Connect with us

ਅਪਰਾਧ

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਗੁਜਰਾਤ ਪੁਲਿਸ ਨਾਲ ਮਿਲਕੇ 75 ਕਿਲੋ ਹੈਰੋਇਨ ਕੀਤੀ ਬਰਾਮਦ

Published

on

Punjab Police finds 75 kg of heroin in collaboration with Gujarat Police

ਪੰਜਾਬ ਪੁਲਿਸ ਨੇ ਗੁਜਰਾਤ ਪੁਲਿਸ ਦੀ ਮਦਦ ਨਾਲ ਮੁੰਦਰਾ ਪੋਰਟ ਤੋਂ 75 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਕੀਮਤ 350 ਕਰੋੜ ਰੁਪਏ ਹੈ। ਇਹ ਹੈਰੋਇਨ ਮੁੰਦਰਾ ਪੋਰਟ ਤੋਂ ਪੰਜਾਬ ਆਉਣੀ ਸੀ। ਫਿਰ ਇਸ ਨੂੰ ਪੰਜਾਬ ਤੋਂ ਅੱਗੇ ਭੇਜਿਆ ਜਾਣਾ ਸੀ। ਇਸ ਦਾ ਇਨਪੁੱਟ ਪੰਜਾਬ ਪੁਲਿਸ ਨੂੰ ਮਿਲ ਗਿਆ, ਜਿਸ ਦੇ ਬਾਅਦ ਤੁਰੰਤ ਕੇਂਦਰੀ ਏਜੰਸੀਆਂ ਤੇ ਗੁਜਰਾਤ ਪੁਲਿਸ ਨਾਲ ਤਾਲਮੇਲ ਕਰਕੇ ਪੂਰੀ ਕਾਰਵਾਈ ਕੀਤੀ ਗਈ।

ਪੰਜਾਬ ਪੁਲਿਸ ਹੁਣ ਉਸ ਵਿਅਕਤੀ ਦੀ ਭਾਲ ਵਿਚ ਜੁਟ ਗਈ ਹੈ ਜਿਸ ਕੋਲ ਇਹ ਹੈਰੋਇਨ ਡਲੀਵਰ ਕੀਤੀ ਜਾਣੀ ਸੀ। ਸ਼ੁਰੂਆਤੀ ਜਾਂਚ ਮੁਤਾਬਕ ਦੁਬਈ ਦੇ ਜੁਵੇਲ ਅਲੀ ਬੰਦਰਗਾਹ ਤੋਂ ਇਹ ਕੰਟੇਨਰ ਆਇਆ ਸੀ ਜਿਸ ਵਿਚ ਹੈਰੋਇਨ ਹੋਣ ਬਾਰੇ ਪੰਜਾਬ ਪੁਲਿਸ ਨੂੰ ਇਨਪੁਟ ਮਿਲ ਗਿਆ। ਇਸ ਦੇ ਬਾਅਦ ਗੁਜਰਾਤ ਦੀ ਏਟੀਐੱਸ ਨਾਲ ਤਾਲਮੇਲ ਕਰਕੇ ਇਥੇ ਚੈਕਿੰਗ ਕੀਤੀ ਗਈ ਜਿਸ ਦੇ ਬਾਅਦ ਹੈਰੋਇਨ ਬਰਾਮਦ ਹੋ ਗਈ। ਇਸ ਨੂੰ ਕੱਪੜੇ ਵਿਚ ਲੁਕਾ ਕੇ ਲਿਆਂਦਾ ਗਿਆ ਸੀ।

Facebook Comments

Trending