Connect with us

ਪੰਜਾਬੀ

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਮਾਨ ਸਰਕਾਰ ਦੇ ਰਾਡਾਰ ‘ਤੇ; ਰਾਜਸਥਾਨ ਤੋਂ ਮਹਿੰਗੇ ਰੇਟਾਂ ‘ਤੇ ਲਗਾਈਆਂ ਗਈਆਂ ਬੱਸਾਂ ਦੀ ਬਾਡੀ

Published

on

Punjab Congress President Raja Waring Mann on Government's Radar: Body of Expensive Buses from Rajasthan

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਮੁਖੀ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦੇ ਨਿਸ਼ਾਨੇ ‘ਤੇ ਆ ਗਏ ਹਨ। ਜਦੋਂ ਵੜਿੰਗ ਪੰਜਾਬ ਦੇ ਟਰਾਂਸਪੋਰਟ ਮੰਤਰੀ ਸਨ ਤਾਂ ਬੱਸਾਂ ਦੀ ਬਾਡੀ ਨੂੰ ਲੈ ਕੇ 30.24 ਕਰੋੜ ਰੁਪਏ ਦੇ ਘਪਲੇ ਦੇ ਦੋਸ਼ ਲੱਗੇ ਹਨ।

ਪੰਜਾਬ ਵਿੱਚ ਸਸਤੀ ਬਾਡੀ ਹੋਣ ਦੇ ਬਾਵਜੂਦ ਇਹ ਬਾਡੀ ਜੈਪੁਰ, ਰਾਜਸਥਾਨ ਵਿੱਚ ਸਥਿਤ ਇੱਕ ਕੰਪਨੀ ਤੋਂ ਲਗਵਾਈਆਂ ਸੀ । ਇਸ ਦੇ ਨਾਲ ਹੀ ਬੱਸਾਂ ਨੂੰ ਰਾਜਸਥਾਨ ਭੇਜਣ ‘ਤੇ ਵੀ ਕਰੀਬ ਡੇਢ ਕਰੋੜ ਡੀਜ਼ਲ ਖਰਚ ਕੀਤਾ ਗਿਆ। ਰਾਜਾ ਵੜਿੰਗ ਪਿਛਲੀ ਸੀਐੱਮ ਚਰਨਜੀਤ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ‘ਚ 3 ਮਹੀਨੇ ਟਰਾਂਸਪੋਰਟ ਮੰਤਰੀ ਰਹੇ।

ਇਸ ਦੌਰਾਨ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਲਈ 840 ਬੱਸਾਂ ਖਰੀਦੀਆਂ ਗਈਆਂ। ਜਿਸ ਦੀ ਬਾਡੀ ਰਾਜਸਥਾਨ ਦੀ ਇਕ ਕੰਪਨੀ ਤੋਂ ਲਗਵਾਈਆਂ ਸਨ । ਰਾਜਸਥਾਨ ਦੀ ਕੰਪਨੀ ਨੇ ਬੱਸ ਦੀ ਬਾਡੀ ਦੇ ਬਦਲੇ 12 ਲੱਖ ਰੁਪਏ ਲਏ। ਇਸ ਤਰੀਕੇ ਨਾਲ ਕੁੱਲ 180 ਕਰੋੜ ਰੁਪਏ ਖਰਚ ਕੀਤੇ ਗਏ ਸਨ।

ਇਸ ਮਾਮਲੇ ‘ਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ। ਇਹ ਸਿਆਸੀ ਬਦਲਾਖੋਰੀ ਹੈ ਕਿਉਂਕਿ ਸਿਰਫ ਸਾਬਕਾ ਮੰਤਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 99% ਕੰਮ ਉਹੀ ਹੁੰਦਾ ਹੈ ਜੋ ਅਧਿਕਾਰੀ ਕਹਿੰਦੇ ਹਨ। ਫਿਰ ਅਫ਼ਸਰਾਂ ਦੇ ਮਾਮਲੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ।

 

Facebook Comments

Trending