Connect with us

ਇੰਡੀਆ ਨਿਊਜ਼

PU ਨੇ ਹਾਈ ਕੋਰਟ ਨੂੰ ਦਿੱਤਾ ਜਵਾਬ, 26 ਨੂੰ ਸੈਨੇਟ ਚੋਣਾਂ ਦੀ ਤਿਆਰੀ ਮੁਕੰਮਲ

Published

on

PU responds to High Court, completes preparations for Senate elections on 26th

ਚੰਡੀਗਡ਼੍ਹ : ਪੰਜਾਬ ਯੂਨੀਵਰਸਿਟੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਸਪੱਸ਼ਟ ਕਰ ਦਿੱਤਾ ਹੈ ਕਿ 26 ਸਤੰਬਰ ਨੂੰ ਸੈਨੇਟ ਗਰੈਜੂਏਟ ਚੋਣ ਖੇਤਰ ਦੀਆਂ 15 ਸੀਟਾਂ ਲਈ ਮਤਦਾਨ ਕਰਾਉਣ ਦੀ ਪੂਰੀ ਤਿਆਰੀ ਕਰ ਲਈ ਗਈ ਹੈ। ਹਾਈ ਕੋਰਟ ਨੇ ਪੂਰੇ ਮਾਮਲੇ ’ਚ ਪੀਯੂ ਪ੍ਰਸ਼ਾਸਨ ਤੋਂ ਜਵਾਬ ਤਲਬ ਕੀਤਾ ਸੀ। ਜਾਣਕਾਰੀ ਅਨੁਸਾਰ ਪੀਯੂ ਵੱਲੋਂ ਪੇਸ਼ ਹੋਏ ਵਕੀਲ ਨੇ ਦੱਸਿਆ ਕਿ ਉਤਰਾਖੰਡ ਨੂੰ ਛੱਡ ਕੇ ਸਾਰੇ ਛੇ ਰਾਜਾਂ ਵਿਚ ਚੋਣਾਂ ਲਈ ਮਤਦਾਨ ਦੀਆਂ ਤਿਆਰੀਆਂ ਲਗਪਗ ਮੁਕੰਮਲ ਹੋ ਚੁੱਕੀਆਂ ਹਨ।

ਪੀਯੂ ਅਨੁਸਾਰ ਅਗਲੇ ਕੁਝ ਦਿਨਾਂ ਤਕ ਉੱਤਰਾਖੰਡ ਤੋਂ ਵੀ ਮਤਦਾਨ ਲਈ ਮਨਜ਼ੂਰੀ ਮਿਲ ਜਾਵੇਗੀ। ਸਬੰਧਤ ਸਰਕਾਰ ਨੂੰ ਪੀਯੂ ਪ੍ਰਸ਼ਾਸਨ ਵੱਲੋਂ ਬੀਤੇ ਹਫਤੇ ਹੀ ਹਾਈ ਕੋਰਟ ਦੇ ਨਿਰਦੇਸ਼ਾਂ ਤਹਿਤ ਮਤਦਾਨ ਕੇਂਦਰ ਬਣਾਏ ਜਾਣ ਦੀ ਮਨਜ਼ੂਰੀ ਦਾ ਰਿਮਾਈਂਡਰ ਭੇਜਿਆ ਸੀ। ਪੀਯੂ ਅਧਿਕਾਰੀ ਲਗਾਤਾਰ ਉੱਤਰਾਖੰਡ ਦੇ ਅਧਿਕਾਰੀਆਂ ਨਾਲ ਸੰਪਰਕ ਬਣਾ ਰਹੇ ਹਨ।

Facebook Comments

Trending