ਖੇਤੀਬਾੜੀ

ਪੰਜਾਬ ਸਰਕਾਰ ਵੱਲੋਂ 10 ਕੀਟਨਾਸ਼ਕ ਦਵਾਈਆਂ ‘ਤੇ ਪਾਬੰਧੀ, ਬਾਸਮਤੀ ‘ਤੇ ਨਹੀਂ ਕੀਤਾ ਜਾ ਸਕੇਗਾ ਛਿੜਕਾਅ

Published

on

ਪੰਜਾਬ ਸਰਕਾਰ ਨੇ 10 ਕੀਟਨਾਸ਼ਕਾਂ ‘ਤੇ ਪਾਬੰਦੀ ਲਾ ਦਿੱਤੀ ਹੈ। ਕਿਸਾਨ ਫਸਲਾਂ ਉਪਰ ਇਨ੍ਹਾਂ ਕੀਟਨਾਸ਼ਕਾਂ ਦਾ ਛੜਕਾਅ ਨਹੀਂ ਕਰ ਸਕਣਗੇ। ਸਰਕਾਰ ਦਾ ਦਾਅਵਾ ਹੈ ਕਿ ਇਹ ਫੈਸਲਾ ਬਾਸਮਤੀ ਦੀ ਗੁਣਵੱਤਾ ਸੁਧਾਰਨ ਲਈ ਲਿਆ ਗਿਆ ਹੈ। ਇਸ ਲਈ ਖੇਤੀਬਾੜੀ ਮਹਿਕਮਾ ਇੱਕ ਪਾਸੇ ਕਿਸਾਨਾਂ ਨੂੰ ਬਾਸਮਤੀ ਦੀ ਫਸਲ ਉੱਪਰ ਇਹ 10 ਕੀਟਨਾਸ਼ਕਾਂ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕਰ ਰਿਹਾ ਤੇ ਦੂਜੇ ਪਾਸੇ ਕੀਟਨਾਸ਼ਕ ਵਿਕਰੇਤਾ ਉੱਪਰ ਵੀ ਸ਼ਿਕੰਜਾ ਕੱਸ ਰਿਹਾ ਹੈ।

ਪਾਬੰਦੀਸ਼ੁਦਾ 10 ਕੀਟਨਾਸ਼ਕਾਂ ਵਿੱਚ ਐਸਫ਼ੈਟ, ਬਿਊਪਰੋਸ਼ੀਨ, ਕਲੋਰਪਾਈਰੀਫ਼ੋਸ, ਹੈਕਸਾਕੋਨਾਜ਼ੋਲ, ਪ੍ਰੋਪੀਕੋਨਾਜ਼ੋਲ, ਥਿਆਮੇਥੋਕਸਮ, ਪ੍ਰੋਫਿਨਾਵਸ, ਇਮੀਡਾਕਲੋਪ੍ਰਿਡ, ਕਾਰਬੈਂਡਾਜ਼ਿਮ, ਟ੍ਰਾਈਸਾਈਕਲੋਜ਼ੋਲ ਸ਼ਾਮਲ ਹਨ। ਬਾਸਮਤੀ ਦੀ ਫਸਲ ‘ਤੇ ਉਪਰੋਕਤ ਕੀਟਨਾਸ਼ਕਾਂ ਦੀ ਵਰਤੋਂ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਾਈ ਗਈ ਹੈ। ਖੇਤੀਬਾੜੀ ਮਹਿਕਮੇ ਦਾ ਕਹਿਣਾ ਹੈ ਕਿ ਕਿਸਾਨ ਸਿਖਲਾਈ ਕੈਂਪਾਂ ਤੇ ਸੋਸ਼ਲ ਮੀਡੀਆ ਰਾਹੀਂ ਕਿਸਾਨ ਵੀਰਾਂ ਨੂੰ ਇਨ੍ਹਾਂ ਪਾਬੰਦੀਸ਼ੁਦਾ ਕੀਟਨਾਸ਼ਕਾਂ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਇਸ ਦਾ ਮਕਸਦ ਇਹ ਹੈ ਕਿ ਵਧੀਆ ਗੁਣਵੱਤਾ ਵਾਲੀ ਬਾਸਮਤੀ ਪੈਦਾ ਕਰਕੇ ਵਿਦੇਸ਼ਾਂ ਵਿੱਚ ਨਿਰਯਾਤ ਕੀਤੀ ਜਾ ਸਕੇ। ਇਸ ਤੋਂ ਇਲਾਵਾ ਵਿਭਾਗ ਵੱਲੋਂ ਸਾਰੇ ਕੀਟਨਾਸ਼ਕ ਵਿਕਰੇਤਾਵਾਂ ਨੂੰ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਕੀਟਨਾਸ਼ਕ ਵਿਕਰੇਤਾਵਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਿਸਾਨਾਂ ਨੇ ਇਹ ਦਵਾਈਆਂ ਕਿਸੇ ਹੋਰ ਫ਼ਸਲ ‘ਤੇ ਵਰਤਣ ਲਈ ਖਰੀਦੀਆਂ ਹਨ ਤਾਂ ਉਸ ਫ਼ਸਲ ਦਾ ਨਾਮ ਬਿੱਲ ਬੁੱਕ ਵਿੱਚ ਦਰਜ ਕੀਤਾ ਜਾਵੇ। ਇਸ ਦੇ ਨਾਲ ਹੀ ਵੇਚੀਆਂ ਗਈਆਂ ਦਵਾਈਆਂ ਦੇ ਰਿਕਾਰਡ ਰੱਖਣ ਦੀ ਹਦਾਇਤ ਕੀਤੀ ਗਈ ਹੈ।

Facebook Comments

Trending

Copyright © 2020 Ludhiana Live Media - All Rights Reserved.