Connect with us

ਪੰਜਾਬ ਨਿਊਜ਼

PSEB ਨੇ ਜਾਰੀ ਕੀਤਾ ਸਾਲ ਭਰ ਦੀਆਂ ਪ੍ਰੀਖਿਆਵਾਂ ਦਾ ਸ਼ਡਿਊਲ

Published

on

PSEB released the year round exam schedule

ਲੁਧਿਆਣਾ :  PSEB ਨੇ ਇਸ ਵਿੱਦਿਅਕ ਸੈਸ਼ਨ ’ਚ 6ਵੀਂ ਤੋਂ 12ਵੀਂ ਜਮਾਤ ਲਈ ਬਾਏਮੰਥਲੀ, ਟਰਮ ਅਤੇ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਵਿਭਾਗ ਵਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਭੇਜੇ ਗਏ ਸ਼ਡਿਊਲ ਮੁਤਾਬਕ ਬਾਏਮੰਥਲੀ ਟੈਸਟ-1 ਪ੍ਰੀਖਿਆ ਅਪ੍ਰੈਲ ਤੋਂ ਮਈ ਮਹੀਨੇ ਦੇ ਸਿਲੇਬਸ ’ਚੋਂ 15 ਜੁਲਾਈ ਤੱਕ ਸਕੂਲਾਂ ਨੂੰ ਲੈਣੀ ਹੋਵੇਗੀ, ਜੋ ਕਿ 20 ਅੰਕਾਂ ਦੀ ਹੋਵੇਗੀ। ਨਾਲ ਹੀ ਟਰਮ-1 ਦੀ ਪ੍ਰੀਖਿਆ ਸਤੰਬਰ ਮਹੀਨੇ ‘ਚ ਲਈ ਜਾਵੇਗੀ, ਇਸ ‘ਚ ਅਪ੍ਰੈਲ ਤੋਂ ਅਗਸਤ ਮਹੀਨੇ ਦਾ ਸਿਲੇਬਸ ਸ਼ਾਮਲ ਹੋਵੇਗਾ।

ਬਾਏਮੰਥਲੀ ਟੈਸਟ-2 ਨਵੰਬਰ ਦੇ ਆਖ਼ਰੀ ਹਫ਼ਤੇ ਤੋਂ ਦਸੰਬਰ ਤੱਕ ਲਏ ਜਾਣਗੇ। ਇਸ ’ਚ ਅਕਤੂਬਰ ਅਤੇ ਨਵੰਬਰ ਮਹੀਨੇ ਦਾ ਸਿਲੇਬਸ ਸ਼ਾਮਲ ਹੋਵੇਗਾ। ਬੋਰਡ ਕਲਾਸਾਂ ਦੀਆਂ ਪ੍ਰੀ-ਬੋਰਡ ਪ੍ਰੀਖਿਆਵਾਂ 31 ਜਨਵਰੀ ਤੱਕ ਲਈਆਂ ਜਾਣਗੀਆਂ, ਜਿਸ ‘ਚ ਪੂਰਾ ਸਿਲੇਬਸ ਸ਼ਾਮਲ ਹੋਵੇਗਾ। ਇਹ ਪ੍ਰੀਖਿਆ ਬੋਰਡ ਵਲੋਂ ਦਿੱਤੇ ਸੈਂਪਲ ਪੇਪਰਾਂ ’ਤੇ ਆਧਾਰਿਤ ਹੋਣਗੀਆਂ। ਨਾਨ-ਬੋਰਡ ਕਲਾਸਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਫਰਵਰੀ-ਮਾਰਚ ਮਹੀਨੇ ’ਚ ਲਈਆਂ ਜਾਣਗੀਆਂ।

Facebook Comments

Trending