Connect with us

ਲੁਧਿਆਣਾ ਸਿਟੀ ਨਿਊਜ਼

ਕੈਬਨਿਟ ਮੰਤਰੀ ਅਤੇ ਨਗਰ ਸੁਧਾਰ ਟਰੱਸਟ ਚੇਅਰਮੈਨ ਵੱਲੋਂ ਨਿਰਮਾਣ ਕਾਰਜਾਂ ਦਾ ਜਾਇਜ਼ਾ

Published

on

ਲੁਧਿਆਣਾ – ਸ਼ਹਿਰ ਵਾਸੀਆਂ ਨੂੰ ਸੈਰ, ਕਸਰਤ ਕਰਨ ਲਈ ਸਾਫ਼ ਸੁਥਰਾ ਅਤੇ ਹਰਾ-ਭਰਾ ਵਾਤਾਵਰਣ ਮੁਹੱਈਆ ਕਰਾਉਣ ਦੇ ਮਕਸਦ ਨਾਲ ਲੁਧਿਆਣਾ (ਪੱਛਮੀ) ਹਲਕੇ ਵਿੱਚ ਚਾਰ ਲਈਅਰ ਵੈਲੀਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜੋ ਕਿ ਪੂਰੇ ਸ਼ਹਿਰ ਵਾਸੀਆਂ ਲਈ ਸਾਹ ਰਗ ਸਾਬਿਤ ਹੋਣਗੀਆਂ। ਇਸ ਸੰਬੰਧੀ ਸ਼ੁਰੂ ਕੀਤੇ ਕਾਰਜਾਂ ਦਾ ਅੱਜ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਚੇਅਰਮੈਨ ਸ੍ਰੀ ਰਮਨ ਬਾਲਾਸੁਬਰਾਮਨੀਅਮ ਨੇ ਜਾਇਜ਼ਾ ਲਿਆ।

Cabinet Minister and Urban Improvement Trust Chairman took review construction works in Ludhiana (1)

ਦੱਸਣਯੋਗ ਹੈ ਕਿ ਚਾਰਾਂ ਵੈਲੀਆਂ ਦਾ ਕੰਮ ਪੂਰੇ ਜ਼ੋਰਾਂ ‘ਤੇ ਜਾਰੀ ਹੈ। ਇਹ ਚਾਰ ਵੈਲੀਆਂ ਡੀ. ਏ. ਵੀ. ਪਬਲਿਕ ਸਕੂਲ (ਸਿੱਧਵਾਂ ਨਹਿਰ ਦੇ ਨਾਲ) ਭਾਈ ਰਣਧੀਰ ਸਿੰਘ ਨਗਰ ਵਿਖੇ, ਹੈਬੋਵਾਲ ਵਿਖੇ, ਲੋਧੀ ਕਲੱਬ ਨਜ਼ਦੀਕ ਅਤੇ ਭਾਈ ਰਣਧੀਰ ਸਿੰਘ ਨਗਰ ਵਿੱਚ ਪੈਂਦੇ ਬਲਾਕ-ਡੀ ਅਤੇ ਈ ਦੇ ਪਿੱਛੇ ਤਿਆਰ ਕੀਤੀਆਂ ਜਾ ਰਹੀਆਂ ਹਨ। ਬੀ. ਆਰ. ਐੱਸ. ਨਗਰ ਲਈਅਰ ਵੈਲੀ ਸਾਈਟ ਦਾ ਦੌਰਾ ਕਰਦਿਆਂ ਸ੍ਰੀ ਆਸ਼ੂ ਨੇ ਕਿਹਾ ਕਿ ਇਹ ਵੈਲੀਆਂ ਸ਼ਹਿਰ ਵਾਸੀਆਂ ਦੇ ਲਈ ਸਾਹ ਰਗ ਦਾ ਕੰਮ ਕਰਨਗੀਆਂ। ਇਸ ਮੌਕੇ ਉਨਾਂ ਅਧਿਕਾਰੀਆਂ ਨੂੰ ਬਣਦੀਆਂ ਹਦਾਇਤਾਂ ਜਾਰੀ ਕੀਤੀਆਂ।

