Connect with us

ਪੰਜਾਬ ਨਿਊਜ਼

ਪੰਜਾਬ ਵਿੱਚ ਚਲਾਇਆ ਜਾ ਰਿਹਾ ਨਸ਼ਾ ਛੁਡਾਊ ਪ੍ਰੋਗਰਾਮ ਸਵਾਲਾਂ ਦੇ ਘੇਰੇ ਚ, ਦਵਾਈਆਂ ਦੇ ਸੈਂਪਲ ਹੋਏ ਫੇਲ

Published

on

ਪੰਜਾਬ ‘ਚ ਚਲਾਇਆ ਜਾ ਰਿਹਾ ਨਸ਼ਾ ਛੁਡਾਊ ਪ੍ਰੋਗਰਾਮ ਹੁਣ ਸਵਾਲਾਂ ਦੇ ਘੇਰੇ ਵਿੱਚ ਆਗਿਆ ਹੈ ਕਿਉਂਕਿ ਸੂਬੇ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਾਉਣ ਲਈ ਜਿਹੜੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ਦੇ ਜ਼ਿਆਦਾਤਰ ਨਮੂਨੇ ਜਾਂਚ ਦੌਰਾਨ ਫੇਲ ਪਾਏ ਗਏ ਹਨ। ਸੂਤਰਾਂ ਦੇ ਮੁਤਾਬਕ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਵਲੋਂ ‘ਸਟੇਟ ਡਰੱਗ ਟੈਸਟਿੰਗ ਲੈਬਾਰਟਰੀ’ ਵਿੱਚ ਤਾਜ਼ਾ ਟੈਸਟ ਕਰਵਾਏ ਗਏ, ਜਿਨ੍ਹਾਂ ਵਿੱਚ 9 ਫਾਰਮਾਂ ਫਰਮਾਂ ਵਲੋਂ ਬਣਾਈਆਂ ਜਾ ਰਹੀਆਂ ਦਵਾਈਆਂ ਵਿੱਚ ਸਾਲਟ ਉਚਿਤ ਮਾਤਰਾ ਵਿੱਚ ਨਹੀਂ ਪਾਇਆ ਗਿਆ ਹੈ।

ਬੁਪ੍ਰੇਨੋਰਫਾਈਨ ਤੇ ਨੈਲੋਕਸਨ 2 ਮੁੱਖ ਸਾਲਟ ਹਨ, ਜੋ ਕਿ ਸੂਬੇ ਵਿੱਚ ਹੈਰੋਇਨ ਦੇ ਨਸ਼ੇੜੀਆਂ ਦੇ ਇਲਾਜ ਲਈ ਵਰਤੇ ਜਾਂਦੇ ਹਨ। ਡਰੱਗਜ਼ ਅਤੇ ਕਾਸਮੈਟਿਕ ਨਿਯਮ-1945 ਮੁਤਾਬਕ ਬੁਪ੍ਰੇਨੋਰਫਾਈਨ ਤੇ ਨੈਲੋਕਸਨ ਦੀ ਮਾਤਰਾ ਦਵਾਈਆਂ ਵਿੱਚ 10 ਫੀਸਦੀ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਪਰ ਬਹੁਤੇ ਕੇਸਾਂ ਵਿੱਚ ਇਸ ਦੀ ਮਾਤਰਾ 40 ਫੀਸਦੀ ਤੱਕ ਹੈ। ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਵਲੋਂ ਵੱਖ-ਵੱਖ ਨਸ਼ਾ ਛੁਡਾਊ ਕੇਂਦਰਾਂ ਤੋਂ ਨਮੂਨੇ ਇਕੱਠੇ ਕੀਤੇ ਹਨ, ਜੋ ਕਿ ਫੇਲ ਹੋਗਏ ਹਨ। ਇਸ ਤੋਂ ਬਾਅਦ ਇਨ੍ਹਾਂ 9 ਫਰਮਾਂ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਅਜਿਹੇ ਨਿਰਮਾਤਾਵਾਂ ਦੇ ਲਾਈਸੈਂਸ ਤੱਕ ਰੱਦ ਕੀਤੇ ਜਾ ਸਕਦੇ ਹਨ। ਇਨ੍ਹਾਂ ਫਰਮਾਂ ਵਿੱਚ ਰੁਸਨ ਫਾਰਮਾ, ਮਾਨ ਫਾਰਮਾਸਿਊਟੀਕਲਸ, ਆਰਬਰ ਬਾਇਓਟੈੱਕ, ਓਮੇਗਾ ਫਾਰਮਾਸਿਊਟੀਕਲ, ਬੈਨ ਫਾਰਮਾਸਿਊਟੀਕਲ, ਪਰਕ ਫਾਰਮਾ ਪ੍ਰਾਈਵੇਟ ਲਿਮਟਿਡ, ਕਾਪਰ ਫਾਰਮਾ ਅਤੇ ਮਾਈਕ੍ਰੋਨ ਫਾਰਮਾ ਸ਼ਾਮਲ ਹਨ।

ਦੱਸ ਦੇਈਏ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ, ਜਦੋਂ ਇਨ੍ਹਾਂ ਫਰਮਾਂ ਵਲੋਂ ਬਣਾਈਆਂ ਦਵਾਈਆਂ ਦੇ ਨਮੂਨੇ ਫੇਲ ਹੋ ਗਏ ਹਨ, ਸਗੋਂ ਪਿਛਲੇ ਸਾਲ ਵੀ ਇਨ੍ਹਾਂ ਵਲੋਂ ਬਣਾਈਆਂ ਗਈਆਂ ਦਵਾਈਆਂ ਵਿੱਚ ਉਕਤ ਸਾਲਟ ਦੀ ਮਾਤਰਾ ਨਿਰਧਾਰਿਤ ਸੀਮਾ ਤੋਂ ਕਿਤੇ ਜ਼ਿਆਦਾ ਪਾਈ ਗਈ ਸੀ। ਆਪਣਾ ਨਾਮ ਨਾਂ ਛਪਣ ਦੀ ਸੂਰਤ ਵਿੱਚ PGI ਦੇ ਇਕ ਸੀਨੀਅਰ ਮਾਹਿਰ ਨੇ ਦੱਸਿਆ ਕਿ ਜੇਕਰ ਸਾਲਟ ਘੱਟ ਹੋਵੇਗਾ ਤਾਂ ਦਵਾਈ ਘੱਟ ਤਾਕਤਵਰ ਹੋਵੇਗੀ ਅਤੇ ਇਸ ਦੇ ਨਾਲ ਹੀ ਡਾਕਟਰ ਵੀ ਗੁੰਮਰਾਹ ਹੋਵੇਗਾ। ਇਸ ਦੇ ਨਾਲ ਹੀ ਮਰੀਜ਼ ਨੂੰ ਦੁਬਾਰਾ ਉਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Facebook Comments

Trending