Connect with us

ਇੰਡੀਆ ਨਿਊਜ਼

ਸਸਤੀ ਬਿਜਲੀ ਖਰੀਦਣ ਦੇ ਮਾਮਲੇ ’ਚ ਪੰਜਾਬ ਨੇ ਦੇਸ਼ ਦੇ 22 ਸੂਬਿਆਂ ਨੂੰ ਪਛਾੜਿਆ

Published

on

ਪਟਿਆਲਾ : ਬਿਜਲੀ ਦੇ ਨਵਿਆਉਣਯੋਗ ਸੋਮਿਆਂ (ਹਵਾ ਤੇ ਸੂਰਜੀ ਬਿਜਲੀ ਖਰੀਦ ਦਰ) ਨੂੰ ਛੱਡ ਕੇ ਪੰਜਾਬ ਦੀ ਪਾਵਰ ਖਰੀਦ ਦਰ 3.65 ਰੁਪਏ ਪ੍ਰਤੀ ਯੂਨਿਟ ਹੈ ਜੋ ਸਾਰੇ ਭਾਰਤ ਦੀ ਸੱਤ ਬਿਜਲੀ ਖਰੀਦ ਲਾਗਤ 3.85 ਰੁਪਏ ਪ੍ਰਤੀ ਯੂਨਿਟ ਦੇ ਮੁਕਾਬਲੇ 20 ਪੈਸੇ ਘੱਟ ਹੈ। ਕੋਲੇ ਦੇ ਭੰਡਾਰ ਨਾ ਹੋਣ ਦੀ ਸੂਰਤ ਵਿਚ 1600 ਕਿਲੋਮੀਟਰ ਦੂਰੋਂ ਕੋਲਾ ਲਿਆਉਣ ਦੇ ਬਾਵਜੂਦ ਵੀ ਪੰਜਾਬ ਨੇ 22 ਰਾਜਾਂ ਨਾਲੋਂ ਸਸਤੀ ਬਿਜਲੀ ਖਰੀਦ ਕੇ ਦੇਸ਼ ਦੀ ਸੂਚੀ ਵਿਚ 15ਵਾਂ ਸਥਾਨ ਹਾਸਲ ਕੀਤਾ ਹੈ।

ਦੱਸਣ ਬਣਦਾ ਹੈ ਕਿ 3.65 ਰੁਪਏ ਐਨਰਜੀ ਚਾਰਜ ਹੈ ਤੇ ਇਸ ’ਤੇ ਫਿਕਸ ਅਤੇ ਟ੍ਰਾਂਸਮਿਸ਼ਨ ਕੋਸਟ ਲਗਾਉਣ ਤੋਂ ਬਾਅਦ ਕੁੱਲ ਖਰੀਦ ਮੁੱਲ 4.93 ਰੁਪਏ ਤਕ ਪੁੱਜ ਜਾਂਦਾ ਹੈ। ਸੀਈਆਰਸੀ ਦੀ ਰਿਪੋਰਟ ਅਨੁਸਾਰ ਪੰਜਾਬ ਨੇ ਜਿਥੇ ਆਪਣੀ ਤਰ੍ਹਾਂ ਦੇ ਬਿਨਾਂ ਕੋਲਾ ਭੰਡਾਰ ਵਾਲੇ ਸੂਬਿਆਂ ਤੋਂ ਵੀ ਸਸਤੀ ਬਿਜਲੀ ਖ੍ਰੀਦੀ ਹੈ ਉਥੇ ਹੀ ਕੋਲਾ ਭੰਡਾਰ ਵਾਲੇ ਮਹਾਂਰਾਸ਼ਟਰ ਜਿਥੇ ਖਰੀਦ ਬਿਜਲੀ ਦਰ 4 ਰੁਪਏ ਅਤੇ ਝਾਰਖੰਡ ਜਿਥੇ ਬਿਜਲੀ ਦਰ 4.04 ਰੁਪਏ ਹੈ, ਰਾਜਾਂ ਨਾਲੋਂ ਸਸਤੀ ਬਿਜਲੀ ਖਰੀਦ ਰਿਹਾ ਹੈ। ਮਹਾਰਾਸ਼ਟਰ ਤੇ ਝਾਰਖੰਡ ਨੂੰ ਇਸ ਰਿਪੋਰਟ ਵਿਚ ਕ੍ਰਮਵਾਰ 24 ਅਤੇ 25 ਦਰਜਾ ਦਿੱਤਾ ਗਿਆ ਹੈ। ਉੜੀਸਾ ਵਿਚ ਖਰੀਦ ਬਿਜਲੀ ਦੀ ਕੀਮਤ ਸਭ ਤੋਂ ਸਸਤੀ ਹੈ ਜਿਥੇ ਇਕ ਯੂਨਿਟ ਬਿਜਲੀ ਦੀ ਕੀਮਤ 2.46 ਰੁਪਏ ਹੈ ਅਤੇ ਅੰਡੇਮਾਨ ਤੇ ਨਿਕੋਬਾਰ ਟਾਪੂ ਵਿਚ ਸਭ ਤੋਂ ਵੱਧ ਹੈ, ਜਿੱਥੇ ਇਕ ਯੂਨਿਟ 18.45 ਰੁਪਏ ਦੀ ਹੈ।

