22424, 1 ਮਈ ਤੋਂ 10 ਜੁਲਾਈ ਤੱਕ ਅੰਮ੍ਰਿਤਸਰ ਤੋਂ ਸਹਰਸਾ ਜਾਣ ਵਾਲੀ ਹਫਤਾਵਾਰੀ ਟਰੇਨ ਨੰਬਰ 14604, ਅੰਮ੍ਰਿਤਸਰ ਤੋਂ ਸਹਰਸਾ ਜਾਣ ਵਾਲੀ ਹਫਤਾਵਾਰੀ ਟਰੇਨ ਨੰਬਰ 15532 ਸ਼ਾਮਲ ਹਨ 29 ਅਪ੍ਰੈਲ ਤੋਂ 15 ਜੁਲਾਈ ਤੱਕ ਢੰਡਾਰੀ ਕਲਾਂ ਰੇਲਵੇ ਸਟੇਸ਼ਨ ‘ਤੇ ਰੁਕਣਗੇ ਅਤੇ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਨਹੀਂ ਰੁਕਣਗੇ। ਇਸ ਕਾਰਨ ਵਿਭਾਗ ਨੇ 4 ਜੂਨ ਤੱਕ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਪਲੇਟਫਾਰਮ ਟਿਕਟਾਂ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ।

ਸਥਾਨਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਯੂਟੀਐਸ, ਏਟੀਵੀਐਮ ਅਤੇ ਮੋਬਾਈਲ ਐਪ ਰਾਹੀਂ ਲੁਧਿਆਣਾ ਰੇਲਵੇ ਸਟੇਸ਼ਨ ਲਈ ਪਲੇਟਫਾਰਮ ਟਿਕਟਾਂ ਦੀ ਵਿਕਰੀ ਨਾ ਕਰਨ। ਰੇਲਵੇ ਸਟੇਸ਼ਨ ‘ਤੇ ਭੀੜ ਨੂੰ ਦੇਖਦੇ ਹੋਏ ਵਿਭਾਗ ਨੇ ਇਸ ਦੀ ਵਿਕਰੀ ‘ਤੇ ਤੁਰੰਤ ਪ੍ਰਭਾਵ ਨਾਲ 4 ਜੂਨ ਤੱਕ ਪਾਬੰਦੀ ਲਗਾ ਦਿੱਤੀ ਹੈ ਤਾਂ ਜੋ ਯਾਤਰੀਆਂ ਦੀਆਂ ਮੁਸ਼ਕਲਾਂ ਨੂੰ ਘੱਟ ਕੀਤਾ ਜਾ ਸਕੇ। ਕਿਉਂਕਿ ਪਲੇਟਫਾਰਮ ਨੰਬਰ 1 ਦੇ ਬੰਦ ਹੋਣ ਕਾਰਨ ਯਾਤਰੀਆਂ ਨੂੰ ਦੂਜੇ ਪਲੇਟਫਾਰਮਾਂ ‘ਤੇ ਪਹੁੰਚਣ ਲਈ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਆਉਣ-ਜਾਣ ਵਾਲੇ ਰੂਟ ਬਦਲ ਕੇ ਨਵੇਂ ਰੂਟ ਸ਼ੁਰੂ ਕੀਤੇ ਗਏ ਹਨ |

Facebook Comments

Trending

Copyright © 2020 Ludhiana Live Media - All Rights Reserved.