Connect with us

ਪੰਜਾਬੀ

ਪੰਜਾਬ ‘ਆਪ’ਦੀ ਸਰਕਾਰ ਬਣਨੀ ਤੈਅ, ਬਾਦਲ, ਕੈਪਟਨ ਤੇ ਸਿੱਧੂ ਵਰਗੇ ਦਿੱਗਜਾਂ ਨੂੰ ਝਟਕਾ

Published

on

ਲੁਧਿਆਣਾ : ਪੰਜਾਬ ਦੇ ਵੋਟਰਾਂ ਨੇ ਇਸ ਵਾਰ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਹੁਣ ਤਕ ਦੇ ਰੁਝਾਨਾਂ ਵਿਚ ਦੂਜੀ ਵਾਰ ਵਿਧਾਨ ਸਭਾ ਚੋਣਾਂ ਦੇ ਮੈਦਾਨ ਵਿਚ ਉਤਰੀ ਆਮ ਆਦਮੀ ਪਾਰਟੀ ਲਗਭਗ ਕਲੀਨ ਸਵੀਪ ਕਰਦੀ ਨਜ਼ਰ ਆ ਰਹੀ ਹੈ। ਸ਼ੁਰੂਆਤ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਪੰਜਾਬ ਵਿਚ ਦਿੱਲੀ ਵਰਗੀ ਕਹਾਣੀ ਦੁਹਰਾਉਂਦੀ ਨਜ਼ਰ ਆ ਰਹੀ ਹੈ। ‘ਆਪ’ ਤੇਜ਼ੀ ਨਾਲ ਬਹੁਮਤ ਤੋਂ ਵੀ ਕਿਤੇ ਅਗਾਂਹ ਵੱਧਦੀ ਨਜ਼ਰ ਆ ਰਹੀ ਹੈ।

ਦੂਜੇ ਨੰਬਰ ’ਤੇ ਕਾਂਗਰਸ ਅਤੇ ਅਕਾਲੀ ਦਲ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲ ਰਹੀ ਹੈ। ਆਲਮ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਹਨੇਰੀ ਅੱਗੇ ਵੱਡੇ ਵੱਡੇ ਦਿੱਗਜ ਵੀ ਢਹਿ ਢੇਰੀ ਹੁੰਦੇ ਨਜ਼ਰ ਆ ਰਹੇ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਨਵਜੋਤ ਸਿੱਧੂ, ਬਿਕਰਮ ਸਿੰਘ ਮਜੀਠੀਆ ਵਰਗੇ ਵੱਡੇ ਲੀਡਰਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਡੀ ਲੀਡ ਦਿੰਦੇ ਨਜ਼ਰ ਆ ਰਹੇ ਹਨ।

Facebook Comments

Trending