ਪੰਜਾਬ ਦੇ ਗੁਆਂਢੀ ਰਾਜਾਂ ਜਿਵੇਂ ਕਿ ਰਾਜਸਥਾਨ ਵਿਚ ਬਿਜਲੀ ਖਰੀਦ ਦਰ 3.94 ਰੁਪਏ ਪ੍ਰਤੀ ਯੂਨਿਟ ਹੈ ਅਤੇ ਇਹ ਬਿਜਲੀ ਖਰੀਦ ਦੀ ਵਿਚ 21ਵੇਂ ਸਥਾਨ ’ਤੇ ਹੈ। ਹਰਿਆਣਾ ਵਿਚ ਇਕ ਯੂਨਿਟ ਦੀ ਲਾਗਤ 3.99 ਰੁਪਏ ਹੈ ਅਤੇ ਇਹ 23ਵੇਂ ਅਤੇ ਦਿੱਲੀ 4.11 ਰੁਪਏ ਪ੍ਰਤੀ ਯੂਨਿਟ ਦੀ ਖਰੀਦ ਨਾਲ 29ਵੇਂ ਸਥਾਨ ’ਤੇ ਹੈ ਅਤੇ ਉਤਰ ਪ੍ਰਦੇਸ਼ 4.45 ਰੁਪਏ ਦੀ ਖਰੀਦ ਨਾਲ 32ਵੇਂ ਨੰਬਰ ’ਤੇ ਹੈ। ਇਸ ਰਿਪੋਰਟ ਵਿਚ ਹਿਮਾਚਲ ਪ੍ਰਦੇਸ਼ ਦੂਜੇ ਨੰਬਰ ‘ਤੇ ਹੈ, ਜਿਥੇ ਇਕ ਯੂਨਿਟ ਦੀ ਕੀਮਤ 2.57 ਰੁਪਏ ਹੈ।

ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀਐਸਪੀਸੀਐਲ) ਵਲੋਂ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਸਾਹਮਣੇ ਸੌਂਪੀ ਗਈ ਸਲਾਨਾ ਮਾਲੀਆ ਰਿਪੋਰਟ(ਏਆਰਆਰ) ਦੇ ਅਨੁਸਾਰ, ਇਸ ਕੀਮਤ ਵਿਚ ਨਿਰਧਾਰਤ ਅਤੇ ਟਰਾਂਸਮਿਸ਼ਨ ਖਰਚੇ ਜੋੜਣ ਤੋਂ ਬਾਅਦ ਵੀ ਬਿਜਲੀ ਖਰੀਦ ਦੇ ਮਾਮਲੇ ਵਿਚ ਪੰਜਾਬ ਆਪਣੇ ਗੁਆਂਢੀ ਰਾਜਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ। ਪੀਐਸਪੀਸੀਐਲ ਦੇ ਅਨੁਸਾਰ ਪੰਜਾਬ ਵਿਚ ਬਿਜਲੀ ਦਰ (ਨਿਰਧਾਰਤ ਅਤੇ ਸੰਚਾਰ ਖਰਚਿਆਂ ਸਮੇਤ) ਪ੍ਰਤੀ ਯੂਨਿਟ 4.93 ਰੁਪਏ, ਜਦੋਂ ਕਿ ਹਰਿਆਣਾ ਵਿਚ ਇਹ ਕੀਮਤ 5.92 ਰੁਪਏ ਹੈ, ਦਿੱਲੀ ਵਿਚ ਇਹ 5.60 ਰੁਪਏ ਪ੍ਰਤੀ ਯੂਨਿਟ ਹੈ, ਰਾਜਸਥਾਨ ਵਿਚ ਇਕ ਯੂਨਿਟ ਦੀ ਕੀਮਤ 5.79 ਰੁਪਏ ਹੈ। ਜਦੋਕਿ ਉੱਤਰ ਪ੍ਰਦੇਸ਼ ਵਿਚ ਇਹ ਕੀਮਤ 5.65 ਰੁਪਏ ਪ੍ਰਤੀ ਯੂਨਿਟ ਹੈ। ਸਿਰਫ ਹਿਮਾਚਲ ਪ੍ਰਦੇਸ਼ ਹੈ ਜਿੱਥੇ ਬਿਜਲੀ ਦੀ ਕੀਮਤ ਪੰਜਾਬ ਨਾਲੋਂ ਘੱਟ ਹੈ ਜੋ 3.33 ਰੁਪਏ ਹੈ।

