ਪੰਜਾਬੀ

ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ‘ਤੇ ਅੜੇ ਪਨਬੱਸ ਕਾਮਿਆਂ ਦੀ ਹੜਤਾਲ ਜਾਰੀ

Published

on

ਜਗਰਾਓਂ :  10 ਹਜ਼ਾਰ ਨਵੀਆਂ ਸਰਕਾਰੀ ਬੱਸਾਂ ਪਾਉਣ ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ‘ਤੇ ਅੜੇ ਪਨਬੱਸ ਕਾਮਿਆਂ ਦੀ ਹੜਤਾਲ ਅੱਜ ਵੀ ਜਾਰੀ ਰਹੀ। ਸਥਾਨਕ ਬੱਸ ਅੱਡੇ ‘ਤੇ ਪੰਜਾਬ ਰੋਡਵੇਜ਼ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਦੇ ਆਗੂਆਂ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਤੇ ਪੰਜਾਬ ਦੀ ਆਮ ਜਨਤਾ ਦਾ ਕੋਈ ਿਫ਼ਕਰ ਨਹੀਂ ਹੈ।

ਉਨ੍ਹਾਂ ਕਿਹਾ ਨਵੇਂ ਬਣੇ ਮੁੱਖ ਮੰਤਰੀ ਤੇ ਟਰਾਂਸਪੋਰਟ ਮੰਤਰੀ ਨੂੰ ਉਮਾ ਦੇਵੀ ਦੀ ਜਜਮੈਂਟ ਬਾਰੇ ਤੇ ਪੰਜਾਬ ਅੰਦਰ 5178 ਟੀਚਰ, ਰਮਸਾ ਅਧਿਆਪਕ, ਹਿੰਦੀ ਟੀਚਰ, ਆਦਰਸ਼ ਮਾਡਲ ਸਕੂਲ ਟੀਚਰ, ਪਾਵਰਕਾਮ ਦੇ ਲਾਈਨਮੈਨ ਜੋ ਪੰਜਾਬ ਸਰਕਾਰ ਨੇ ਪੱਕੇ ਕਰਨ ਦੇ ਸਾਰੇ ਪਰੂਫ਼ ਵੀ ਦਿੱਤੇ ਫਿਰ ਉਮਾ ਦੇਵੀ ਦੀ ਝੂਠੀਆਂ ਦਲੀਲਾਂ ਦੇ ਕੇ ਪੰਜਾਬ ਸਰਕਾਰ ਤੇ ਟਰਾਂਸਪੋਰਟ ਮੰਤਰੀ ਪੰਜਾਬ ਦੀ ਆਮ ਜਨਤਾ ਨੂੰ ਹੱਕੀ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰਦੇ ਠੇਕਾ ਮੁਲਾਜ਼ਮਾਂ ਖ਼ਿਲਾਫ਼ ਭੜਕਾਉਣ ਦੀ ਤੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਉਨਾਂ ਕਿਹਾ ਬਾਬੇ ਨਾਨਕ ਦੀ ਫ਼ੋਟੋ ‘ਤੇ ਹੱਥ ਰੱਖ ਕੇ ਪਹਿਲੀ ਕੈਬਨਿਟ ‘ਚ ਹੱਲ ਕਰਨ ਦੇ ਦਿੱਤੇ ਭਰੋਸੇ ਦੀ ਹਵਾ ਨਿਕਲ ਚੁੱਕੀ ਹੈ। ਉਨ੍ਹਾਂ ਕਿਹਾ ਟਰਾਂਸਪੋਰਟ ਮੰਤਰੀ ਦੇ ਝੂਠਾ ਦੀ ਪੋਲ ਖੋਲ੍ਹਣ ਦਾ ਕੰਮ ਕੱਚੇ ਕਾਮੇ ਸਾਰੀਆਂ ਬੱਸਾਂ ‘ਚ ਕਰਨਾ ਸ਼ੁਰੂ ਕਰਨਗੇ ਤੇ ਆਮ ਜਨਤਾ ਦੇ ਸਾਹਮਣੇ ਇਹਨਾਂ ਸਰਕਾਰ ਦੇ ਸਰਕਾਰੀ ਅਦਾਰੇ ਬੰਦ ਕਰਨ ਦੀਆਂ ਨੀਤੀਆਂ ਨੂੰ ਲਿਆਉਣਗੇ।

 

Facebook Comments

Trending

Copyright © 2020 Ludhiana Live Media - All Rights Reserved.