Connect with us

ਅਪਰਾਧ

ਲਖਬੀਰ ਸਿੰਘ ਹੱਤਿਆ ਕਾਂਡ ਦੀ ਜਾਂਚ ਲਈ ਪੰਜਾਬ ਸਰਕਾਰ ਨੇ ਕੀਤਾ SIT ਦਾ ਗਠਨ

Published

on

Punjab govt sets up SIT to probe Lakhbir Singh murder case

ਚੰਡੀਗੜ੍ਹ : ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਿਰਦੇਸ਼ਾਂ ‘ਤੇ, ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਬੁੱਧਵਾਰ ਨੂੰ ਨਿਹੰਗ ਸਿੰਘਾਂ ਵੱਲੋਂ ਕਤਲ ਕੀਤੇ ਗਏ ਲਖਬੀਰ ਸਿੰਘ ਦੀ ਭੈਣ ਦੇ ਦੋਸ਼ਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ।

ਐਸਆਈਟੀ ਦਾ ਗਠਨ ਏਡੀਜੀਪੀ-ਕਮ-ਡਾਇਰੈਕਟਰ, ਬਿਊਰੋ ਆਫ਼ ਇਨਵੈਸਟੀਗੇਸ਼ਨ ਪੰਜਾਬ ਵਰਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਹੈ। ਡੀਆਈਜੀ ਫਿਰੋਜ਼ਪੁਰ ਰੇਂਜ ਇੰਦਰਬੀਰ ਸਿੰਘ ਅਤੇ ਐਸਐਸਪੀ ਤਰਨ ਤਾਰਨ ਹਰਵਿੰਦਰ ਸਿੰਘ ਵਿਰਕ ਇਸ ਦੇ ਮੈਂਬਰ ਹਨ।

ਜਾਣਕਾਰੀ ਅਨੁਸਾਰ, ਜ਼ਿਲਾ ਤਰਨਤਾਰਨ ਦੇ ਕਸੇਲ (ਇਸ ਵੇਲੇ ਚੀਮਾ ਕਲਾਂ ਦੀ ਰਹਿਣ ਵਾਲੀ) ਰਾਜ ਕੌਰ ਨੇ ਦੋਸ਼ ਲਗਾਇਆ ਸੀ ਕਿ ਉਸਦੇ ਭਰਾ ਲਖਬੀਰ ਸਿੰਘ ਨੂੰ ਕੁਝ ਅਣਪਛਾਤੇ ਲੋਕਾਂ ਨੇ ਭਰਮਾ ਲਿਆ ਅਤੇ ਸਿੰਘੂ ਲੈ ਗਏ, ਜਿੱਥੇ ਕੁਝ ਨਿਹੰਗ ਸਿੰਘਾਂ ਨੇ 15 ਅਕਤੂਬਰ, 2021 ਨੂੰ ਬੇਅਦਬੀ ਦੇ ਦੋਸ਼ਾਂ ਤਹਿਤ ਉਸਦੀ ਹੱਤਿਆ ਕਰ ਦਿੱਤੀ ਸੀ।

Facebook Comments

Trending