ਪੀਐਸਪੀਸੀਐਲ ਚੇੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਏ.ਵੇਨੂੰ ਪ੍ਰਸਾਦ ਨੇ ਕਿਹਾ ਕਿ ਪੀਐਸੀਪਸੀਐਲ ਦੀ ਪੂਰੀ ਟੀਮ ਦੀ ਮਿਹਨਤ ਸਦਕਾ ਪੰਜਾਬ ਸਸਤੀ ਬਿਚਲੀ ਖਰੀਦਣ ਵਿਚ ਬਿਹਤਰ ਪ੍ਰਦਰਸ਼ਨ ਕਰ ਸਕਿਆ ਹੈ ਤੇ ਇਹ ਭਵਿੱਖ ਵਿਚ ਵੀ ਜਾਰੀ ਰਹੇਗਾ। ਸੀਐਮਡੀ ਨੇ ਦੱਸਿਆ ਕਿ ਇਸ ਸਾਲ ਪਾਵਰ ਐਕਸਚੇਂਜ ਤਹਿਤ ਕਰੀਬ 1500 ਮੈਗਾਵਾਟ ਬਿਜਲੀ ਖਰੀਦੀ ਗਈ ਹੈ ਜਿਸ ਨਾਲ ਕੁੱਲ ਮਿਲਾ ਕੇ ਖਰੀਦ ਪ੍ਰਦਰਸ਼ਨ ਚੰਗਾ ਰਿਹਾ ਹੈ।

Facebook Comments

Advertisement

ਤਾਜ਼ਾ

Supporters rejoice over Randhawa's appointment as Deputy Chief Minister Supporters rejoice over Randhawa's appointment as Deputy Chief Minister
ਪੰਜਾਬ ਨਿਊਜ਼24 mins ago

ਰੰਧਾਵਾ ਦੇ ਉੱਪ ਮੁੱਖ ਮੰਤਰੀ ਬਣਨ ‘ਤੇ ਹਮਾਇਤੀ ਖ਼ੁਸ਼ੀ ‘ਚ ਹੋਏ ਖੀਵੇ

ਡੇਰਾ ਬਾਬਾ ਨਾਨਕ : ਕਾਂਗਰਸ ਹਾਈ ਕਮਾਂਡ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਪ ਮੁੱਖ ਮੰਤਰੀ ਬਣਾਉਣ ‘ਤੇ ਹਲਕਾ ਡੇਰਾ ਬਾਬਾ...

Marriage of a girl who has not filed a petition against marriage till the age of 18 will be considered valid: High Court Marriage of a girl who has not filed a petition against marriage till the age of 18 will be considered valid: High Court
ਇੰਡੀਆ ਨਿਊਜ਼39 mins ago

ਵਿਆਹ ਖ਼ਿਲਾਫ਼ 18 ਸਾਲ ਦੀ ਉਮਰ ਤਕ ਪਟੀਸ਼ਨ ਨਾ ਪਾਉਣ ਵਾਲੀ ਲੜਕੀ ਦਾ ਵਿਆਹ ਮੰਨਿਆ ਜਾਵੇਗਾ ਜਾਇਜ਼ : ਹਾਈਕੋਰਟ

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਿਹਾ ਹੈ ਕਿ 18 ਸਾਲ ਦੀ ਉਮਰ ਤੋਂ ਪਹਿਲਾਂ ਵਿਆਹੁਤਾ ਲੜਕੀ ਤਲਾਕ ਦੀ...