ਉਨਾਂ ਦੱਸਿਆ ਕਿ ਡੀ. ਏ. ਵੀ. ਪਬਲਿਕ ਸਕੂਲ ਨਾਲ ਲੱਗਦੀ ਵੈਲੀ ਦੀ ਲੰਬਾਈ 1.5 ਕਿਲੋ ਮੀਟਰ ਹੋਵੇਗੀ, ਜੋ ਕਿ ਸਕੂਲ ਤੋਂ ਸ਼ੁਰੂ ਹੋ ਕੇ ਪੱਖੋਵਾਲ ਸੜਕ ਸਥਿਤ ਰੇਲਵੇ ਲਾਂਘੇ ਤੱਕ ਖੇਤਰ ਨੂੰ ਕਵਰ ਕਰੇਗੀ। ਇਸ ‘ਤੇ ਕਰੀਬ 3 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਵੈਲੀ ਲਈ ਜਗ•ਾਂ ਨਗਰ ਸੁਧਾਰ ਟਰੱਸਟ ਅਤੇ ਨਗਰ ਨਿਗਮ ਵੱਲੋਂ ਮੁਹੱਈਆ ਗਈ ਹੈ। ਇਸ ਲਈਅਰ ਵੈਲੀ ਦਾ ਕੰਮ ਨਵੇਂ ਸਾਲ ਤੱਕ ਮੁਕੰਮਲ ਕਰ ਲਿਆ ਜਾਵੇਗਾ ਅਤੇ ਇਹ ਸਥਾਨਕ ਵਾਸੀਆਂ ਲਈ ਨਵੇਂ ਸਾਲ ਦਾ ਤੋਹਫ਼ਾ ਹੋਵੇਗਾ।

Cabinet Minister and Urban Improvement Trust Chairman took review construction works in Ludhiana

ਉਨਾਂ ਕਿਹਾ ਕਿ ਡੀ. ਏ. ਵੀ. ਸਕੂਲ ਕੋਲ ਨਗਰ ਸੁਧਾਰ ਟਰੱਸਟ ਦੀ ਖਾਲੀ ਪਈ ਜ਼ਮੀਨ ਨੂੰ ਲੋਕਾਂ ਵੱਲੋਂ ਕੂੜਾ ਸੁੱਟਣ ਲਈ ਵਰਤਿਆ ਜਾਂਦਾ ਸੀ। ਇਸ ਜ਼ਮੀਨ ਨੂੰ ਹੁਣ ਇੱਕ ਸ਼ਾਨਦਾਰ ਲਈਅਰ ਵੈਲੀ ਦੇ ਰੂਪ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਥੇ ਨਗਰ ਨਿਗਮ ਵੱਲੋਂ ਰੇਨਵਾਟਰ ਹਾਰਵੈਸਟਿੰਗ ਖੂਹ ਵੀ ਤਿਆਰ ਕਰਵਾਇਆ ਗਿਆ ਹੈ।

ਸ੍ਰੀ ਆਸ਼ੂ ਨੇ ਦੱਸਿਆ ਕਿ ਸਕੂਲ ਨਜ਼ਦੀਕ ਪੈਂਦੇ ਇਸ ਪ੍ਰੋਜੈਕਟ ਦੇ ਡਿਜ਼ਾਈਨ ਨੂੰ ਪੀ. ਏ. ਯੂ. ਦੇ ਬਾਗਬਾਨੀ ਵਿਭਾਗ ਦੇ ਸਾਬਕਾ ਵਿਦਿਆਰਥੀਆਂ ਨੇ ਤਿਆਰ ਕੀਤਾ ਹੈ। ਇਸ ਵੈਲੀ ਵਿੱਚ ਆਧੁਨਿਕ ਬੁਨਿਆਦੀ ਢਾਂਚਾ, ਬੈਂਚ, ਕਨੋਪੀਆਂ, ਇੰਪੋਰਟਡ ਘਾਹ, ਪੌਦੇ ਅਤੇ ਲਾਈਟਾਂ ਦਾ ਪ੍ਰਬੰਧ ਹੋਵੇਗਾ। ਇਸ ਵੈਲੀ ਵਿੱਚ ਟੈਨਿਸ, ਬੈਡਮਿੰਟਨ ਅਤੇ ਵਾਲੀਬਾਲ ਦੇ ਕੋਰਟਸ ਹੋਣ ਦੇ ਨਾਲ-ਨਾਲ ਸੀਨੀਅਰ ਸਿਟੀਜ਼ਨ ਹੋਮ, ਓਪਨ ਜਿੰਮ ਅਤੇ ਹੋਰ ਸਹੂਲਤਾਂ ਵੀ ਪ੍ਰਾਪਤ ਹੋਣਗੀਆਂ।

