Connect with us

ਪੰਜਾਬ ਨਿਊਜ਼

ਪੰਜਾਬ ਆਰਟ ਕੌਂਸਲ ਦੇ ਪ੍ਰਧਾਨ ਡਾ.. ਸੁਰਜੀਤ ਪਾਤਰ ਨੇ ਮੱਤੇਵਾੜਾ ਜੰਗਲ ਸੰਬੰਧੀ ਅਵਾਜ਼ ਉਠਾਈ

Published

on

Punjab Arts Council President Dr. Surjit Patar raised the issue of Mattewara forest

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਟੈਕਸਟਾਈਲ ਐਂਡ ਡਾਇੰਗ ਇੰਡਸਟਰੀ ਨੂੰ ਉਤਸ਼ਾਹਿਤ ਕਰਨ ਹਿਤ ਮੱਤੇਵਾੜਾ ਜੰਗਲ ਦੀ ਵਾਹੀਯੋਗ ਅਤੇ ਉਪਜਾਊ ਜਮੀਨ ਨੂੰ ਆਧੁਨਿਕ ਉਦਯੋਗਿਕ ਪਾਰਕ ਵਿੱਚ ਤਬਦੀਲ ਕਰਨ ਦਾ ਐਲਾਨ ਹੋ ਚੁੱਕਾ ਹੈ । ਸਰਕਾਰ ਦੇ ਇਸ ਫ਼ੈਸਲੇ ਪ੍ਰਤੀ ਰੋਸ ਪ੍ਰਗਟਾਉਂਦਿਆਂ ਡਾ. ਸੁਰਜੀਤ ਪਾਤਰ ਨੇ ਵਾਤਾਵਰਣ ਪ੍ਰੇਮੀਆਂ ਸ. ਰਣਜੋਧ ਸਿੰਘ, ਸ. ਮਨਜਿੰਦਰ ਸਿੰਘ ਬਾਵਾ, ਐਡਵੋਕੇਟ ਜੇ. ਐੱਸ ਸੰਧੂ, ਸ. ਐਮ. ਐੱਸ ਗਰੇਵਾਲ, ਅਸ਼ਵਿੰਦਰ ਸੇਠੀ, ਕਰਨ ਜੈਨ, ਸ਼੍ਰੀਮਤੀ ਭੁਪਿੰਦਰ ਪਾਤਰ ਅਤੇ ਰਜਿੰਦਰ ਕੌਰ ਸਮੇਤ ਇਸ ਇਲਾਕੇ ਦਾ ਦੌਰਾ ਕੀਤਾ । ਉਨ੍ਹਾਂ ਸਰਕਾਰ ਦੇ ਇਸ ਫ਼ੈਸਲੇ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲੇ ਸੇਖੇਵਾਲ, ਮਾਛੀਆਂ ਕਲਾਂ ਅਤੇ ਮੱਤੇਵਾੜਾ ਪਿੰਡਾਂ ਦੇ ਵਾਸੀਆਂ ਨਾਲ ਪੂਰੀ ਸੁਹਿਰਦਤਾ ਨਾਲ ਖੜ੍ਹੇ ਹੋਣ ਦਾ ਭਰੋਸਾ ਦਿਵਾਇਆ ।

ਮੱਤੇਵਾੜਾ ਜੰਗਲ, ਸਟੇਟ ਐਕਟ ਤਹਿਤ ਰਾਖਵੇਂ ਜੰਗਲ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਅਤੇ ਏਰੀਆ ਸਤਲੁਜ ਦਰਿਆ ਦੇ ਨਜ਼ਦੀਕ ਹੋਣ ਕਰਕੇ ਬਰਸਾਤਾਂ ਦੌਰਾਨ ਇੱਥੇ ਹਮੇਸ਼ਾਂ ਹੜ੍ਹਾਂ ਦੀ ਮਾਰ ਦਾ ਖ਼ਤਰਾ ਬਣਿਆ ਰਹਿੰਦਾ ਹੈ । ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੀ ਇਸ ਇਲਾਕੇ ਨੂੰ ਦਰਿਆ ਕਿਨਾਰੇ ਹੋਣ ਕਰਕੇ ਇੱਥੇ ਹੜ੍ਹਾਂ ਅਤੇ ਭੂਮੀ ਖੁਰਨ ਦੇ ਅੰਦੇਸ਼ੇ ਦਰਸਾਏ ਹਨ । ਸਮੁੱਚਾ ਸੰਸਾਰ ਜਿੱਥੇ ਅੱਜ ਵਾਤਾਵਰਣ ਵਿੱਚ ਆ ਰਹੀਆਂ ਵੱਡੀਆਂ ਤਬਦੀਲੀਆਂ, ਜੋ ਕਿ ਭਵਿੱਖ ਵਿੱਚ ਵੱਡੀ ਤਬਾਹੀ ਦਾ ਕਾਰਣ ਬਣ ਸਕਦੀਆਂ ਹਨ, ਦਾ ਸਾਹਮਣਾ ਕਰ ਰਿਹਾ ਹੈ, ਉੱਥੇ ਇਹ ਅਖੌਤੀ ਉਦਯੋਗਿਕ ਵਿਕਾਸ ਵੀ ਇਸ ਖੇਤਰ ਦੇ ਜੀਵ ਜੰਤੂਆਂ ਅਤੇ ਬਨਸਪਤੀ ਲਈ ਤਬਾਹਕੁੰਨ ਸਾਬਤ ਹੋਵੇਗਾ ।

ਵਾਤਾਵਰਣ ਬਚਾਉਣ ਲਈ ਲੜ ਰਹੇ ਸੁਚੇਤ ਨਾਗਰਿਕਾਂ ਅਮਨਦੀਪ ਬੈਂਸ, ਜਸਕੀਰਤ ਸਿੰਘ, ਇੰਜ. ਕਪਿਲ ਅਰੋੜਾ, ਕੁਲਦੀਪ ਖਹਿਰਾ ਅਤੇ ਹੋਰ ਕੁਦਰਤ ਪ੍ਰੇਮੀਆਂ ਦੀ ਇੱਕ ਪਬਲਿਕ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਨੇ ਸਰਕਾਰ ਤੱਕ ਪਹੁੰਚ ਕੀਤੀ ਕਿ ਉਹ ਆਪਣੇ ਫ਼ੈਸਲੇ ਤੇ ਪੁਨਰ ਵਿਚਾਰ ਕਰੇ ਅਤੇ ਇਸ ਇਲਾਕੇ ਵਿੱਚ ਉਦਯੋਗਿਕ ਪਾਰਕ ਬਣਾਉਣ ਦੀ ਥਾਂ ਇਸਨੂੰ ਵਾਤਾਵਰਣ ਵਿਭਿੰਨਤਾ ਪਾਰਕ, ਈਕੋ ਟੂਰਿਜ਼ਮ ਅਤੇ ਵਾਟਰ ਸਪੋਰਟਸ ਲਈ ਵਰਤਿਆ ਜਾਵੇ ।

Facebook Comments

Trending