ਇੰਡੀਆ ਨਿਊਜ਼55 mins ago

ਹੋਣ ਵਾਲੀਆਂ ਕੈਨੇਡਾ ਸੰਸਦ ਮੈਂਬਰ ਚੋਣਾਂ ਨੂੰ ਲੈਕੇ ਪਰਮੀਸ਼ ਵਰਮਾ ਨੇ ਆਪਣੀ ਮੰਗੇਤਰ ਗੀਤ ਗਰੇਵਾਲ ਦੀ ਕੀਤੀ ਹੌਸਲਾ ਅਫਜਾਈ

ਤੁਹਾਨੂੰ ਦੱਸ ਦਈਏ ਕਿ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਇੰਨੀਂ ਦਿਨੀਂ ਉਹ...

ਇੰਡੀਆ ਨਿਊਜ਼55 mins ago

6 ਮਹੀਨੇ ਹੋ ਚੁੱਕੇ ਹਨ ਕਦੇ ਨਹੀਂ ਰੋਇਆ ਇਹ ਬੱਚਾ,ਮਾਂ ਵੀ ਹੈ ਪਰੇਸ਼ਾਨ

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਮਾਮਲਾ ਕੈਨੇਡਾ ਦਾ ਸਾਹਮਣੇ ਆਇਆ ਹੈ। ਕੈਨੇਡਾ ਦੇ Chatham – Kent ਵਿਚ ਰਹਿਣ ਵਾਲੀ...

Sidhu and Channi to be 'face' of party for Punjab Assembly polls: Surjewala Sidhu and Channi to be 'face' of party for Punjab Assembly polls: Surjewala
ਇੰਡੀਆ ਨਿਊਜ਼1 hour ago

ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਸਿੱਧੂ ਤੇ ਚੰਨੀ ਹੋਣਗੇ ‘ਚਿਹਰਾ’ : ਸੂਰਜੇਵਾਲਾ

ਚੰਡੀਗੜ੍ਹ : ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸੋਮਵਾਰ ਨੂੰ ਕਿਹਾ ਕਿ 2022 ਦੀਆਂ ਪੰਜਾਬ ਚੋਣਾਂ ਲਈ ਪਾਰਟੀ...

Two smugglers, including heroin, have been arrested and the accomplices of the accused are being sought Two smugglers, including heroin, have been arrested and the accomplices of the accused are being sought
ਅਪਰਾਧ2 hours ago

ਹੈਰੋਇਨ ਸਮੇਤ ਦੋ ਤਸਕਰ ਗ੍ਰਿਫ਼ਤਾਰ, ਮੁਲਜ਼ਮਾਂ ਦੇ ਸਾਥੀਆਂ ਦੀ ਕੀਤੀ ਜਾ ਰਹੀ ਹੈ ਤਲਾਸ਼

ਲੁਧਿਆਣਾ : ਹੈਰੋਇਨ ਦੀ ਤਸਕਰੀ ਦੇ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਚੋਂ...

Villages will have 5 years arrears including water bills - Channi Villages will have 5 years arrears including water bills - Channi
ਪੰਜਾਬ ਨਿਊਜ਼2 hours ago

ਪਿੰਡਾਂ ‘ਚ ਪਾਣੀ ਦੇ ਬਿੱਲਾਂ ਸਮੇਤ 5 ਸਾਲ ਦਾ ਬਕਾਇਆ ਹੋਵੇਗਾ ਮਾਫ਼ – ਚੰਨੀ

ਚੰਡੀਗੜ੍ਹ : ਰਾਜ ਭਵਨ ‘ਚ ਚਰਨਜੀਤ ਸਿੰਘ ਚੰਨੀ ਵੱਲੋਂ ਬਤੌਰ ਮੁੱਖ ਮੰਤਰੀ ਹਲਫ਼ ਲੈਣ ਤੋਂ ਬਾਅਦ ਉਹ ਪੰਜਾਬ ਸਕੱਤਰੇਤ ਪਹੁੰਚੇ...

