Connect with us

ਪੰਜਾਬ ਨਿਊਜ਼

ਪੰਜਾਬ ਸਰਕਾਰ ਨੇ ਅੰਡਰ ਗ੍ਰੈਜੂਏਟ ਕਲਾਸਾਂ ’ਚ ਦਾਖ਼ਲਾ ਫੀਸ ਭਰਨ ਦੀ ਵਧਾਈ ਤਾਰੀਖ਼

Published

on

Punjab government has extended the date for payment of admission fee in undergraduate classes

ਲੁਧਿਆਣਾ : ਪੰਜਾਬ ਦੇ ਉੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ ਪੋਸਟ ਜ਼ਰੀਏ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਭਰ ’ਚ ਬਾਰਿਸ਼ ਕਾਰਨ ਪੈਦਾ ਹੋਏ ਹੜ੍ਹ ਵਰਗੇ ਹਾਲਾਤ ਨੂੰ ਧਿਆਨ ’ਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਕਾਲਜਾਂ ’ਚ ਸੈਂਟਰਲਾਈਜ਼ਡ ਐਡਮਿਸ਼ਨ ਪੋਰਟਲ ’ਤੇ ਅੰਡਰ ਗ੍ਰੈਜੂਏਟ ਕਲਾਸਾਂ ’ਚ ਦਾਖਲਾ ਫੀਸ ਭਰਨ ਦੀ ਆਖਰੀ ਤਾਰੀਖ਼ 10 ਜੁਲਾਈ ’ਚ ਵਾਧਾ ਕਰਦੇ ਹੋਏ ਇਸ ਨੂੰ 17 ਜੁਲਾਈ ਕਰ ਦਿੱਤਾ ਗਿਆ ਹੈ।

ਇਸ ਦੌਰਾਨ ਸਾਰੇ ਕਾਲਜ ਸਾਧਾਰਨ ਤਰੀਕੇ ਨਾਲ ਪੋਰਟਲ ’ਤੇ ਦਾਖ਼ਲਾ ਕਰ ਸਕਣਗੇ ਅਤੇ ਵਿਦਿਆਰਥੀਆਂ ਨੂੰ ਵੀ 17 ਜੁਲਾਈ ਤੱਕ ਦਾਖ਼ਲਾ ਫੀਸ ਭਰਨ ਦੀ ਮਨਜ਼ੂਰੀ ਹੋਵੇਗੀ। ਅੰਡਰ ਗ੍ਰੈਜੂਏਟ ਕਲਾਸਾਂ ਦੀ ਓਪਨ ਕੌਂਸਿਲਗ ਪ੍ਰੀਕਿਰਿਆ ਹੁਣ 18 ਜੁਲਾਈ 2023 ਤੋਂ 24 ਜੁਲਾਈ 2023 ਤੱਕ ਹੋਵੇਗੀ। ਕਾਲਜਾਂ ਵਿੱਚ ਅੰਡਰ ਗ੍ਰੈਜੂਏਟ ਕਲਾਸਾਂ ਦੀ ਪੜ੍ਹਾਈ ਦਾ ਕੰਮ ਹੁਣ 15 ਜੁਲਾਈ 2023 ਦੀ ਬਜਾਏ ਹੁਣ 25 ਜੁਲਾਈ 2023 ਤੋਂ ਸ਼ੁਰੂ ਹੋਵੇਗਾ।

Facebook Comments

Trending