ਸ੍ਰੀ ਆਸ਼ੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹਿਰਵਾਸੀਆਂ ਨੂੰ ਆਧੁਨਿਕ ਸਹੂਲਤਾਂ ਅਤੇ ਵਧੀਆ ਬੁਨਿਆਦੀ ਢਾਂਚਾ ਮੁਹੱਈਆ ਕਰਾਉਣ ਲਈ ਵਚਨਬੱਧ ਹੈ, ਇਸੇ ਕਰਕੇ ਸ਼ਹਿਰ ਵਿੱਚ ਕਈ ਸੁੰਦਰੀਕਰਨ ਪ੍ਰੋਜੈਕਟ ਪਾਈਪਲਾਈਨ ਵਿੱਚ ਹਨ। ਸ੍ਰੀ ਰਮਨ ਬਾਲਾਸੁਬਰਾਮਨੀਅਮ ਨੇ ਕਿਹਾ ਕਿ ਚਾਰੇ ਲਈਅਰ ਵੈਲੀਆਂ ਦੇ ਵਿਕਾਸ ਕਾਰਜਾਂ ਦਾ ਰੋਜ਼ਾਨਾ ਆਧਾਰ ‘ਤੇ ਜਾਇਜ਼ਾ ਲਿਆ ਜਾ ਰਿਹਾ ਹੈ ਤਾਂ ਜੋ ਇਹ ਪ੍ਰੋਜੈਕਟ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕਰਵਾਏ ਜਾ ਸਕਣ। ਉਨਾਂ ਭਰੋਸਾ ਦਿੱਤਾ ਕਿ ਇਨਾਂ ਪ੍ਰੋਜੈਕਟਾਂ ਸੰੰਬੰਧੀ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਸ੍ਰੀ ਇੰਦਰਜੀਤ ਸਿੰਘ ਇੰਦੀ, ਸ੍ਰ. ਸੁਖਪ੍ਰੀਤ ਸਿੰਘ ਅਤੇ ਹੋਰ ਵੀ ਹਾਜ਼ਰ ਸਨ।

Source – DPRO Ludhiana

Facebook Comments

Advertisement

Advertisement

ਤਾਜ਼ਾ

Find out when and how the Corona epidemic will end Find out when and how the Corona epidemic will end
ਇੰਡੀਆ ਨਿਊਜ਼2 hours ago

ਜਾਣੋ ਕਦੋਂ ਅਤੇ ਕਿਵੇਂ ਖ਼ਤਮ ਹੋਵੇਗੀ ਕੋਰੋਨਾ ਮਹਾਂਮਾਰੀ

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਵਾਇਰਸ ਕਦੋਂ ਖ਼ਤਮ ਹੋਵੇਗਾ ? ਇਹ ਇੱਕ ਅਜਿਹਾ ਸਵਾਲ ਹੈ, ਜਿਸ ਬਾਰੇ ਬਹੁਤ ਸਾਰੇ...

Dengue outbreak in Punjab Dengue outbreak in Punjab
ਇੰਡੀਆ ਨਿਊਜ਼2 hours ago

ਪੰਜਾਬ ‘ਚ ਦਿਨੋ ਦਿਨ ਵੱਧ ਰਿਹਾ ਡੇਂਗੂ ਦਾ ਕਹਿਰ

ਡੇਂਗੂ ਦੇ 14 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਹੁਣ ਡੇਂਗੂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ...

Gurdaspur where a woman gave birth to four children Gurdaspur where a woman gave birth to four children
ਪੰਜਾਬ ਨਿਊਜ਼3 hours ago

ਗੁਰਦਾਸਪੁਰ ‘ਚ ਅਨੋਖਾ ਮਾਮਲਾ ਆਇਆ ਸਾਹਮਣੇ ,ਮਹਿਲਾ ਨੇ ਦਿੱਤਾ ਚਾਰ ਬੱਚਿਆਂ ਨੂੰ ਜਨਮ

ਗੁਰਦਾਸਪੁਰ ਵਿਚ ਇਕ ਮਹਿਲਾ ਨੇ ਇਕ ਸਮੇਂ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ ਅਤੇ ਇਹ ਚਾਰੋਂ ਬੱਚੇ ਲੜਕੇ ਹਨ। ਇਕ...