IAS officer Hussain Lal appointed Principal Secretary to the Chief Minister IAS officer Hussain Lal appointed Principal Secretary to the Chief Minister
ਪੰਜਾਬ ਨਿਊਜ਼3 hours ago

ਆਈਏਐੱਸ ਅਧਿਕਾਰੀ ਹੁਸਨ ਲਾਲ ਮੁੱਖ ਮੰਤਰੀ ਦਾ ਪ੍ਰਿੰਸੀਪਲ ਸਕੱਤਰ ਨਿਯੁਕਤ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਦੋ ਆਈਏਐੱਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ। ਆਈਏਐਸ ਅਧਿਕਾਰੀਆਂ ਹੁਸਨ ਲਾਲ ਤੇ ਰਾਹੁਲ ਤਿਵਾੜੀ ਦਾ...

March 23 in protest of desecration of religious texts at Kisani Morcha March 23 in protest of desecration of religious texts at Kisani Morcha
ਇੰਡੀਆ ਨਿਊਜ਼3 hours ago

ਕਿਸਾਨੀ ਮੋਰਚੇ ਤੇ ਧਾਰਮਿਕ ਗ੍ਰੰਥ ਦੀਆਂ ਬੇਅਦਬੀਆਂ ਦੇ ਵਿਰੋਧ ‘ਚ ਮਾਰਚ ਦਾ ਪ੍ਰਬੰਧ 23 ਨੂੰ

ਜਗਰਾਉਂ : ਖੇਤੀ ਕਾਨੂੰਨ ਦੇ ਵਿਰੋਧ ਵਿਚ ਪਿਛਲੇ ਨੌਂ ਮਹੀਨੇ ਤੋਂ ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਕਿਸਾਨੀ ਮੋਰਚੇ ਨੂੰ...

Prime Minister Narendra Modi congratulates new Punjab CM Charanjit Channy Prime Minister Narendra Modi congratulates new Punjab CM Charanjit Channy
ਇੰਡੀਆ ਨਿਊਜ਼4 hours ago

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਨਵੇਂ ਸੀਐੱਮ ਚਰਨਜੀਤ ਚੰਨੀ ਨੂੰ ਦਿੱਤੀ ਵਧਾਈ

ਚੰਡੀਗੜ੍ਹ ; ਪੰਜਾਬ ਕਾਂਗਰਸ ਵਿੱਚ ਵੱਡੇ ਉਲਟ ਫੇਰ ਮਗਰੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ। ਚਰਨਜੀਤ ਸਿੰਘ...

During the first press conference, Chief Minister Charanjit Channy became emotional During the first press conference, Chief Minister Charanjit Channy became emotional
ਪੰਜਾਬ ਨਿਊਜ਼4 hours ago

ਪਹਿਲੀ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਚਰਨਜੀਤ ਚੰਨੀ ਹੋਏ ਭਾਵੁਕ

ਜਾਣਕਰੀ ਅਨੁਸਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਅਹੁਦੇ ਦਾ ਕਾਰਜਭਾਰ ਸੰਭਾਲਦਿਆਂ ਹੀ ਚਰਨਜੀਤ ਸਿੰਘ ਚੰਨੀ ਵਲੋਂ ਪ੍ਰੈੱਸ...

Charanjit Singh Channi's appointment as CM enhances Rupnagar district's reputation Charanjit Singh Channi's appointment as CM enhances Rupnagar district's reputation
ਪੰਜਾਬ ਨਿਊਜ਼4 hours ago

ਚਰਨਜੀਤ ਸਿੰਘ ਚੰਨੀ ਨੂੰ ਸੀਐੱਮ ਬਣਾਉਣ ਨਾਲ ਵਧਿਆ ਰੂਪਨਗਰ ਜ਼ਿਲ੍ਹੇ ਦਾ ਵੱਕਾਰ, ਲੋਕ ਹੋਏ ਬਾਗੋ ਬਾਗ਼

ਰੂਪਨਗਰ : ਕਾਂਗਰਸ ਹਾਈ ਕਮਾਂਡ ਵੱਲੋਂ ਦਲਿਤ ਸਿੱਖ ਆਗੂ ਤੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਤਿੰਨ ਵਾਰ ਵਿਧਾਨ...

Trending