Connect with us

ਖੇਡਾਂ

ਐਸਜੀਐਚਪੀ ਸਕੂਲ ‘ਚ ਕਰਵਾਈ ਪੰਜਾਬ ਸਟੇਟ ਓਪਨ ਆਰਮ ਰੈਸਲਿੰਗ ਚੈਂਪੀਅਨਸ਼ਿਪ

Published

on

Punjab State Open Arm Wrestling Championship conducted in SGHP School

ਲੁਧਿਆਣਾ : ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਠੱਕਰਵਾਲ,ਲੁਧਿਆਣਾ ਵੱਲੋਂ ਸਬ-ਜੂਨੀਅਰ, ਸੀਨੀਅਰ, ਮਾਸਟਰਜ਼ ਦੀਆਂ ਸ਼੍ਰੇਣੀਆਂ ਲਈ ਪੰਜਾਬ ਸਟੇਟ ਓਪਨ (ਲੜਕੇ/ਲੜਕੀਆਂ) ਆਰਮ ਰੈਸਲਿੰਗ ਚੈਂਪੀਅਨਸ਼ਿਪ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਸਕੂਲਾਂ, ਜ਼ਿਲ੍ਹਿਆਂ ਦੇ ਲਗਪਗ 187 ਦੇ ਕਰੀਬ ਪ੍ਰਤੀਯੋਗੀਆਂ ਨੇ ਸ਼ਾਨਦਾਰ ਖੇਡ ਭਾਵਨਾ ਨਾਲ ਭਾਗ ਲਿਆ। ਇਸ ਚੈਂਪੀਅਨਸ਼ਿਪ ਦੇ ਮੁੱਖ ਮਹਿਮਾਨ ਬਾਲੀਵੁੱਡ ਅਦਾਕਾਰਾ ਪ੍ਰੀਤੀ ਝਾਂਗਿਆਨੀ, ਮੁੰਬਈ ਤੋਂ ਪਰਵੀਨ ਡਬਾਸ ਅਤੇ ਪ੍ਰਧਾਨ ਮੇਜਰ ਗੁਰਚਰਨ ਸਿੰਘ ਆਹਲੂਵਾਲੀਆ ਸਨ।

ਸਕੂਲ ਦੀਆਂ ਵਿਦਿਆਰਥਣਾਂ ਵਿੱਚੋਂ ਕਿਰਨ ਕੌਰ, ਗੁੰਜਨ, ਸਾਹਿਬਦੀਪ ਕੌਰ ਨੇ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ। ਲੜਕਿਆਂ ਵਿੱਚੋਂ ਹਰਮੋਲ, ਜਸਕਰਨ, ਕੋਮਲਪ੍ਰੀਤ ਨੇ ਗੋਲਡ ਮੈਡਲ ਜਿੱਤਿਆ। ਮੁਕਾਬਲੇ ਵਿੱਚ ਸੁਖਪ੍ਰੀਤ ਸਿੰਘ, ਰਿਹਾਨ ਨਾਗਪਾਲ, ਅਮਨ ਕੁਮਾਰ, ਹਰਮਨ, ਸਰਾਂਸ਼, ਰਵਜੋਤ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਮੁਕਾਬਲੇ ਵਿੱਚ ਵੀਰ ਗਿੱਲ, ਸਾਹਿਬਦੀਪ ਸਿੰਘ, ਜਸਕਰਨ, ਨਿਖਿਲ, ਸੁਖਵਿੰਦਰ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਅਭਿਨੇਤਰੀ ਪ੍ਰੀਤੀ ਝਾਂਗਿਆਨੀ ਨੇ ਜੇਤੂਆਂ ਨੂੰ ਇਨਾਮ ਵੰਡੇ। ਆਰਗੇਨਾਈਜ਼ਰ ਸਕੱਤਰ ਕਰਨ ਠਾਕੁਰ ਨੇ ਦੱਸਿਆ ਕਿ ਪ੍ਰਤੀਯੋਗਿਤਾ ਦੇ ਜੇਤੂ ਬੱਚੇ ਜੂਨ ਮਹੀਨੇ ਗਵਾਲੀਅਰ ਵਿਖੇ ਹੋਣ ਵਾਲੇ ਰਾਸ਼ਟਰੀ ਮੁਕਾਬਲੇ ਵਿੱਚ ਭਾਗ ਲੈਣਗੇ।

Facebook Comments

Advertisement

Trending