Ambika Soni refuses to become CM - Sources Ambika Soni refuses to become CM - Sources
ਇੰਡੀਆ ਨਿਊਜ਼3 hours ago

ਮੁੱਖ ਮੰਤਰੀ ਬਣਨ ਤੋਂ ਅੰਬਿਕਾ ਸੋਨੀ ਵੱਲੋਂ ਨੇ ਕੀਤਾ ਇਨਕਾਰ – ਸੂਤਰ

ਤੁਹਾਨੂੰ ਦੱਸ ਦਿੰਦੇ ਹਾਂ ਕਿ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਅੰਬਿਕਾ ਸੋਨੀ ਨੇ ਮੁੱਖ ਮੰਤਰੀ ਬਣਨ ਤੋਂ ਇਨਕਾਰ ਕਰ...

Kalyugi's father wanted a second marriage, poison given to four innocent daughters Kalyugi's father wanted a second marriage, poison given to four innocent daughters
ਅਪਰਾਧ3 hours ago

ਕਲਯੁਗੀ ਪਿਓ ਕਰਵਾਉਂਣਾ ਚਾਹੁੰਦਾ ਸੀ ਦੂਜਾ ਵਿਆਹ,ਚਾਰ ਮਾਸੂਮ ਧੀਆਂ ਨੂੰ ਦਿੱਤਾ ਜ਼ਹਿਰ

ਰਾਜਸਥਾਨ ਦੇ ਬਾੜਮੇਰ ਵਿੱਚ ਇੱਕ ਕਲਯੁਗੀ ਪਿਤਾ ਨੇ ਆਪਣੀਆਂ ਚਾਰ ਮਾਸੂਮ ਧੀਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਇਸ ਤੋਂ...

Order issued to close Gurdwara Bangla Sahib in case of violation of Corona Rules Order issued to close Gurdwara Bangla Sahib in case of violation of Corona Rules
ਇੰਡੀਆ ਨਿਊਜ਼3 hours ago

ਕੋਰੋਨਾ ਨਿਯਮਾਂ ਦੀ ਉਲੰਘਣਾ ਮਾਮਲੇ ’ਚ ਗੁਰਦੁਆਰਾ ਬੰਗਲਾ ਸਾਹਿਬ ਨੂੰ ਬੰਦ ਕਰਨ ਦਾ ਆਦੇਸ਼ ਹੋਏ ਜਾਰੀ

ਤੁਹਾਨੂੰ ਦੱਸ ਦਿੰਦੇ ਹਾਂ ਕਿ ਚਾਣਕਿਆਪੁਰੀ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਨਿਯਮਾਂ ਦੀ ਉਲੰਘਣਾ ਮਾਮਲੇ ’ਚ ਇਥੇ ਗੁਰਦੁਆਰਾ ਬੰਗਲਾ ਸਾਹਿਬ ਨੂੰ...

The weather in Ludhiana is likely to change from tomorrow after the scorching sun The weather in Ludhiana is likely to change from tomorrow after the scorching sun
ਪੰਜਾਬ ਨਿਊਜ਼3 hours ago

ਲੁਧਿਆਣਾ ‘ਚ ਕੜਕਦੀ ਧੁੱਪ ਤੋਂ ਬਾਅਦ ਕੱਲ ਤੋਂ ਹੋ ਸਕਦੀ ਹੈ ਮੌਸਮ ਵਿੱਚ ਤਬਦੀਲੀ ਦੀ ਸੰਭਾਵਨਾ

ਲੁਧਿਆਣਾ ‘ਚ ਅੱਠ ਵਜੇ ਦੇ ਕਰੀਬ ਪਾਰਾ 27 ਡਿਗਰੀ ਸੈਲਸੀਅਸ ਸੀ। ਹਵਾ ਵੀ ਨਹੀਂ ਚੱਲ ਰਹੀ ਸੀ। ਇਸ ਕਾਰਨ ਰਾਹਗੀਰਾਂ...

