ਪੰਜਾਬੀ

ਜ਼ਿਮਨੀ ਚੋਣਾਂ ਚ’ ਜਿੱਤ ‘ਤੇ ਪੰਜਾਬ ਡਿਪੂ ਹੋਲਡਰ ਐਸੋਸੀਏਸ਼ਨ ਨੇ ਦਿੱਤੀ ਵਧਾਈ

Published

on

ਲੁਧਿਆਣਾ : ਮਿੰਨੀ ਸਕੱਤਰੇਤ ਵਿਖੇ ਜਿਲ੍ਹਾ ਵਿੱਤ ਅਤੇ ਯੋਜਨਾ ਕਮੇਟੀ ਦੇ ਦਫ਼ਤਰ ਵਿੱਚ ਚੜ੍ਹਦੀਕਲਾ ਡਿਪੂ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ੍ਰ ਚਰਨਜੀਤ ਸਿੰਘ ਦੀ ਅਗਵਾਈ ਹੇਠ ਪੀ ਡੀ ਐਸ ਦੀ ਟੀਮ ਨੇ ਚੇਅਰਮੈਨ ਜਿਲ੍ਹਾ ਵਿੱਤ ਅਤੇ ਯੋਜਨਾ ਕਮੇਟੀ/ਜਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ ਨੂੰ ਮਿਲ ਕੇ ਜਲੰਧਰ ਵਿੱਚ ਆਮ ਆਦਮੀ ਪਾਰਟੀ ਦੀ ਜ਼ਿਮਨੀ ਚੋਣਾਂ ਵਿੱਚ ਬੇਮਿਸਾਲ ਜਿੱਤ ਹੌਣ ਤੇ ਮੁਬਾਰਕਾਂ ਦੇਣ ਪਹੁੰਚੇ। ਇਸ ਮੌਕੇ ਤੇ ਪ੍ਰਧਾਨ ਚਰਨਜੀਤ ਸਿੰਘ ਨੇ ਚੇਅਰਮੈਨ ਮੱਕੜ ਹੋਰਾਂ ਦਾ ਧੰਨਵਾਦ ਕੀਤਾ।

ਐਸੋਸੀਏਸ਼ਨ ਵੱਲੋਂ ਚੇਅਰਮੈਨ ਮੱਕੜ ਨੂੰ ਆਪਣੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਅਤੇ ਬੇਨਤੀ ਕੀਤੀ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੁਆਰਾ ਪੀ.ਡੀ.ਐਸ.ਵਾਲੀ ਸਕੀਮ ਪੰਜਾਬ ਵਿੱਚ ਵੀ ਲਾਗੂ ਕੀਤੀ ਜਾਵੇ। ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕੀਤੀ ਗਈ ਕਿ ਜਦੋਂ ਕਣਕ ਜਾਂ ਕੋਈ ਹੋਰ ਸਮਾਨ ਆਉਂਦਾ ਹੈ ਉਹ ਡਿਪੂ ਤਕ ਸਪਲਾਈ ਕਰਾਈ ਜਾਵੇ।

Facebook Comments

Trending

Copyright © 2020 Ludhiana Live Media - All Rights Reserved.