Punjab Government is preparing pre-primary classes from Anganwadi workers Punjab Government is preparing pre-primary classes from Anganwadi workers
ਪੰਜਾਬ ਨਿਊਜ਼4 hours ago

ਪੰਜਾਬ ਸਰਕਾਰ ਕਰ ਰਹੀ ਹੈ ਆਂਗਣਵਾੜੀ ਵਰਕਰਾਂ ਕੋਲੋਂ ਪ੍ਰੀ-ਪ੍ਰਾਇਮਰੀ ਕਲਾਸਾਂ ਖੋਹਣ ਦੀ ਤਿਆਰੀ

ਜਾਣਕਰੀ ਅਨੁਸਾਰ ਆਲ ਇੰਡੀਆ ਆਂਗਣਵਾੜੀ ਵਰਕਰਜ਼ ਹੈਲਪਰਜ਼ ਯੂਨੀਅਨ ਪੰਜਾਬ ਏਟਕਦੀ ਬਲਾਕ ਪੱਧਰੀ ਮੀਟਿੰਗ ਬਲਾਕ ਪ੍ਰਧਾਨ ਬਲਵਿੰਦਰ ਕੌਰ ਮੁਹੰਮਦੇ ਵਾਲੇ ਦੀ...

Girlfriend afraid English paper, boyfriend arrived girl take exam Girlfriend afraid English paper, boyfriend arrived girl take exam
ਇੰਡੀਆ ਨਿਊਜ਼4 hours ago

ਗਰਲਫ੍ਰੈਂਡ ਡਰਦੀ ਸੀ ਅੰਗਰੇਜ਼ੀ ਦਾ ਪੇਪਰ ਦੇਣ ਤੋਂ , ਫਿਰ ਪ੍ਰੇਮੀ ਪਹੁੰਚਿਆ ਲੜਕੀ ਬਣਕੇ ਪ੍ਰੀਖਿਆ ਦੇਣ

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਕੇਸ ਪੱਛਮੀ ਅਫਰੀਕਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਲੜਕੀ ਬਣ ਗਿਆ ਅਤੇ...

People protest against Lockdown in Australia People protest against Lockdown in Australia
ਇੰਡੀਆ ਨਿਊਜ਼4 hours ago

ਆਸਟਰੇਲੀਆ ‘ਚ Lockdown ਵਿਰੁੱਧ ਲੋਕਾਂ ਨੇ ਕੀਤਾ ਪ੍ਰਦਰਸ਼ਨ

ਤੁਹਾਨੂੰ ਦੱਸ ਦਈਏ ਕਿ ਆਸਟ੍ਰੇਲੀਆ ਪੁਲਿਸ ਨੇ ਲਾਕਡਾਊਨ ਵਿਰੋਧੀ ਰੈਲੀ ‘ਚ ਮੈਲਬੌਰਨ ‘ਚ 235 ਤੇ ਸਿਡਨੀ ‘ਚ 35 ਲੋਕਾਂ ਨੂੰ...

conspirator motorcycle blast was arrested with a tiffin bomb conspirator motorcycle blast was arrested with a tiffin bomb
ਅਪਰਾਧ4 hours ago

ਮੋਟਰਸਾਇਕਲ ਧਮਾਕੇ ‘ਚ ਸਾਜ਼ਿਸ਼ਕਰਤਾ ਟਿਫਿਨ ਬੰਬ ਸਮੇਤ ਕੀਤਾ ਕਾਬੂ

ਜਾਣਕਰੀ ਅਨੁਸਾਰ ਜਲਾਲਾਬਾਦ ਵਿੱਚ ਹੋਏ ਮੋਟਰਸਾਈਕਲ ਧਮਾਕੇ ਦੇ 3 ਦਿਨਾਂ ਦੇ ਅੰਦਰ, ਫਾਜ਼ਿਲਕਾ ਪੁਲਿਸ ਨੇ ਸ਼ਨੀਵਾਰ ਨੂੰ ਪਰਵੀਨ ਕੁਮਾਰ ਦੀ...

Congress postponed meeting, now directly will announce the new CM Congress postponed meeting, now directly will announce the new CM
ਇੰਡੀਆ ਨਿਊਜ਼5 hours ago

ਕਾਂਗਰਸ ਦੀ ਟਲੀ ਬੈਠਕ , ਹੁਣ ਸਿੱਧਾ ਨਵੇਂ CM ਦਾ ਹੋਵੇਗਾ ਐਲਾਨ

ਜਾਣਕਰੀ ਅਨੁਸਾਰ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਾਉਣ ਨੂੰ ਲੈ ਕੇ ਅੱਜ ਹੋਣ ਵਾਲੀ ਪੰਜਾਬ ਕਾਂਗਰਸ ਵਿਧਾਇਕ ਦਲ ਦੀ 11...

Trending